ਜਗਰਾਉਂ, 17 ਅਕਤੂਬਰ ( ਅਸ਼ਵਨੀ, ਮਿਅੰਕ ਜੈਨ ) -ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ ਦੇ ਵਾਲੀਵਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਜਿਸ ਵਿੱਚ ਮੁੰਡਿਆਂ ਅਤੇ ਕੁੜੀਆਂ ਦੀਆਂ ਲੱਗਭੱਗ 30 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਅਰਦਾਸ ਕਰਵਾ ਕੇ ਹੋਈ। ਇਸ ਉਪਰੰਤ ਨਾਕ ਆਊਟ ਮੈਚਾਂ ਤੋਂ ਬਾਅਦ ਟੀਮਾਂ ਵਿਚਕਾਰ ਸੈਮੀਫਾਈਨਲ ਲਈ ਮੈਚ ਕਰਵਾਏ ਗਏ । ਪੂਰੇ ਮੈਚਾਂ ਦੌਰਾਨ ਬੱਚਿਆਂ ਨੇ ਅਨੁਸ਼ਾਸ਼ਨ ਵਿਚ ਰਹਿ ਕੇ ਖੇਡ ਦੇ ਨਿਯਮਾਂ ਦੀ ਪਾਲਣਾ ਕੀਤੀ ਅਤੇ ਬੱਚਿਆਂ ਵਿਚਕਾਰ ਖੇਡ ਪ੍ਰਤੀ ਉਤਸ਼ਾਹ ਉਹਨਾਂ ਦੇ ਚਿਹਰਿਆਂ ਤੇ ਹੀ ਝਲਕਦਾ ਸੀ। ਇਹਨਾਂ ਟੀਮਾਂ ਦੇ ਬਾਕੀ ਰਹਿੰਦੇ ਮੈਚ ਬਲੌਜ਼ਮਜ਼ ਦੇ ਮੈਦਾਨਾਂ ਵਿੱਚ ਹੀ ਹੋਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਬਾਹਰੋਂ ਆਈਆਂ ਟੀਮਾਂ ਨੂੰ ਜੀ ਆਇਆ ਕਿਹਾ ਤੇ ਉਹਨਾਂ ਨੂੰ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਇਨਸਾਨ ਦਾ ਮਨੋਬਲ ਵਧਾਉਦੀਆਂ ਹਨ ਤੇ ਇਸ ਨਾਲ ਬੱਚੇ ਨਸ਼ਿਆਂ ਵਰਗੀ ਭੈੜੀ ਕੁਰੀਤੀ ਤੋਂ ਕੋਹਾਂ ਦੂਰ ਰਹਿੰਦੇ ਹਨ। ਅੱਜ ਦੇ ਇਹੀ ਬੱਚੇ ਸਕੂਲੀ ਮੈਦਾਨਾਂ ਤੋਂ ਅੰਤਰ ਰਾਸ਼ਟਰੀ ਮੈਦਾਨਾਂ ਵਿੱਚ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਯਾਦਗਾਰੀ ਫੋਟੋ ਖਿਚਵਾਈ ਤੇ ਉਹਨਾਂ ਕਿਹਾ ਕਿ ਸਾਰੇ ਹੀ ਬੱਚਿਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ।