Home ਖੇਤੀਬਾੜੀ ਪੀ.ਏ.ਯੂ. ਦੇ ਫਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਜੈਵਿਕ ਖੇਤੀ ਸਕੂਲ ਦੇ...

ਪੀ.ਏ.ਯੂ. ਦੇ ਫਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਬਣੇ

61
0


ਲੁਧਿਆਣਾ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਪੀ.ਏ.ਯੂ. ਦੇ ਪ੍ਰਸਿੱਧ ਜੈਵਿਕ ਖੇਤੀ ਮਾਹਿਰ ਡਾ. ਸੋਹਨ ਸਿੰਘ ਵਾਲੀਆ ਨੂੰ ਬੀਤੇ ਦਿਨੀਂ ਯੂਨੀਵਰਸਿਟੀ ਵਿੱਚ ਸਥਾਪਿਤ ਜੈਵਿਕ ਖੇਤੀ ਸਕੂਲ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।ਡਾ. ਵਾਲੀਆ ਨੇ ਆਪਣੀ ਐਮ.ਐਸ.ਸੀ. ਅਤੇ ਪੀ.ਐਚ.ਡੀ. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਖੇਤੀ ਵਿਗਿਆਨ ਵਿਸ਼ੇ ਵਿੱਚ ਪ੍ਰਾਪਤੀ ਕੀਤੀ।1995 ਵਿੱਚ ਪੀ.ਏ.ਯੂ. ਵਿੱਚ ਫਸਲ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਸਾਮਲ ਹੋਏ, 2010 ਵਿੱਚ ਪ੍ਰਿੰਸੀਪਲ ਐਗਰੋਨੋਮਿਸਟ ਦੇ ਅਹੁਦੇ ਤੱਕ ਪਹੁੰਚੇ।ਉਹਨਾਂ ਨੇ ਜੈਵਿਕ ਖੇਤੀ ਦੇ ਖੇਤਰ ਵਿੱਚ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਤੇ ਕੰਮ ਕੀਤਾ ਜੋ ਸੰਯੁਕਤ ਖੇਤੀ ਪ੍ਰਣਾਲੀ ਅਤੇ ਜੈਵਿਕ ਇਕਾਈਆਂ ਬਾਰੇ ਸੀ।ਡਾ. ਵਾਲੀਆ ਨੂੰ 560 ਤੋਂ ਵੱਧ ਖੋਜ ਅਤੇ ਪਸਾਰ ਪ੍ਰਕਾਸ਼ਨਾਵਾਂ,ਨੌਂ ਕਿਤਾਬਾਂ,ਦਸ ਅਧਿਆਪਨ ਮੈਨੂਅਲ, ਸੱਤ ਪਸਾਰ ਕਿਤਾਬਚੇ ਅਤੇ 25 ਪੁਸਤਕ ਅਧਿਆਵਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।ਉਹਨਾਂ ਨੇ 27 ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ।ਵਰਤਮਾਨ ਵਿੱਚ ਵੀ ਉਹ ਪੰਜ ਖੋਜ ਪ੍ਰੋਜੈਕਟਾਂ ਦੇ ਨਿਗਰਾਨ ਹਨ।ਉਹਨਾਂ ਦੀਆਂ ਲੱਭਤਾਂ ਨੂੰ ਹਾੜ੍ਹੀ-ਸਾਉਣੀ ਦੀ ਫਸਲਾਂ ਦੀ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ।ਪੰਜਾਬ ਦੇ ਕਿਸਾਨਾਂ ਦੁਆਰਾ ਵੱਡੇ ਪੱਧਰ ’ਤੇ ਅਪਣਾਉਣ ਲਈ ਅਭਿਆਸਾਂ ਦੇ ਪੈਕੇਜ ਵਿੱਚ 82 ਸਿਫਾਰਸਾਂ ਸਾਮਲ ਕੀਤੀਆਂ ਗਈਆਂ ਹਨ,ਜਿਨ੍ਹਾਂ ਵਿੱਚੋਂ ਖਾਸ ਤੌਰ ’ਤੇ ਵਾਤਾਵਰਨ ਪੱਖੀ ਫਸਲੀ ਪ੍ਰਣਾਲੀਆਂ,9 ਜੈਵਿਕ ਖੇਤੀ ਅਧਾਰਤ ਫਸਲੀ ਪ੍ਰਣਾਲੀਆਂ,ਸਿੱਧੀ ਬਿਜਾਈ ਵਾਲੇ ਝੋਨੇ ਦੀ ਕਾਸਤ ਪ੍ਰਮੁੱਖ ਹਨ।ਇਸ ਤੋਂ ਇਲਾਵਾ ਉਹ ਗੰਨਾ, ਹਲਦੀ, ਆਲੂ, ਪਿਆਜ਼, ਮੱਕੀ, ਕਣਕ ਦੀਆਂ ਫਸਲਾਂ ਵਿੱਚ ਕੰਸੋਰਸ਼ੀਅਮ ਦੀ ਵਰਤੋਂ ਸੰਬੰਧੀ ਤਕਨੀਕਾਂ ਵਿੱਚ ਸ਼ਾਮਲ ਸਨ।ਉਹਨਾਂ ਨੇ ਡੇਅਰੀ, ਮੱਛੀ ਪਾਲਣ, ਬਾਗਬਾਨੀ, ਸਬਜੀਆਂ, ਵਣ ਖੇਤੀ, ਵਰਮੀ-ਕੰਪੋਸਟਿੰਗ ਸਮੇਤ ਏਕੀਕ੍ਰਿਤ ਖੇਤੀ ਪ੍ਰਣਾਲੀ ਖੋਜ ਮਾਡਲ ਵਿਕਸਿਤ ਕੀਤਾ ਹੈ।ਉਹ 103 ਕੋਰਸਾਂ ਦੇ ਅਧਿਆਪਨ ਵਿੱਚ ਸਾਮਲ ਰਹੇ| ਉਹਨਾਂ ਨੇ ਛੇ ਪੀ.ਐਚ.ਡੀ. ਅਤੇ ਬਾਰਾਂ ਐਮ.ਐਸ.ਸੀ. ਵਿਦਿਆਰਥੀਆਂ ਦੀ ਅਗਵਾਈ ਕੀਤੀ।ਡਾ. ਵਾਲੀਆ ਨੇ 29 ਖੇਤ ਦਿਵਸ ਦਾ ਆਯੋਜਨ ਕੀਤਾ, 535 ਸਿਖਲਾਈ ਭਾਸ਼ਣ ਅਤੇ 63 ਰੇਡੀਓ/ਟੀਵੀ ਭਾਸਣ ਦਿੱਤੇ ਅਤੇ 138 ਪਸਾਰ ਲੇਖ, ਨੌ ਪਸਾਰ ਬੁਲੇਟਿਨ ਅਤੇ ਚਾਰ ਕਿਤਾਬਚੀ ਪ੍ਰਕਾਸ਼ਿਤ ਕੀਤੇ, 15 ਅਡੈਪਟਿਵ ਰਿਸਰਚ ਟਰਾਇਲ ਕਰਵਾਏ।ਉਹ 62 ਸਿਖਲਾਈ ਪ੍ਰੋਗਰਾਮਾਂ ਦੇ ਤਕਨੀਕੀ ਕੋਆਰਡੀਨੇਟਰ ਸਨ।ਨਾਲ ਹੀ ਉਹਨਾਂ 3154 ਫੀਲਡ ਪ੍ਰਦਰਸਨ ਕੀਤੇ| ਉਹਨਾਂ ਨੇ ਦਸ ਅੰਤਰਰਾਸ਼ਟਰੀ ਅਤੇ 83 ਰਾਸਟਰੀ ਕਾਨਫਰੰਸਾਂ/ਸੈਮੀਨਾਰ/ਵਰਕਸ਼ਾਪਾਂ ਵਿੱਚ ਭਾਗ ਲਿਆ ਹੈ।ਉਹਨਾਂ ਨੇ ਇੰਡੀਅਨ ਇੰਸਟੀਚਿਊਟ ਆਫ ਫਾਰਮਿੰਗ ਸਿਸਟਮ ਰਿਸਰਚ, ਮੋਦੀਪੁਰਮ, ਮੇਰਠ ਤੋਂ ਆਨ-ਫਾਰਮ ਖੋਜ ਲਈ ਏਕੀਕ੍ਰਿਤ ਖੇਤੀ ਪ੍ਰਣਾਲੀਆਂ ’ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਲਈ ਸਰਵੋਤਮ ਕੇਂਦਰ ਪੁਰਸਕਾਰ ਪ੍ਰਾਪਤ ਕੀਤਾ| ਇਸ ਤੋਂ ਇਲਾਵਾ ਉਹਨਾਂ ਨੂੰ ਡਾ. ਐਮ ਐਸ ਰੰਧਾਵਾ ਸਰਵੋਤਮ ਪੁਸਤਕ ਪੁਰਸਕਾਰ (2017); ਫੈਲੋ, ਇੰਡੀਅਨ ਈਕੋਲੋਜੀਕਲ ਸੋਸਾਇਟੀ (2016); ਇੰਟਰਨੈਸਨਲ ਕਾਨਫਰੰਸ (2013) ਵਿੱਚ ਖੇਤੀਬਾੜੀ ਵਿੱਚ ਹਾਲੀਆ ਵਿਕਾਸ ਸੁਸਾਇਟੀ ਤੋਂ ਗੋਲਡ ਮੈਡਲ; ਪੰਜਾਬ ਲਈ ਚੌਲਾਂ-ਕਣਕ ਲਈ ਬਦਲਵੀਆਂ ਫਸਲੀ ਪ੍ਰਣਾਲੀਆਂ ਸਿਰਲੇਖ ਵਾਲੇ ਪੇਪਰ ਲਈ ਇੰਡੀਅਨ ਸੋਸਾਇਟੀ ਆਫ ਐਗਰੋਨੋਮੀ (2011) ਤੋਂ ਨਕਦ ਇਨਾਮ ਦੇ ਨਾਲ  ਬੈਸਟ ਪੇਪਰ ਅਵਾਰਡ; ਇੰਡੀਅਨ ਸੋਸਾਇਟੀ ਆਫ ਐਗਰੋਨੋਮੀ ਦੁਆਰਾ (2005); ਫੈਲੋ, ਸੋਸਾਇਟੀ ਆਫ ਐਨਵਾਇਰਨਮੈਂਟਲ ਸਾਇੰਸਿਜ (2004) ਡਾ.ਗੁਰਬਖਸ ਸਿੰਘ ਗਿੱਲ ਗੋਲਡ ਮੈਡਲ, ਐਮ.ਐਸ.ਸੀ. (ਐਗਰੋਨੋਮੀ) ਲਈ ਮੈਰਿਟ ਸਰਟੀਫਿਕੇਟ ਪ੍ਰਾਪਤ ਹੋਏ।ਡਾ. ਵਾਲੀਆ ਨੇ ਸਕੂਲ ਆਫ ਐਗਰੀਕਲਚਰ, ਫੂਡ ਐਂਡ ਵਾਈਨ, ਯੂਨੀਵਰਸਿਟੀ ਆਫ ਐਡੀਲੇਡ, ਸਾਊਥ ਆਸਟ੍ਰੇਲੀਆ ਤੋਂ ਚੌਲ ਉਤਪਾਦਨ ਪ੍ਰਣਾਲੀਆਂ ਦੀ ਅਗਾਊਂ ਸਿਖਲਾਈ ਹਾਸਲ ਕੀਤੀ ਹੈ।

LEAVE A REPLY

Please enter your comment!
Please enter your name here