ਘਟਨਾ ਵਾਲੀ ਥਾਂ ਤੋਂ ਪੁੱਛਗਿੱਛ ਵਿੱਚ ਗੋਲੀ ਵਾਲੀ ਗੱਲ ਸਾਹਮਣੇ ਨਹੀਂ ਆਈ:ਡੀਐਸਪੀ ਕਰਨੈਲ ਸਿੰਘ
ਖੰਨਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਖੰਨਾ ਵਿਖੇ ਇੱਕ ਮਜ਼ਦੂਰ ਦਾ ਗੋਲ਼ੀ ਮਾਰਕੇ ਕਤਲ ਕਰ ਦਿੱਤਾ ਗਿਆ। 68 ਸਾਲਾਂ ਦੇ ਗਿਰਜਾ ਪ੍ਰਸ਼ਾਦ ਨੂੰ ਚਾਹ ਦੇ ਖੋਖੇ ਉਪਰ ਗੋਲੀ ਮਾਰੀ ਗਈ। ਗੋਲੀ ਵੱਜਣ ਨਾਲ ਮਜ਼ਦੂਰ ਦੀ ਮੌਤ ਹੋ ਗਈ, ਜਿੱਥੇ ਪੜੋਸੀ ਇਸਨੂੰ ਕੱਤਲ ਦੱਸ ਰਹੇ ਨੇ ਉੱਥੇ ਹੀ ਪੁਲਿਸ ਪੋਸਟਮਾਰਟਮ ਤੋਂ ਬਾਦ ਮੌਤ ਦੇ ਅਸਲੀ ਕਰਨ ਪਤਾ ਲੱਗਣ ਦੀ ਗੱਲ ਕਰ ਰਹੀ ਹੈ। ਵੀ ਓ -1- ਮ੍ਰਿਤਕ ਗਿਰਜਾ ਪ੍ਰਸਾਦ ਦੇ ਪੁੱਤਰ ਸੁਨੀਲ ਨੇ ਦੱਸਿਆ ਕਿ ਉਸ ਦੇ ਪਿਤਾ ਸ਼ੈਲਰ ਵਿੱਚ ਕੰਮ ਕਰਦੇ ਸਨ ਅਤੇ ਮਾਂ ਅਨੀਤਾ ਦੇਵੀ ਚਾਹ ਦਾ ਖੋਖਾ ਲਗਾਉਂਦੀ ਹੈ। ਰਾਤ ਨੂੰ ਉਸਦੇ ਪਿਤਾ ਉਸਦੀ ਮਾਂ ਕੋਲ ਬੈਠੇ ਸੀ ਅਤੇ ਉਹ ਘਰ ਵਿਚ ਸੀ। ਅਚਾਨਕ ਉਸਦੀ ਮਾਂ ਨੇ ਆ ਕੇ ਰੌਲਾ ਪਾਇਆ ਕਿ ਕਿਸੇ ਨੇ ਉਸਦੇ ਪਿਤਾ ਨੂੰ ਗੋਲੀ ਮਾਰ ਦਿੱਤੀ ਹੈ। ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਪਿਤਾ ਖੂਨ ਨਾਲ ਲੱਥਪੱਥ ਸੀ। ਪਿਤਾ ਨੂੰ ਜਦੋਂ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੁਨੀਲ ਮੁਤਾਬਕ ਉਸ ਦੀ ਮਾਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਭੱਜਦੇ ਦੇਖਿਆ। ਆਲੇ ਦੁਆਲੇ ਦੇ ਲੋਕਾਂ ਨੇ ਵੀ ਕਿਹਾ ਕਿ ਕਤਲ ਗੋਲੀ ਮਾਰਕੇ ਕੀਤਾ ਗਿਆ ਹੈ। ਪੁਲਸ ਓਥੇ ਲੱਗੇ ਕੈਮਰੇ ਦੇਖ ਕੇ ਕਾਤਲ ਦੀ ਪਹਿਚਾਣ ਕਰੇ। – ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਮੱਥੇ ’ਤੇ ਸੱਟ ਦੇ ਨਿਸ਼ਾਨ ਹਨ। ਮੌਤ ਗੋਲੀ ਲੱਗਣ ਨਾਲ ਹੋ ਸਕਦੀ ਹੈ। ਪਰ ਪੋਸਟਮਾਰਟਮ ਤੋਂ ਬਿਨਾਂ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕਦੀ ਕਿ ਇਹ ਗੋਲੀ ਹੈ। – ਜਦੋ ਇਸ ਸੰਬੰਧੀ ਖੰਨਾ ਦੇ ਡੀਐਸਪੀ ਕਰਨੈਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕੀ ਘਟਨਾ ਵਾਲੀ ਥਾਂ ਤੋਂ ਪੁੱਛਗਿੱਛ ਵਿੱਚ ਗੋਲੀ ਵਾਲੀ ਗੱਲ ਸਾਹਮਣੇ ਨਹੀਂ ਆਈ ਅਤੇ ਨਾਂ ਹੀ ਡਾਕਟਰ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ, ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਚੱਲ ਜਾਵੇਗਾ।
