ਦੇਸ਼ ਵਿਚ ਮੀਡੀਆ ਦੀ ਭਰੋਸੇਯੋਗਤਾ ਤੇ ਫਿਰ ਲੱਗਾ ਸਵਾਲੀਆ ਨਿਸ਼ਾਨ ?
ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਣ ਵਾਲਾ ਮੀਡੀਆ ਲਗਾਤਾਰ ਆਪਣੀ ਭਰੋਸੇਯੋਗਤਾ ਨੂੰ ਗੁਆ ਰਿਹਾ ਹੈ। ਕਿਸੇ ਸਮੇਂ ਦੁਨੀਆਂ ਭਰ ਵਿਚ ਭਰੋਸੇਯੋਗਤਾ ਵਿਚ ਭਾਰਤ ਦਾ ਮੀਡੀਆ ਪਹਿਲਾ ਪਾਏਦਾਨ ਵਿਚ ਰੱਖਿਥਆ ਜਾਂਦਾ ਸੀ ਪਰ ਅੱਜ ਦੇ ਹਾਲਾਤ ਇਹ ਬਣ ਗਏ ਹਨ ਕਿ ਵਿਸ਼ਵ ਭਰ ਵਿੱਚ ਭਰੋਸੇਮੰਦੀ ਵਿੱਚ ਭਾਰਤ ਦਾ ਮੀਡੀਆ 162ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਦੇ ਜ਼ਿਆਦਾਤਰ ਮੀਡੀਆ ਘਰਾਣੇ ਸੱਤਾਧਾਰੀ ਪਾਰਟੀ ਦੀ ਗੋਦ ਵਿੱਚ ਬੈਠੇ ਹਨ। ਜਿਸ ਕਾਰਨ ਦੇਸ਼ ਦੇ ਬਹੁਤੇ ਮੀਡੀਆ ਘਰਾਣਿਆਂ ਨੂੰ ’ਗੋਦੀ ਮੀਡੀਆ’ ਦਾ ਨਾਂ ਦਿੱਤਾ ਜਾਂਦਾ ਹੈ, ਕਿਉਂਕਿ ਬਹੁਤੇ ਮੀਡੀਆ ਘਰਾਣੇ ਸੱਤਾਧਾਰੀ ਧਿਰ ਦੇ ਹੁਕਮਾਂ ਅਨੁਸਾਰ ਸੱਚ ਨੂੰ ਪੇਸ਼ ਕਰਨ ਦੀ ਬਜਾਏ ਤੋੜ ਮਰੋੜ ਕੇ ਗੁਮੰਰਾਹਕੁੰਨ ਖ਼ਬਰਾਂ ਹੀ ਦੇਸ਼ ਸਾਹਮਣੇ ਪੇਸ਼ ਕਰਦੇ ਰਹੇ। ਜਿਸ ਨਾਲ ਦੇਸ਼ ਵਾਸੀਆਂ ਦਾ ਭਰੋਸਾ ਦੇਸ਼ ਦੇ ਮੀਡੀਆ ਤੋਂ ਖਤਮ ਹੋ ਗਿਆ ਹੈ। ਜਦੋਂ ਕਿ ਇਸਤੋਂ ਪਹਿਲਾਂ ਲੋਕ ਮੀਡੀਆ ’ਤੇ ਹੀ ਅੱਖਾਂ ਬੇੱਦ ਕਰਕੇ ਭਰੋਸਾ ਕਰਦੇ ਸਨ ਅਤੇ ਪ੍ਰਕਾਸ਼ਤ ਖਬਰ ਅਨੁਸਾਰ ਘਟਨਾ ਦਾ ਯਕੀਨ ਕਰਦੇ ਸਨ ਕਿ ਇਹ ਘਟਨਾ ਾਤੰ ਅਖਬਾਰ ਵਿਚ ਵੀ ਛਪੀ ਹੋਈ ਹੈ। ਉਸ ਸਮੇਂ ਮੀਡੀਆ ਵੀ ਸੱਚ ਦੀ ਭਾਲ ਵਿਚ ਦਿਨ-ਰਾਤ ਕੰਮ ਕਰਦਾ ਸੀ। ਪਰ ਹੁਣ ਲੋਕਾਂ ਦੀ ਧਾਰਨਾ ਬਦਲ ਗਈ ਹੈ ਕਿ ਸੱਚ ਕੁਝ ਹੋਰ ਹੈ ਅਤੇ ਮੀਡੀਆ ਲੋਕਾਂ ਨੂੰ ਕੁਝ ਹੋਰ ਹੀ ਦਿਖਾ ਰਿਹਾ ਹੈ। ਇਸ ਲਈ ਹੁਣ ਲੋਕ ਚੈਨਲਾਂ ਤੇ ਚੱਲਣ ਵਾਲੀਆਂ ਖਬਰਾਂ ਅਤੇ ਪ੍ਰਕਾਸ਼ਤ ਹੋਣ ਵਾਲੀਆਂ ਖਬਰਾਂ ਦਾ ਯਕੀਨ ਘੱਟ ਕਰਦੇ ਹਨ। ਦੇਸ਼ ਵਿਨਚ ਮੀਡੀਆ ਦੀ ਭਰੋਸੇਯੋਗਤਾ ਦਾ ਦੀਵਾਲੀਆ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਨਿਕਲ ਗਿਆ ਹੈ। ਲੋਕ ਸਭਾ ਚੋਣਾਂ ਦੀ ਸੁਗਬੁਗਾਹਟ ਸ਼ੁਰੂ ਹੋਣ ਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਭਾਜਪਾ ਲੀਡਰਸ਼ਿਪ ਨੇ 400 ਪਾਰ ਦਾ ਨਾਅਰਾ ਦੇ ਦਿੱਤਾ ਸੀ। ਵਿਡੰਬਨਾ ਇਹ ਰਹੀ ਕਿ ਸਾਡੇ ਵਧੇਰੇਤਰ ਮੀਡੀਆ ਹਾਊਸ ਨੇ ਵੀ ਆਪਣੀ ਰਿਪੋਰਟ ਵਿੱਚ ਲੋਕ ਸਭਾ ਚੋਣਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਭਾਜਪਾ ਨੂੰ 400 ਪਾਰ ਦਾ ਅੰਕੜਾ ਛੂਹਣ ਦੀਆਂ ਰਿਪੋਰਟਾਂ ਨੂੰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਨਾ ਸ਼ੁਰੂ ਕਰ ਦਿਤਾ ਅਤੇ ਲੋਕ ਸਭਾ ਚੋਣਾਂ ਤੱਕ ਤਾਂ ਮੀਡੀਆ ਨੇ ਇਸ ਤਰ੍ਵਾਂ ਦਾ ਮਾਇਆਜਾਲ ਵਿਛਾ ਦਿਤਾ ਕਿ ਦੇਸ਼ ਵਾਸੀਆਂ ਦੇ ਦਿਮਾਗ ਵਿਚ ਇਹ ਗੱਲ ਫਿੱਟ ਹੋ ਜਾਵੇ ਕਿ ਇਸ ਵਾਰ ਤਾਂ ਮੋਦੀ 400 ਤੋਂ ਪਾਰ ਦਾ ਅੰਕੜਾ ਆਸਾਨੀ ਨਾਲ ਛੂਹ ਲੈਣਗੇ ਅਤੇ ਇਸਦੇ ਨਾਲ ਹੀ ਵਿਰੋਧੀ ਧਿਰਾਂ ਦੇ ਦਿਮਾਗ ਵਿਚ ਵੀ ਇਹ ਗੱਲ ਭਰ ਲਦਿਤੀ ਜਾਵੇ। ੁਪ ਇਸ ਵਾਰ ਨਾਂ ਤਾਂ ਦੇਸ਼ ਦੀ ਜਨਤਾ ਨੇ ਅਤੇ ਨਾ ਹੀ ਵਿਰੋਧੀ ਧਿਰਾਂ ਨੇ ਦੇਸ਼ ਦੇ ਵਧੇਰੇਤਰ ਮੀਡੀਆ ਕੋਈ ਬਹੁਤਾ ਵਜਨ ਦਿਤਾ ਅਤੇ ਨਾ ਹੀ ਕਿਸੇ ਨੇ ਇਨ੍ਹਾਂ ਦੀਆਂ ਰਿਪੋਰਟਾਂ ਤੇ ਯਕੀਨ ਕੀਤਾ। ਹੁਣ ਤਾਂ ਉਹ ਹੀ ਦੱਸ ਸਕਦੇ ਹਨ ਕਿ ਕਿਹੜੇ ਮਾਪਦੰਡਾਂ ਦੇ ਆਧਾਰ ’ਤੇ ਇਹ ਦਾਅਵਾ ਕਰਦੇ ਸਨ ਕਿ ਮੋਦੀ ਸਰਕਾਰ 400 ਪਾਰ ਕਰੇਗੀ। ਗੋਦੀ ਮੀਡੀਆ ਆਪਣੇ ਤੌਰ ’ਤੇ ਆਪਣੀ ਰਿਪੋਰਟ ਤਿਆਰ ਕਰ ਕੇ ਪ੍ਰਸਾਰਿਤ ਕਰਦਾ ਰਿਹਾ ਪਰ ਜਦੋਂ ਚੋਣਾਂ ਦੇਸ਼ ਭਰ ਵਿਚ ਹੋ ਗਈਆਂ ਤਾਂ ਇਕਦਮ ਇਨ੍ਹਾਂ ਨੇ ਉਸੇ ਸਮੇਂ ਆਪਣੇ ਹਥਿਆਰ ਕੱਢ ਲਏ ਅਤੇ ਆਪਣੇ ਪੱਧਰ ਤੇ ਕਰਵਾਏ ਗਏ ਸਰਵਿਆਂ ਨੂੰ ਐਗਜ਼ਿਟ ਪੋਲ ਦਾ ਨਾਮ ਦੇ ਕੇ ਭਾਜਪਾ ਦੀ ਭਾਰੀ ਜਿੱਤ ਦਰਸਾਉਣੀ ਸ਼ੁਰੂ ਕਰ ਦਿਤੀ। ਹਰ ਕੋਈ ਆਪਣੇ ਪੱਧਰ ਤੇ ਮੋਦੀ ਅਤੇ ਭਾਜਪਾ ਨੂੰ 350 ਅਤੇ ਇਸਤੋਂ ਉੱਪਰ ਦਾ ਅੰਕੜਾ ਦੇ ਕੇ ਜਿਵੇਂ ਸ਼ਾਬਾਸ਼ੀ ਲੈਣੀ ਚਾਹੁੰਦੇ ਹਣ। ਇਸਦੇ ਨਾਲ ਹੀ ਇਹ ਦਾਅਵਾ ਵੀ ਕਰਨ ਤੋਂ ਗੁਰੇਜ ਨਹੀਂ ਕੀਤਾ ਗਿਆ ਕਿ ਇਸ ਵਾਰ ਮੋਦੀ ਦੀ ਜਿੱਤ ਇਤਿਹਾਸਿਕ ਹੋਵੇਗੀ। ਜਿਸ ਤਰ੍ਹਾਂ ਦੇਸ਼ ਦੇ ਜ਼ਿਆਦਾਤਰ ਮੀਡੀਆ ਹਾਊਸਾਂ ਵੱਲੋਂ ਦਿਖਾਏ ਗਏ ਐਗਜ਼ਿਟ ਪੋਲ ਨੂੰ ਵਿਰੋਧੀ ਧਿਰ ਹਜ਼ਮ ਨਹੀਂ ਕਰ ਸਕੀ, ਉਸੇ ਤਰ੍ਹਾਂ ਦੇਸ਼ ਦੇ ਲੋਕ ਵੀ ਉਨ੍ਹਾਂ ਵੱਲੋਂ ਦਿਖਾਏ ਗਏ ਐਗਜ਼ਿਟ ਪੋਲ ਨੂੰ ਮੁੱਢ ਤੋਂ ਨਕਾਰਦੇ ਰਹੇ। ਹੁਣ ਜਦੋਂ ਨਤੀਜੇ ਸਾਹਮਣੇ ਆਏ ਹਨ ਤਾਂ ਇਹ ਗੱਲ ਸਪਸ਼ੱਟ ਹੋ ਗਈ ਕਿ ਵਿਰੋਧੀ ਧਿਰ ਦਾ ਮਨੋਬਲ ਡੇਗਣ ਲਈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਐਗਜ਼ਿਟ ਪੋਲ ਕਰਵਾਏ ਗਏ। ਜਦੋਂ ਕਿਸੇ ਸਮੇਂ ਮੀਡੀਆ ਦੀ ਭਰੋਸੇਯੋਗਤਾ ਕਾਇਮ ਹੁੰਦੀ ਸੀ ਤਾਂ ਉਸ ਸਮੇਂ ਕੁਝ ਹੱਦ ਤੱਕ ਇਹ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਸੀ ਕਿਉਂਕਿ ਆਮ ਲੋਕ ਮੀਡੀਆ ’ਤੇ ਵਿਸ਼ਵਾਸ ਕਰਦੇ ਸਨ ਅਤੇ ਇਹ ਸਮਝਦੇ ਸਨ ਕਿ ਇਹ ਲੋਕ ਜੋ ਕੁਝ ਵੀ ਕਹਿ ਰਹੇ ਹਨ, ਉਹ ਸੱਚ ਹੈ, ਕੁਝ ਪ੍ਰਤੀਸ਼ਤ ਵੋਟਾਂ ਅਜਿਹੀਆਂ ਹਨ ਜੋ ਸਿਰਫ ਜਿੱਤਣ ਵਾਲੇ ਉਮੀਦਵਾਰ ਦੀ ਕਨਸੋਅ ਲੈ ਕੇ ਹੀ ਉਸਨੂੰ ਭੁਗਤ ਜਾਂਦੇ ਹਨ। ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਸਾਡੇ ਮੀਡੀਆ ਹਾਊਸ ਦੀ ਹਕੀਕਤ ਵੀ ਲੋਕਾਂ ਦੇ ਸਾਹਮਣੇ ਆ ਗਈ ਹੈ। ਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਵੀ ਇੱਕ ਵੱਡੀ ਗੱਲ ਇਹ ਹੈ ਕਿ ਹੁਣ ਇਸਤੋਂ ਬਾਅਦ ਜੋ ਥੋੜੀ ਬਹੁਤ ਭਰੋਸੇਯੋਗਤਾ ਲੋਕਾਂ ਵਿਚ ਮੀਡੀਆ ਸੰਬਧੀ ਬਚੀ ਸੀ ਉਹ ਵੀ ਜਾਂਦੀ ਰਹੇਗੀ। ਇਸ ਲਈ ਲੋਕਤੰਤਰ ਦੇ ਚੌਥੇ ਸਭ ਤੋਂ ਮਜਬੂਤ ਥੰਮ ਦੀ ਭਰੋਸੇਯੋਗਤਾ ਨੂੰ ਬਰਕਾਰ ਰੱਖਣ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਹੁਣ ਲੋਕ ਮੀਡੀਆ ਘਰਾਣੇ ਨਾਲੋਂ ਜ਼ਿਆਦਾ ਭਰੋਸਾ ਸੋਸ਼ਲ ਮੀਡੀਆ ਤੇ ਕਰਨ ਲੱਗ ਪਏ ਹਨ। ਦੇਸ਼ ਦਾ ਮੀਡੀਆ ਉਸ ਗੌਰਵਮਈ ਇਤਿਹਾਸ ਦਾ ਰਚੇਤਾ ਵੀ ਹੈ ਜਦੋਂ ਪੱਤਰਕਾਰ ਸੱਚਾਈ ਲੱਭਣ ਲਈ ਆਪਣੀ ਜਾਨ ਤੱਕ ਤੇ ਖੇਡ ਜਾਂਦੇ ਸਨ। ਜਾਨ ਦੀ ਪਰਵਾਹ ਕੀਤੇ ਬਿਨਾਂ ਵੱਡੇ-ਵੱਡੇ ਘੁਟਾਲਿਆਂ ਦਾ ਪਰਦਾਫਾਸ਼ ਕਰਦਾ ਸੀ। ਮੀਡੀਆ ਵਲੋਂ ਪਰਦਾਫਾਸ਼ ਕਰਨ ਨਾਲ ਬਹੁਤ ਸਾਰੀਆਂ ਸਰਕਾਰਾਂ ਆਈਆਂ ਅਤੇ ਗਈਆਂ। ਪਰ ਹੁਣ ਜਦੋਂ ਮੀਡੀਆ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਤਾਂ ਹੁਣ ਉਨ੍ਹਾਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਸਰਕਾਰ ਦੇ ਡਿੱਗਣ ਜਾਂ ਬਨਣ ਦਾ ਸਵਾਲ ਖਤਮ ਹੋ ਗਿਆ ਹੈ। ਇਸ ਲਈ ਦੇਸ਼ ਦੇ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਤੋਂ ਸੁਚੇਤ ਹੋਣ ਦੀ ਲੋੜ ਹੈ। ਨਿਰਪੱਖ ਰਿਪੋਰਟਿੰਗ ਰਾਹੀਂ ਹੀ ਅਸੀਂ ਗੋਦੀ ਮੀਡੀਆ ਦੇ ਨਾਮ ਤੋਂ ਛੁਟਕਾਰਾ ਪਾ ਸਕਦੇ ਹਾਂ, ਜੇਕਰ ਸਾਡੇ ਦੇਸ਼ ਦਾ ਮੀਡੀਆ ਪੱਤਰਕਾਰੀ ਦੀ ਸ਼ਾਨ ਨੂੰ ਬਰਕਰਾਰ ਨਾ ਰੱਖ ਸਕਿਆ ਤਾਂ ਭਵਿੱਖ ਵਿੱਚ ਇਹ ਆਪਣੀ ਭਰੋਸੇਯੋਗਤਾ ਦੇ ਹੋਰ ਨੀਵੇਂ ਪਾਇਦਾਨ ਤੇ ਆ ਡਿੱਗੇਗਾ।
ਹਰਵਿੰਦਰ ਸਿੰਘ ਸੱਗੂ।
9872327899