ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਗਰਾਓਂ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਵਲੋਂ ਹੀਰਾ ਬਾਗ ਵਿੱਚ ਐਨ ਆਰ ਆਈ ਦੀ ਕੋਠੀ ਤੇ ਜੋ ਨਜਾਇਜ਼ ਕਬਜ਼ਾ ਕਰਨ ਦੀ ਗੱਲ ਹੈ। ਉਸ ਵਿੱਚ ਤੱਥ ਇਹ ਸਾਹਮਣੇ ਆਏ ਹਨ ਕਿ ਇਹ ਕੋਠੀ ਸ਼ੇਰਪੁਰ ਚੌਕ ਜਗਰਾਓਂ ਦੇ ਕਿਸੇ ਅਸ਼ੋਕ ਕੁਮਾਰ ਨੇ ਪਾਵਰ ਆਫ ਅਟਾਰਨੀ ਦੇ ਆਧਾਰ ਤੇ ਕਰਮ ਸਿੰਘ ਨੂੰ ਰਜਿਸਟਰੀ ਕਰਵਾਈ ਸੀ ਅਤੇ ਕਰਮ ਸਿੰਘ ਨੇ ਅੱਗੇ ਕਿਰਾਏ ਤੇ ਐਮ ਐਲ ਏ ਨੂੰ ਦੇ ਦਿਤੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਵਰ ਆਫ ਅਟਾਰਨੀ ਬਕਾਇਦਾ ਲੁਧਿਆਣਾ ਤੋਂ ਤਸਦੀਕ ਵੀ ਹੋਈ। ਹੁਣ ਮਸਲਾ ਉਸ ਪਾਵਰ ਆਫ ਅਟਾਰਨੀ ਤੇ ਆ ਕੇ ਰੁੱਕ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਸਾਰੀ ਅਸਲੀਅਤ ਸਾਹਮਣੇ ਆ ਜਾਵੇਗੀ।