Home crime ਜਾਇਦਾਦ ਹੜੱਪਣ ਦੇ ਇਰਾਦੇ ਨਾਲ ਕਿਸੇ ਹੋਰ ਨੂੰ ਦਰਸਾਇਆ ਆਪਣੇ ਮਾਂ-ਬਾਪ ਧੋਖਾਦੇਹੀ...

ਜਾਇਦਾਦ ਹੜੱਪਣ ਦੇ ਇਰਾਦੇ ਨਾਲ ਕਿਸੇ ਹੋਰ ਨੂੰ ਦਰਸਾਇਆ ਆਪਣੇ ਮਾਂ-ਬਾਪ ਧੋਖਾਦੇਹੀ ਦਾ ਮਾਮਲਾ ਦਰਜ

38
0


ਜਗਰਾਓਂ, 20 ਨਵੰਬਰ ( ਲਿਕੇਸ਼ ਸ਼ਰਮਾਂ, ਸਤੀਸ਼ ਕੋਹਲੀ )-ਕਿਸੇ ਹੋਰ ਦੀ ਜਾਇਦਾਦ ਹੜੱਪਣ ਦੀ ਨੀਅਤ ਨਾਲ ਆਪਣੇ ਅਸਲੀ ਮਾਪਿਆਂ ਦੀ ਥਾਂ ਹੋਰਨਾ ਨੂੰ ਆਪਣੇ ਮਾਤਾ-ਪਿਤਾ ਦਿਖਾ ਕੇ ਆਪਣੇ ਜਨਮ ਸਰਟੀਫਿਕੇਟ ’ਤੇ ਉਨ੍ਹਾਂ ਦਾ ਨਾਮ ਦਰਜ ਕਰਵਾ ਲਿਆ।  ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸੱਚਾਈ ਸਾਹਮਣੇ ਆ ਗਈ।  ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਜਗੁਰਮੇਲ ਕੌਰ ਵਾਸੀ ਮੁਹਾਲੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਪ੍ਰਦੀਪ ਸਿੰਘ ਵਾਸੀ ਫੱਲੇਵਾਲ ਥਾਣਾ ਜੋਧਾ ਨੇ ਆਪਣੇ ਜਨਮ ਸਰਟੀਫਿਕੇਟ ਵਿੱਚ ਆਪਣੀ ਮਾਤਾ ਦਾ ਨਾਂ ਜਸਵਿੰਦਰ ਕੌਰ ਅਤੇ ਪਿਤਾ ਦਾ ਨਾਂ ਗੁਰਮੇਲ ਸਿੰਘ ਲਿਖਿਆ ਹੈ। ਜਦੋਂਕਿ ਪ੍ਰਦੀਪ ਸਿੰਘ ਨੂੰ ਜਨਮ ਦੇਣ ਵਾਲੀ ਮਾਤਾ ਦਾ ਨਾਂ ਮਨਜੀਤ ਕੌਰ ਅਤੇ ਪਿਤਾ ਦਾ ਨਾਂ ਸਰਜਿੰਦਰ ਸਿੰਘ ਵਾਸੀ ਲਤਾਲਾ ਹੈ।  ਉਸ ਨੇ ਆਪਣਾ ਜਨਮ ਸਰਟੀਫਿਕੇਟ 22 ਮਾਰਚ 2016 ਨੂੰ ਦਰਜ ਕਰਵਾਇਆ ਸੀ। ਇਸ ਦੀ ਜਾਂਚ ਥਾਣਾ ਜੋਧਾਂ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਨੇ ਕੀਤੀ। ਜਾਂਚ ’ਚ ਪਤਾ ਲੱਗਾ ਕਿ ਪ੍ਰਦੀਪ ਸਿੰਘ ਨੇ 22 ਮਾਰਚ 2016 ਨੂੰ ਜਸਵਿੰਦਰ ਕੌਰ ਅਤੇ ਗੁਰਮੇਲ ਸਿੰਘ ਨੂੰ ਆਪਣੇ ਮਾਤਾ-ਪਿਤਾ ਦੱਸ ਕੇ ਆਪਣਾ ਜਨਮ ਸਰਟੀਫਿਟੇਕ ਬਣਵਾ ਲਿਆ। ਜਦੋਂ ਕਿ ਉਸਨੇ ਜਸਵਿੰਦਰ ਕੌਰ ਪਤਨੀ ਗੁਰਮੇਲ ਸਿੰਘ ਦੇ  ਘਰ ਜਨਮ ਹੀ ਨਹੀਂ ਲਿਆ ਸੀ। ਉਸਨੇ ਅਜਿਹਾ ਕਰਕੇ ਆਪਣੇ ਆਪ ਨੂੰ ਗੁਰਮੇਲ ਸਿੰਘ ਦੀ ਜਾਇਦਾਦ ਦਾ ਵਾਰਸ ਸਾਬਤ ਕਰਨ ਦੀ ਕੋਸ਼ਿ ਕੀਤੀ ਤਾਂ ਕਿ ਉਹ ਉਸਦੀ ਜਾਇਦਾਦ ਆਪਣੇ ਕਬਜ਼ੇ ਵਿਚ ਰੱਖ ਸਕੇ। ਸ਼ਿਕਾਇਤ ਦੀ ਜਾਂਚ ਵਿੱਚ ਪ੍ਰਦੀਪ ਸਿੰਘ ਨੇ ਗੁਰਮੇਲ ਸਿੰਘ ਦੀ ਜਾਇਦਾਦ ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ। ਜਾਂਚ ਤੋਂ ਬਾਅਦ ਪ੍ਰਦੀਪ ਸਿੰਘ ਖ਼ਿਲਾਫ਼ ਥਾਣਾ ਜੋਧਾ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।
ਤਰਸ ਦੇ ਆਧਾਰ ’ਤੇ ਕੀਤਾ ਸੀ ਪਾਲਣ ਪੋਸ਼ਣ-ਸ਼ਿਕਾਇਤਕਰਤਾ ਰਾਜਗੁਰਮੇਲ ਕੌਰ ਨੇ ਦੱਸਿਆ ਕਿ ਪ੍ਰਦੀਪ ਸਿੰਘ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ। ਜਿਸਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਅਤੇ ਮਾਂ ਉਸਨੂੰ ਛੱਡ ਗਈ ਸੀ। ਉਸ ਨੂੰ ਉਸ ਦੇ ਭਰਾ ਗੁਰਮੇਲ ਸਿੰਘ ਅਤੇ ਭਰਜਾਈ ਜਸਵਿੰਦਰ ਕੌਰ ਨੇ ਤਰਸ ਦੇ ਆਧਾਰ ’ਤੇ ਰੱਖਿਆ ਹੋਇਆ ਸੀ। ਉਨ੍ਹਾਂ ਦੇ ਆਪਣਾ ਕੋਈ ਬੱਚਾ ਨਹੀਂ ਸੀ। ਉਸਦੇ ਭਰਾ ਦੀ 2018 ਵਿੱਚ ਮੌਤ ਹੋ ਗਈ ਸੀ ਅਤੇ ਭਰਜਾਈ ਦੀ 2021 ਵਿੱਚ ਮੌਤ ਹੋ ਗਈ ਸੀ। ਪ੍ਰਦੀਪ ਸਿੰਘ ਨੇ ਉਸ ਦੀ ਜਾਇਦਾਦ ਹੜੱਪਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਵਾਏ। ਜਿਨ੍ਹਾਂ ਵਿੱਚੋਂ ਇੱਕ ਸਾਲ 2016 ਵਿੱਚ ਤਿਆਰ ਕੀਤਾ ਜਨਮ ਸਰਟੀਫਿਕੇਟ ਵੀ ਹੈ।

LEAVE A REPLY

Please enter your comment!
Please enter your name here