Home Political ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਬਣਨ ਤੇ ਸ਼ਹਿਰ ਦੀਆਂ ਦੋ ਦਰਜਨ ਸਿੱਖ...

ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਬਣਨ ਤੇ ਸ਼ਹਿਰ ਦੀਆਂ ਦੋ ਦਰਜਨ ਸਿੱਖ ਜਥੇਬੰਦੀਆਂ ਵੱਲੋਂ ਭਾਈ ਗਰੇਵਾਲ ਦਾ ਸਨਮਾਨ

50
0

 ਭਾਈ ਗਰੇਵਾਲ ਇਸ ਮਾਣ-ਮੱਤੇ ਅਹੁਦੇ ਦੇ ਹੱਕਦਾਰ ਸਨ:-ਦੀਪਇੰਦਰ ਸਿੰਘ ਭੰਡਾਰੀ 

ਜਗਰਾਉਂ ( ਭਗਵਾਨ ਭੰਗੂ, ਵਿਕਾਸ ਮਠਾੜੂ ): ਕੌਮ ਦੇ ਹਰਿਆਵਲ ਦਸਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਚੁਣੇ ਜਾਣ ਤੇ ਅੱਜ ਸ਼ਹਿਰ ਦੀਆਂ ਦੋ ਦਰਜਨ ਤੋਂ ਵਧੇਰੇ ਸਿੱਖ ਜਥੇਬੰਦੀਆਂ / ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ / ਸੁਸਾਇਟੀਆਂ ਵੱਲੋਂ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਹੋਏ ਇਕ ਸਮਾਗਮ ਵਿਚ ਸਨਮਾਨ ਕੀਤਾ ਗਿਆ। ਸਨਮਾਨ ਉਪਰੰਤ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਉਹ ਗੁਰੂ ਦੀ ਕਿਰਪਾ ਅਤੇ ਸੰਗਤਾਂ ਦੇ ਅਸ਼ੀਰਵਾਦ ਨਾਲ ਜੋ ਗੁਰੂ ਘਰਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਮਿਲੀ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਆਖਿਆ ਕਿ ਆਪਣੇ ਇਲਾਕੇ ਤੋਂ ਮਿਲੇ ਮਾਣ ਨੂੰ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਸਾਬਕਾ ਵਿਧਾਇਕ ਐਸ. ਆਰ. ਕਲੇਰ ਨੇ ਭਾਈ ਗਰੇਵਾਲ ਨੂੰ ਆਪਣੀ ਸੱਜੀ ਬਾਂਹ ਦੱਸਦਿਆਂ ਆਖਿਆ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਜ਼ਿਲ੍ਹਾ ਜਥੇਦਾਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ ਪਰ ਉਨ੍ਹਾਂ ਦਾ ਧਰਮ ਪ੍ਰਤੀ ਉਤਸ਼ਾਹ ਦਾ ਕੋਈ ਜਵਾਬ ਨਹੀਂ। ਇਸ ਮੌਕੇ ਉਨ੍ਹਾਂ ਨੂੰ ਦੋ ਦਰਜਨ ਤੋਂ ਵਧੇਰੇ ਜੱਥੇਬੰਦੀਆ/ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ, ਗੁਰਦੁਆਰਾ ਗੁਰੂ ਰਾਮਦਾਸ ਸਾਹਿਬ, ਗੁਰਦੁਆਰਾ ਕਚਾ ਕਿਲਾ, ਗੁਰਦਵਾਰਾ ਕਲਗੀਧਰ ਸਾਹਿਬ, ਗੁਰਦੁਆਰਾ ਬਾਬਾ ਨਾਮਦੇਵ ਭਵਨ, ਗੁਰਦੁਆਰਾ ਭਜਨਗੜ ਸਾਹਿਬ, ਗੁਰਦੁਆਰਾ ਗੋਬਿੰਦਪੁਰਾ (ਮਾਈ ਦਾ ਗੁਰਦੁਆਰਾ), ਗੁਰਦੁਆਰਾ ਤਪ ਅਸਥਾਨ ਬਾਬਾ ਮੁਕੰਦ ਸਿੰਘ ਜੀ ਆਦਿ ਪ੍ਰਬੰਧਕ ਕਮੇਟੀਆਂ, ਗੁਰ ਕਿਰਪਾ ਲੋਕ ਸੇਵਾ ਸੁਸਾਇਟੀ, ਗੁਰ ਆਸਰਾ ਚੈਰੀਟੇਬਲ ਸੁਸਾਇਟੀ, ਦਸਮੇਸ਼ ਸੇਵਾ ਸੁਸਾਇਟੀ, ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸੇਵਾ ਸੁਸਾਇਟੀ, ਗੁਰਦੁਆਰਾ ਭਜਨਗੜ ਸਾਹਿਬ ਸੁਖਮਨੀ ਸੇਵਾ ਸੁਸਾਇਟੀ, ਬਾਬਾ ਹਰਨਾਮ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਿੱਖ ਯੂਥ ਵੈਲਫੇਅਰ ਸੁਸਾਇਟੀ, ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਖਾਲਸਾ ਪਰਿਵਾਰ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੋਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੀਪਿੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੋਬੀ ਅਤੇ ਇਸ਼ਟਪ੍ਰੀਤ ਸਿੰਘ ਵੱਲੋਂ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਗੁਰਦੀਪ ਸਿੰਘ ਦੂਆ, ਜਤਿੰਦਰਪਾਲ ਸਿੰਘ ਜੇ ਪੀ, ਗੁਰਪ੍ਰੀਤ ਸਿੰਘ ਭਜਨਗੜ, ਜਨਪ੍ਰੀਤ ਸਿੰਘ, ਚਰਨਜੀਤ ਸਿੰਘ ਚੀਨੂੰ, ਬਲਵਿੰਦਰ ਸਿੰਘ ਚਾਹਲ, ਇੰਦਰਬੀਰ ਸਿੰਘ ਰਿੱਕੀ ਚਾਵਲਾ, ਪ੍ਰਧਾਨ ਬਲਦੇਵ ਸਿੰਘ ਗਰੇਵਾਲ, ਪ੍ਰਮਜੀਤ ਸਿੰਘ ਆੜਤੀ, ਤਰਲੋਕ ਸਿੰਘ ਸਿਡਾਨਾ, ਗੁਰਮੀਤ ਸਿੰਘ ਬਿੰਦਰਾ, ਚਰਨਜੀਤ ਸਿੰਘ ਪੱਪੂ, ਪ੍ਰਭਦਿਆਲ ਸਿੰਘ ਬਜਾਜ, ਸੁਖਵਿੰਦਰ ਸਿੰਘ ਆਸ਼ੂ, ਬਲਵਿੰਦਰ ਸਿੰਘ ਮੱਕੜ, ਗੁਰਸ਼ਰਨ ਸਿੰਘ ਮਿਗਲਾਨੀ,ਰਬਜੀਤ ਸਿੰਘ ਲੰਕਾ, ਇਕਬਾਲ ਸਿੰਘ ਛਾਬੜਾ, ਅਮਰੀਕ ਸਿੰਘ, ਰਜਿੰਦਰ ਸਿੰਘ, ਪ੍ਰੋਫੈਸਰ ਮਹਿੰਦਰ ਸਿੰਘ ਜੱਸਲ, ਇਕਬਾਲ ਸਿੰਘ ਛਾਬੜਾ, ਜਸਪਾਲ ਸਿੰਘ ਛਾਬੜਾ, ਬਲਵਿੰਦਰ ਸਿੰਘ ਚਾਹਲ, ਸੋਨੀ ਗਰੇਵਾਲ, ਪਿਰਥਵੀ ਪਾਲ ਸਿੰਘ ਚੱਢਾ, ਬਲਜਿੰਦਰ ਸਿੰਘ ਵਿਰਕ, ਮਨਜੀਤ ਸਿੰਘ ਸੇਖੋਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here