ਅੰਮ੍ਰਿਤਸਰ , 17 ਮਾਰਚ ( ਬਿਊਰੋ ਡੇਲੀ ਜਗਰਾਉਂ ਨਿਊਜ਼)-: ਰੇਲਵੇ ਫਾਟਕ ਉਤੇ ਨੌਜਵਾਨ ਦੀ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਭੇਡਾਂ ਚਾਰ ਰਿਹਾ ਸੀ ਕਿ ਅਚਾਨਕ ਭੇਡਾਂ ਫਾਟਕ ਵੱਲ ਨੂੰ ਚਲੀਆਂ ਗਈਆਂ।ਭੇਡਾਂ ਨੂੰ ਬਚਾਉਂਦਾ ਨੌਜਵਾਨ ਖੁਦ ਹੀ ਰੇਲਗੱਡੀ ਦੀ ਲਪੇਟ ਵਿੱਚ ਗਿਆ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕੇ ਵੱਲਾ ਫਾਟਕ ਕੋਲ ਵਧੀਨ (52 ਸਾਲ) ਪੁੱਤਰ ਅਮੀਨ ਜੈਸਲਮੇਰ ਰਾਜਸਥਾਨ ਭੇਡਾਂ ਚਾਰ ਰਿਹਾ ਸੀ। ਅਚਾਨਕ ਭੇਡਾਂ ਫਾਟਕ ਵੱਲ ਨੂੰ ਚਲੀਆਂ ਗਈਆਂ। ਭੇਡਾਂ ਨੂੰ ਬਚਾਉਣ ਦੇ ਚੱਕਰ ਵਿੱਚ ਵਧੀਨ ਰੇਲਗੱਡੀ ਦੇ ਹੇਠਾਂ ਆ ਗਿਆ ਹੈ ਅਤੇ ਬੁਰੀ ਤਰ੍ਹਾਂ ਕੁਚਲਿਆ ਗਿਆ। ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 4 ਭੇਡਾਂ ਦੀ ਵੀ ਜਾਨ ਚਲੀ ਗਈ।ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਇਸ ਕੇਸ ਵਿੱਚ 174 ਦੀ ਕਾਰਵਾਈ ਕੀਤੀ ਹੈ।ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਸੀਨੀਅਰ ਅਧਿਕਾਰੀ ਪੁੱਜ ਰਹੇ ਹਨ ਅਤੇ ਬਾਅਦ ਵਿੱਚ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।