ਮੋਰਿੰਡਾ,(ਰਾਜੇਸ਼ ਜੈਨ – ਰਾਜਨ ਜੈਨ): ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵੱਲੋਂ ਮੋਰਿੰਡਾ ਵਿਖੇ ਬੋਰਡ ਵੱਲੋਂ ਕੀਤੇ ਜਾ ਰਹੇ ਵਾਟਰ ਸਪਲਾਈ ਅਤੇ ਸੀਵਰੇਜ ਦੇ ਕੰਮ ਦਾ ਜਾਇਜ਼ਾ ਲੈਣ ਲਈ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਸੁਗਰ ਮਿੱਲ ਰੋਡ ‘ਤੇ ਬਣੇ ਹੋਏ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਰੀਖਣ ਕੀਤਾ ਗਿਆ ਅਤੇ ਸੁਰਜੀਤ ਨਗਰ,ਸਿਵਲ ਹਸਪਤਾਲ ਦੇ ਨੇੜੇ ਮੌਕਿਆਂ ਤੇ ਜਾ ਕਿ ਪਾਣੀ ਦਾ ਨਿਕਾਸੀ ਸਬੰਧੀ ਪੇਸ਼ ਆ ਰਹੀ ਸਮੱਸਿਆ ਦਾ ਜਾਇਜ਼ਾ ਵੀ ਲਿਆ ਗਿਆ।ਉਨ੍ਹਾਂ ਵੱਲੋਂ ਹਲਕਾ ਵਿਧਾਇਕ ਡਾ: ਚਰਨਜੀਤ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਗਈ ਅਤੇ ਸੀਵਰੇਜ ਅਤੇ ਵਾਟਰ ਸਪਲਾਈ ਦੇ ਚਲ ਰਹੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਉਪਰੰਤ ਚੇਅਰਮੈਨ ਸਾਹਿਬ ਵੱਲੋਂ ਸ਼ਹਿਰ ਵਿਚ ਚੱਲ ਰਹੇ ਕੰਮਾਂ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਗਲੀਆਂ ਵਿਚ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ,ਉਨ੍ਹਾਂ ਇਲਾਕਿਆਂ ਵਿਚ ਸਾਰੇ ਵਸਨੀਕਾਂ ਵੱਲੋਂ ਆਪਣੇ ਘਰਾਂ ਦੇ ਕੁਨੈਕਸ਼ਨ ਕਰਵਾਏ ਜਾਣ,ਤਾਂ ਜੋ ਗਲੀਆਂ ਦੀ ਉਸਾਰੀ ਜਲਦ ਮੁਕੱਮਲ ਕੀਤੀ ਜਾ ਸਕੇ।ਇਸ ਮੰਤਵ ਲਈ ਉਨ੍ਹਾਂ ਵੱਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਜਾਗਰੂਕਤਾ ਅਭਿਆਨ ਚਲਾਉਣ ਅਤੇ ਵਾਰਡ ਵਾਈਸ ਕੈਂਪ ਲਗਾਉਣ ਦੀ ਹਦਾਇਤ ਕੀਤੀ ਗਈ।ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਇੰਜੀਨੀਅਰ ਮੁਕੇਸ਼ ਗਰਗ, ਨਿਗਰਾਨ ਇੰਜੀਨੀਅਰ ਜੀ.ਪੀ. ਸਿੰਘ, ਕਾਰਜਕਾਰੀ ਇੰਜੀਨੀਅਰ ਰਾਹੁਲ ਕੌਸਲ, ਉਪ ਮੰਡਲ ਇੰਜੀਨੀਅਰ ਤਰੁਣ ਗੁਪਤਾ, ਜੂਨੀਅਰ ਇੰਜੀਨੀਅਰ ਪ੍ਰਦੀਪ ਸ਼ਰਮਾ,ਨਵਦੀਪ ਸਿੰਘ ਟੋਨੀ ਜਿਲ੍ਹਾ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ,ਨਿਰਮਲ ਪ੍ਰੀਤ ਮੇਹਰਬਾਨ,ਵਿਸ਼ੇਸ਼ ਸੂਦ,ਸੋਨੀ ਭਾਟੀਆ,ਦਵਿੰਦਰ ਸਿੰਘ,ਸੁਖਮਿੰਦਰ ਸਿੰਘ,ਆਰ.ਡੀ.ਚੌਹਾਨ,ਵਰਿੰਦਰਜੀਤ ਸਿੰਘ ਪੀ.ਏ,ਐਨ.ਪੀ. ਰਾਣਾ, ਮਨਜੀਤ ਕੌਰ, ਅਮਿ੍ਤ ਕੌਰ ਨਾਗਰਾ ਆਦਿ ਹਾਜ਼ਰ ਸਨ।