Home crime ਕੋਰੀਅਰ ਰਾਹੀਂ ਵਿਦੇਸ਼ ਵਿਚ ਨਸ਼ੀਲੇ ਪਦਾਰਥ ਭੇਜਣ ਦੇ ਦੋਸ਼ ਵਿਚ ਇਕ ਗਿਰਫਤਾਰ

ਕੋਰੀਅਰ ਰਾਹੀਂ ਵਿਦੇਸ਼ ਵਿਚ ਨਸ਼ੀਲੇ ਪਦਾਰਥ ਭੇਜਣ ਦੇ ਦੋਸ਼ ਵਿਚ ਇਕ ਗਿਰਫਤਾਰ

76
0


ਜਗਰਾਓਂ, 24 ਮਾਰਚ ( ਭਗਵਾਨ ਭੰਗੂ, ਮੋਹਿਤ ਜੈਨ )-ਕੋਰੀਅਰ ਰਾਹੀਂ ਵਿਦੇਸ਼ ਵਿਚ ਨਸ਼ੀਲੇ ਪਦਾਰਥ ਭੇਜਣ ਦੇ ਦੋਸ਼ ਵਿਚ ਕੋਰੀਅਰ ਸੰਚਾਲਕ ਨੂੰ ਗਿਰਫਤਾਰ ਕੀਤਾ ਜਦਕਿ ਉਸਦੇ ਇਕ ਹੋਰ ਸਾਥੀ ਨੂੰ ਮੁਕਦਮੇ ਵਿਚ ਨਾਮਜਦ ਕੀਤਾ ਗਿਆ। ਡੀ ਐਸ ਪੀ ਸਤਵਿੰਦਰ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਅੰਗਰੇਜ ਸਿੰਘ ਪੁਲਿਸ ਪਾਰਟੀ ਮੇਨ ਤਹਿਸੀਲ ਚੌਕ ਵਿਖੇ ਨਾਕਾਬੰਦੀ ਦੌਰਾਨ ਮੌਜੂਦ ਸੀ ਤਾਂ ਉਥੇ ਸੂਚਨਾ ਮਿਲੀ ਕਿ  ਮੈਸਜ. ਵਰਲਡ ਵਾਇਡ ਇੰਟਰਨੈਸ਼ਨਲ ਕੋਰੀਅਰ, ਕੁੱਕੜ ਚੌਕ ਜਗਰਾਉਂ, ਜਿਸਦਾ ਮਾਲਕ ਅਵੀਨਾਸ਼ ਕੁਮਾਰ ਵਾਸੀ ਗਲੀ ਨੰਬਰ 03, ਵਾਰਡ ਨੰਬਰ 3. ਨੂਰਪੁਰ ਬਜਾਰ ਧਰਮਕੋਟ, ਜਿਸ ਪਾਸ ਇਕ ਅਣਪਛਾਤਾ ਵਿਅਕਤੀ ਆਪਣੇ ਆਪ ਨੂੰ ਸਾਹਿਬ ਸਿੰਘ ਵਾਸੀ ਕਾਉਂਕੇ ਕਲਾ ਦਰਸਾ ਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸੇ ਜੱਸੀ ਹਿਲ ਨਾਮ ਦੇ ਵਿਅਕਤੀ ਨੂੰ ਕੋਰੀਅਰ ਭੇਜਦਾ ਆ ਰਿਹਾ ਹੈ। ਜੋ ਕਿ ਇਹਨਾ ਕੋਰੀਅਰ ਵਿਚ ਨਜਾਇਜ ਵਸਤੂ ਭੇਜਦਾ ਹੈ। ਜੇਕਰ ਉਕਤ ਕੋਰੀਅਰ ਵਾਲੇ ਵਿਅਕਤੀ ਤੋਂ ਡਿਟੇਲ ਵਿਚ ਪਤਾ ਕੀਤਾ ਜਾਵੇ ਤਾਂ ਅੰਤਰ ਰਾਸ਼ਟਰੀ ਰੈਕਟ ਦਾ ਪਰਦਾਫਾਸ ਕੀਤਾ ਜਾ ਸਕਦਾ ਹੈ। ਜਿਸਤੇ ਐਸ.ਆਈ ਅੰਗਰੇਜ ਸਿੰਘ ਨੇ ਮੁਖਬਰ ਦੇ ਇਤਲਾਹ ਦੇ ਅਧਾਰ ਤੇ ਅਗਿਆਤ ਵਿਅਕਤੀ ਸਾਹਿਬ ਪੁੱਤਰ ਅਮਰੀਕ ਸਿੰਘ ਵਾਸੀ ਕਾਉਂਕੇ ਕਲਾ ਦੇ ਖਿਲਾਫ ਮੁਕਦਮਾ ਥਾਣਾ ਸਿਟੀ ਜਗਰਾਉਂ ਦਰਜ ਰਜਿਸਟਰ ਕਰਵਾਇਆ। ਉਸ ਉਪਰੰਤ ਕੀਤੀ ਗਈ ਜਾਂਚ ਵਿਚ ਪਾਇਆ ਗਿਆ ਕਿ ਇਸ ਮਾਮਲੇ ਵਿਚ ਨਾਮਜਦ ਕੀਤੀ ਗਈ ਸਵਿਫਟ ਕਾਰ ਦੀ ਮਾਲਕੀ ਲਖਵੀਰ ਸਿੰਘ ਵਾਸੀ ਪਿੰਡ ਹਾਂਸ ਕਲਾਂ ਜਿਲਾ ਲੁਧਿਆਣਾ ਦੇ ਨਾਮ ਹੈ। ਜਿਸਦੀ ਵਰਤੋਂ ਇਸਦਾ ਲੜਕਾ ਕਿਰਪਾਲਜੀਤ ਸਿੰਘ ਪਾਰਸਲਾਂ ਰਾਂਹੀ ਨਸ਼ੀਲੇ ਪਦਾਰਥ ਸਪਲਾਈ ਕਰਨ ਲਈ ਕਰਦਾ ਹੈ। ਜਿਸਨੇ ਪਿਛਲੇ ਕੁਝ ਸਾਲਾਂ ਵਿੱਚ ਨਸ਼ੇ ਦੀਆਂ ਕਈ ਖੇਪਾਂ ਕੋਰੀਅਰ ਰਾਹੀਂ ਵਿਦੇਸ਼ ਵਿੱਚ ਸਪਲਾਈ ਕੀਤੀਆਂ ਹਨ। ਜਿਸਨੂੰ ਮੁਕਦਮਾ ਵਿਚ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ। ਐਸ.ਆਈ ਅੰਗਰੇਜ ਸਿੰਘ ਸਮੇਤ ਨੇ ਦੋਰਾਨੇ ਤਫਤੀਸ਼ ਬੱਸ ਅੱਡਾ ਚੌਂਕੀਮਾਨ ਤੇ ਕਿਰਪਾਲਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਹਾਂਸ ਕਲਾਂ ਜਿਲਾ ਲੁਧਿਆਣਾ ਨੂੰ ਸਮੇਤ ਉਕਤ ਸਵਿਫਟ ਕਾਰ ਦੇ ਗ੍ਰਿਫਤਾਰ ਕੀਤਾ ਅਤੇ ਉਸਦੇ ਕਬਜਾ ਵਿਚਲੀ ਕਾਰ ਸਵਿਫਟ ਵਿਚੋਂ 200 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਹੈ। ਜਿਸਤੇ ਮੁਕੱਦਮਾ ਉਕਤ ਵਿੱਚ ਵਾਧਾ ਜੁਰਮ ਧਾਰਾ ਐਨ ਡੀ ਪੀ ਐਸ ਐਕਟ ਹੋਰ ਲਗਾਇਆ ਗਿਆ। ਦੌਰਾਨੇ ਪੁੱਛਗਿਛ ਕਿਰਪਾਲਜੀਤ ਸਿੰਘ ਉਰਫ ਵਿੱਕੀ ਨੇ ਨਾਸਿਰ ਵਾਸੀ ਪੱਖੋਵਾਲ ਦੇ ਇਸ ਮਾਮਲੇ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਲਿਆਂਦੀ। ਜਿਸਤੇ ਨਾਸਿਰ ਨੂੰ ਵੀ ਇਸ ਮੁਕਦਮੇ ਵਿਚ ਨਾਮਜਦ ਕਰ ਲਿਆ ਗਿਆ। ਇੰਸਪੈਕਟਰ ਨਵਨੀਤ ਸਿੰਘ ਨੇ ਦੱਸਿਆ ਕਿ ਇਸ ਮੁਕਦਮੇ ਵਿਚ ਜੋ ਨਾਮ ਸਾਹਿਬ ਸਿੰਘ ਦਾ ਲਿਆ ਜਾ ਰਿਹਾ ੀਸੀ ਉਹ ਫਰਜੀ ਨਾਮ ਪਾਇਆ ਗਿਆ।  ਜਿਸਨੂੰ ਕਿਰਪਾਲਜੀਤ ਸਿੰਘ ਵਲੋਂ ਹੀ ਦਰਸਾਇਆ ਗਿਆ ਸੀ ਤਾਂ ਕਿ ਉਸਦਾ ਨਾਮ ਸਾਹਮਣੇ ਨਾ ਆ ਸਕੇ।

LEAVE A REPLY

Please enter your comment!
Please enter your name here