ਅਨੰਦਪੁਰ ਸਾਹਿਬ 16 ਮਾਰਚ (ਬਿਊਰੋ) ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਚ 17 ਮਾਰਚ ਤੋ ਸੁਰੂ ਹੋ ਰਿਹਾ ਹੈ। ਭਾਵੇਂ ਪਿਛਲੇ ਕਈ ਦਿਨਾਂ ਤੋ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਧਾਮਾਂ ਅਤੇ ਵਿਰਾਸਤ ਏ ਖਾਲਸਾ ਵਿਖੇ ਪੁੱਜ ਰਹੀਆਂ ਹਨ। ਪ੍ਰਸਾਸ਼ਨ ਨੇ ਸੰਗਤਾਂ ਦੀ ਸਹੂਲਤ ਲਈ ਲੋੜੀਦੇ ਢੁਕਵੇ ਪ੍ਰਬੰਧ ਕੀਤੇ ਹਨ, ਇੱਕ ਵੈਬਸਾਈਟ ਵੀ ਤਿਆਰ ਕੀਤੀ ਗਈ ਹੈ। ਦੇਸ਼ ਵਿਦੇਸ਼ ਤੋ ਆਉਣ ਵਾਲੀਆ ਲੱਖਾਂ ਸੰਗਤਾਂ ਇੱਕ ਕਲਿੱਕ ਤੇ ਇਸ ਵੈਬਸਾਈਟ ਤੋ ਸਮੁੱਚ ਮੇਲਾ ਖੇਤਰ ਦੀ ਜਾਣਕਾਰੀ ਹਾਸਲ ਕਰ ਸਕਦੀਆਂ ਹਨ।ਅੱਜ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ, ਐਸ.ਐਸ.ਪੀ ਵਿਵੇਕਸ਼ੀਲ ਸੋਨੀ, ਮੇਲਾ ਅਫਸਰ ਕੇਸ਼ਵ ਗੋਇਲ, ਐਸ.ਪੀ ਅੰਕੁਰ ਸ਼ਰਮਾ ਅਤੇ ਮੇਲਾ ਅਫਸਰ ਪੁਲਿਸ ਜਗਜੀਤ ਸਿੰਘ ਜੱਲਾ ਨੇ ਮੇਲੇ ਦੇ ਪ੍ਰਬੰਧਾਂ ਸਬੰਧੀ ਸਮੀਖਿਆ ਕੀਤੀ ਅਤੇ ਸਮੁੱਚੇ ਮੇਲਾ ਖੇਤਰ ਦਾ ਦੌਰਾ ਕਰਕੇ ਪ੍ਰਬੰਧਾ ਦਾ ਜਾਇਜਾ ਲਿਆ। ਅਧਿਕਾਰੀਆਂ ਨੇ ਵਿਰਾਸਤ ਏ ਖਾਲਸਾ ਵਿਚ ਸੈਲਾਨੀਆਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਪੰਜ ਪਿਆਰਾ ਪਾਰਕ ਤੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਦੇ ਆਲੇ ਦੁਆਲੇ ਲੱਗੇ ਨਜਾਇਜ ਕਬਜੇ ਤੁਰੰਤ ਪ੍ਰਭਾਵ ਤੋ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸੜਕਾਂ ਦੇ ਆਲੇ ਦੁਆਲੇ ਪੀਲੀ ਪੱਟੀ ਲਗਾ ਦਿੱਤੀ ਹੈ, ਜਿਸ ਤੋ ਬਾਹਰ ਕੋਈ ਵੀ ਰੇਹੜੀ,ਫੜ੍ਹੀ ਨਹੀ ਲਗਾਈ ਜਾਵੇਗੀ। ਸੜਕਾਂ ਉਤੇ ਵਾਹਨ ਖੜੇ ਕਰਨ ਦੀ ਮਨਾਹੀ ਹੈ, ਮਨਾਹੀ ਦੇ ਹੋਰ ਬਹੁਤ ਸਾਰੇ ਹੁਕਮ ਪਹਿਲਾ ਹੀ ਲਾਗੂ ਕੀਤੇ ਗਏ ਹਨ।ਉਨ੍ਹਾਂ ਨੈ ਕਿਹਾ ਕਿ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡਿਆ ਹੈ, ਹਰ ਸੈਕਟਰ ਵਿਚ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੋਜੂਦ ਹਨ।ਸਿਹਤ ਵਿਭਾਗ ਵਲੋ ਡਿਸਪੈਂਸਰੀਆਂ ਤੇ ਐਮਬੂਲੈਸਾ ਵੀ ਸਥਾਪਿਤ ਕੀਤੀਆ ਹਨ। ਸਬ ਕੰਟਰੋਲ ਰੂਮ ਹਰ ਸੈਕਟਰ ਵਿਚ 24 ਘੰਟੇ ਕਾਰਜਸ਼ੀਲ ਹਨ। ਪੁਲਿਸ ਕੰਟਰੋਲ ਰੂਮ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤਾ ਹੈ, ਜਿਸ ਦਾ ਟੈਲੀਫੋਨ ਨੰਬਰ 01887-233027 ਅਤੇ ਸਿਵਲ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01887-232015 ਹੈ। ਇਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਹਨ।ਜਿੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਦਿਨ ਰਾਤ ਡਿਉਟੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਿਰਵਿਘਨ ਪੀਣ ਵਾਲਾ ਪਾਣੀ ਅਤੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਗਈ ਹੈ। ਪਾਰਕਿੰਗ ਸਥਾਨਾ ਤੇ ਰੋਸ਼ਨੀ, ਟਾਈਲਟ, ਪੀਣ ਵਾਲਾ ਪਾਣੀ ਅਤੇ ਸਫਾਈ ਦੀ ਵਿਵਸਥਾ ਹੈ। ਮੁਫਤ ਬੱਸ ਸਰਵਿਸ ਵੱਖ ਵੱਖ ਸਥਾਨਾ ਤੋ ਸ਼ਰਧਾਲੂਆ ਨੂੰ ਮੇਲੇ ਖੇਤਰ ਵਿਚ ਲਿਆ ਰਹੀ ਹੈ। ਲੋਕਾਂ ਦੀ ਸਹੂਲਤ ਲਈ ਹੋਰ ਬਹੁਤ ਸਾਰੇ ਪ੍ਰਬੰਧ ਯਕੀਨੀ ਬਣਾਏ ਗਏ ਹਨ।ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਰੂਟ ਡਾਈਵਰਜਨ ਕਰਕੇ ਬਦਲਵੇ ਰੂਟ ਤੋਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਦੁਆਬਾ ਖੇਤਰ ਵਿਚ ਜਾਣ ਵਾਲੇ ਲੋਕਾਂ ਨੂੰ ਬਿਨਾ ਮੇਲਾ ਖੇਤਰ ਵਿਚ ਦਾਖਲ ਹੋਏ, ਬਾਹਰ ਵਾਰ ਭੇਜਿਆ ਜਾ ਰਿਹਾ ਹੈ। ਹਰ ਨਾਕੇ ਉਤੇ ਪੁਲਿਸ ਫੋਰਸ ਵਲੋਂ ਸ਼ਰਧਾਲੂਆ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਰੂਟ ਡਾਈਵਰਜਨ ਦੇ ਵੱਡੇ ਨਕਸ਼ੇ ਸੜਕਾ ਦੇ ਆਲੇ ਦੁਆਲੇ ਲਗਾਏ ਗਏ ਹਨ। ਸੀ.ਸੀ.ਟੀ.ਵੀ ਨਾਲ ਮੇਲਾ ਖੇਤਰ ਤੇ ਨਜਰ ਰੱਖੀ ਹੋਈ ਹੈ। 4500 ਅਧਿਕਾਰੀ/ਕਰਮਚਾਰੀ ਹੋਲੇ ਮੁਹੱਲੇ ਦੋਰਾਨ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਕੀਤੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਫੋਰਸ ਲੋਕਾ ਨੂੰ ਜਾਗਰੂਕ ਕਰਨ ਲਈ ਲੋਕਾਂ ਨੂੰ ਨਿਮਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੇਲੇ ਦੌਰਾਨ ਲੋਕਾਂ ਦੀ ਸਹੂਲਤ ਲਈ ਟਰੈਫਿਕ ਦੇ ਸੁਚਾਰੂ ਪ੍ਰਬੰਧ ਕੀਤੇ ਹੋਏ ਹਨ।