ਜਗਰਾਉਂ ( ਰੋਹਿਤ ਗੋਇਲ ) ਅੱਜ ਦੇ ਸੁਆਰਥੀ ਯੁੱਗ ਵਿੱਚ ਕਿਸੇ ਕੋਲ ਐਨਾ ਸਮਾਂ ਨਹੀ ਕਿ ਬਿਨ ਸੁਆਰਥ ਕਿਸੇ ਦੀ ਕੋਈ ਮਦਦ ਕਰੇ , ਪਰ ਇਸ ਕਥਨ ਨੂੰ ਝੂਠ ਸਾਬਤ ਕਰਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਮੰਨੂ ਸਾਗਰ ਨੇ ਨੇੜਲੇ ਪਿੰਡ ਬਰਸਾਲ ਦੇ ਇੱਕ ਅਨਪੜ੍ਹ ਗਰੀਬ ਅਤੇ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦਾ ਚੈਕ ਦਿੰਦੇ ਹੋਏ ਦੱਸਿਆ ਕਿ ਪਿੰਡ ਬਰਸਾਲ ਦੇ ਗੁਰਪ੍ਰੀਤ ਸਿੰਘ 22 ਸਾਲ ਪੁੱਤਰ ਬਲਵਿੰਦਰ ਸਿੰਘ ਦੀ ਬੀਤੇ ਦਿਨੀ ਮਿਤੀ 17/11/22 ਨੂੰ ਚੌਕੀਮਾਨ ਰੇਲਵੇ ਸਟੇਸ਼ਨ ਤੇ ਟਰੇਨ ਥੱਲੇ ਆਉਣ ਕਾਰਣ ਮੌਤ ਹੋ ਗਈ ਸੀ ਜਿਸ ਦਾ ਖਾਤਾ ਸਾਡੀ ਬੈਂਕ ਵਿੱਚ ਚੱਲ ਰਿਹਾ ਸੀ ਅਤੇ ਉਸ ਨੇ ਖਾਤਾ ਖੁਲਵਾਉਣ ਵੇਲੇ ਇੱਕ ਬੀਮਾ ਪਾਲਸੀ ਰਾਹੀ ਬੀਮਾਂ ਕਰਵਾਇਆ ਸੀ ਜਿਸ ਦਾ ਪਰਿਵਾਰ ਨੂੰ ਕੁੱਝ ਨਹੀ ਸੀ ਪਤਾ ਪਰ ਅਸੀ ਸਮੂਹ ਸਟਾਫ ਨੇ ਪੂਰੀ ਇਮਾਨਦਾਰੀ,ਮਿਹਨਤ ਅਤੇ ਲਗਨ ਨਾਲ ਕਾਗਜੀ ਕਾਰਵਾਈ ਕਰਦੇ ਹੋਏ ਬੈਂਕ ਵੱਲੋਂ ਬਣਦਾ ਪੈਸਾ ਪਰਿਵਾਰ ਨੂੰ ਦਵਾਕੇ ਆਪਣੇ ਫਰਜਾਂ ਨੂੰ ਨਿਭਾਇਆ ਹੈ | ਇਸ ਸਮੇਂ ਉਹਨਾ ਕਿਹਾ ਕਿ ਸਾਡੀ ਬੈਂਕ ਦੇ ਹਰ ਖਾਤਾ ਧਾਰਕ ਦਾ ਖਾਤੇ ਖੁਲ੍ਹਦੇ ਸਾਰ ਇੱਕ ਬੀਮਾ ਹੁੰਦਾ ਹੈ ਜਿਸ ਵਿੱਚ ਇੱਕ ਸਾਲ ਵਿੱਚ ਸਿਰਫ ਤੇ ਸਿਰਫ 436 ਰੁਪਏ ਸਲਾਨਾ ਭਰਨੇ ਪੈਂਦੇ ਹਨ ਅਤੇ ਇਹ ਬੀਮਾ ਸੁਰੂ ਕਰਵਾਉਣ ਤੋਂ 30 ਦਿਨ ਬਾਅਦ ਜੇਕਰ ਲਾਭਪਾਤਰੀ ਦੀ ਮੌਤ ਹੋ ਜਾਵੇ ਤਾਂ ਲਗਭਗ 4-5 ਲੱਖ ਰੁਪਏ ਮਿ੍ਤਕ ਦੇ ਪਰਿਵਾਰ ਨੂੰ ਬੈਂਕ ਦੇਵੇਗੀ | ਇਸ ਸਮੇਂ ਉਹਨਾ ਨੇ ਕਿਹਾ ਕਿ ਹਰ ਲਾਭਪਾਤਰੀ ਨੂੰ ਚਾਹੀਦਾ ਏ ਕਿ 436 ਰੁਪਏ ਸਲਾਨਾ ਭਰੇ ਜਿਸ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀ ਪੈਂਦਾ ਜੇਕਰ ਕਿਸੇ ਕਾਰਨ ਖਾਤਾ ਲਾਭਪਾਤਰੀ ਦੀ ਮੌਤ ਹੋ ਜਾਵੇ ਤਾਂ ਪਿੱਛੋ ਪਰਿਵਾਰ ਦਰ ਦਰ ਦੀ ਠੋਕਰਾਂ ਨਹੀ ਖਾਏ ਸਗੋ ਬੀਮੇ ਦੇ ਪੈਸੇ ਮਿਲਣ ਤੇ ਕੁੱਝ ਰਾਹਤ ਹਾਸਲ ਕਰ ਸਕਦਾ ਹੈ | ਉਹਨਾਂ ਕਿਹਾ ਕਿ ਮੈਂ ਆਪਣੀ ਬੈਂਕ ਦੇ ਖਾਤਾ ਧਾਰਕਾਂ ਦੇ ਕੰਮ ਆ ਸਕਾ ਇਹ ਮੇੈਂ ਆਪਣਾ ਮੁੱਢਲਾ ਫਰਜ ਸਮਝਿਆਂ ਹੈ | ਉਹਨਾ ਦੱਸਿਆ ਕਿ ਇਹ ਬੀਮਾਂ ਲਾਭਪਾਤਰੀ ਦੇ ਪੈਸੇ ਮਿ੍ਤਕ ਦੀ ਮੌਤ ਤੋਂ 15 ਦਿਨ ਪਿੱਛੋ ਬੀਮੇ ਦੇ ਵਾਰਸ ਨੂੰ ਮਿਲ ਜਾਂਦੇ ਹਨ | ਇਸ ਲਈ ਹਰ ਬੈਂਕ ਲਾਭਪਾਤਰੀ ਇਸ ਬੀਮੇ ਦਾ ਲਾਹਾ ਲਵੇ ਅਤੇ ਜੀਵਨ ਬੀਮਾ ਪਾਲਸੀ ਨੂੰ ਧਾਰਣ ਕਰੇ |
