ਲੁਧਿਆਣਾ, 7 ਫਰਵਰੀ ( ਰਾਜਨ ਜੈਨ ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵਲੋਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਹਲਕੇ ਦੇ ਵਿਕਾਸ ‘ਚ ਸਹਿਯੋਗ ਦੀ ਅਪੀਲ ਕੀਤੀ ਹੈ।ਸਭ ਤੋਂ ਪਹਿਲਾਂ ਵਿਧਾਇਕ ਛੀਨਾ ਨੇ ਸੰਸਦ ਮੈਂਬਰ ਨੂੰ ਗਿਆਸਪੁਰਾ ਰੇਲਵੇ ਕਰਾਸਿੰਗ ‘ਤੇ ਅੰਡਰਪਾਸ ਬਣਾਉਣ ਦਾ ਮਾਮਲਾ ਰੇਲਵੇ ਮੰਤਰੀ ਕੋਲ ਉਠਾਉਣ ਦੀ ਬੇਨਤੀ ਕੀਤੀ ਕਿਉਂਕਿ ਇਹ ਪਿਛਲੇ ਲੰਬੇ ਸਮੇਂ ਤੋਂ ਹਲਕੇ ਦੀ ਹੀ ਨਹੀਂ ਪੂਰੇ ਲੁਧਿਆਣਾ ਵਾਸੀਆਂ ਦੀ ਚਿਰੌਕਣੀ ਮੰਗ ਚਲਦੀ ਆ ਰਹੀ ਹੈ।ਰਾਜ ਸਭਾ ਸੰਸਦ ਮੈਂਬਰ ਸੰਜੀਵ ਅਰੋੜਾ ਵਲੋਂ ਵਿਧਾਇਕ ਛੀਨਾ ਨੂੰ ਇਸ ਬਾਬਤ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ।ਦੂਸਰਾ ਮਾਮਲਾ ਵਿਧਾਇਕ ਵਲੋਂ ਸੜ੍ਹਕ ਦੇ ਮੁਰੰਮਤ ਕਾਰਜ਼ਾਂ ਲਈ ਐਮ.ਪੀ. ਲੈਂਡ ਫੰਡ ਵਿੱਚੋਂ 20 ਲੱਖ ਦੀ ਮੰਗ ਕੀਤੀ ਗਈ ਜੋ ਕਿ ਐਮ.ਪੀ. ਅਰੋੜਾ ਵਲੋਂ ਜਲਦ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ।ਬੀਬੀ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਨਾਲ਼ੋ ਇਸੇ ਕਰਕੇ ਵੱਖ ਹੈ ਕਿ ਅਸੀਂ ਕੰਮ ਕਰਨ ਵਿਚ ਜਿਆਦਾ ਵਿਸ਼ਵਾਸ ਰਖਦੇ ਹਾਂ।
