Home ਪਰਸਾਸ਼ਨ ਮੁੱਖ ਡਾਕਘਰ ‘ਚ ਸੁਕੰਨਿਆ ਸਮ੍ਰਿਧੀ ਖਾਤਿਆਂ ਲਈ ਵਿਸ਼ੇਸ਼ ਕੈਂਪ

ਮੁੱਖ ਡਾਕਘਰ ‘ਚ ਸੁਕੰਨਿਆ ਸਮ੍ਰਿਧੀ ਖਾਤਿਆਂ ਲਈ ਵਿਸ਼ੇਸ਼ ਕੈਂਪ

54
0

ਲੁਧਿਆਣਾ, 7 ਫਰਵਰੀ ( ਰਾਜਨ ਜੈਨ ) – ਲੁਧਿਆਣਾ ਡਾਕ ਵਿਭਾਗ ਵੱਲੋਂ ਸਥਾਨਕ ਭਾਰਤ ਨਗਰ ਚੌਕ ਨੇੜੇ ਮੁੱਖ ਡਾਕਘਰ ਵਿਖੇ 9 ਅਤੇ 10 ਫਰਵਰੀ ਨੂੰ ਸੁਕੰਨਿਆ ਸਮ੍ਰਿਧੀ ਖਾਤੇ ਖੋਲ੍ਹਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ।ਡਾਕ ਵਿਭਾਗ ਤੋਂ ਬਿਜ਼ਨਸ ਡਿਵੈਲਪਮੈਂਟ ਅਫਸਰ ਨਿਸ਼ੀ ਮਨੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ 0 ਤੋਂ 10 ਸਾਲ ਦੀ ਉਮਰ ਦੀਆਂ ਬੱਚੀਆਂ ਲਈ ਪੋਸਟ ਆਫਿਸ ਵਿੱਚ ਮਾਤਾ-ਪਿਤਾ/ਸਰਪ੍ਰਸਤਾਂ ਦੁਆਰਾ ਘੱਟੋ-ਘੱਟ 250 ਰੁਪਏ ਦੀ ਰਕਮ ਨਾਲ ਖਾਤਾ ਖੋਲ੍ਹਿਆ ਜਾ ਸਕਦਾ ਹੈ। ਸੁਕੰਨਿਆ ਸਮ੍ਰਿਧੀ ਯੋਜਨਾ 2015 ਵਿੱਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇੱਕ ਵਿੱਤੀ ਸਾਲ ਦੌਰਾਨ ਵੱਧ ਤੋਂ ਵੱਧ 1.5 ਲੱਖ ਰੁਪਏ ਦੀ ਰਕਮ ਚੈੱਕ, ਡਿਮਾਂਡ ਡਰਾਫਟ ਜਾਂ ਨਕਦ ਰਾਸ਼ੀ ਰਾਹੀਂ ਜਮ੍ਹਾ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਮਿਆਦ 15 ਸਾਲ ਸੀ ਅਤੇ ਬੈਂਕ ਖਾਤਾ 21 ਸਾਲ ਬਾਅਦ ਜਾਂ ਲੜਕੀ ਦੇ ਵਿਆਹ (ਜੋ ਵੀ ਪਹਿਲਾਂ ਹੋਵੇ) ‘ਤੇ ਮਚਿਓਰ ਹੋ ਜਾਵੇਗਾ। ਇਸ ਤੋਂ ਇਲਾਵਾ 18 ਸਾਲ ਤੋਂ ਬਾਅਦ ਲੜਕੀਆਂ ਨੂੰ 50 ਫੀਸਦੀ ਨਿਕਾਸੀ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਬੱਚੀਆਂ ਦਾ ਜਨਮ ਸਰਟੀਫਿਕੇਟ ਜਾਂ ਆਧਾਰ ਕਾਰਡ ਤੋਂ ਇਲਾਵਾ ਮਾਤਾ-ਪਿਤਾ ਦੇ ਆਧਾਰ ਅਤੇ ਪੈਨ ਕਾਰਡ ਨਾਲ ਲਿਆਉਣ।ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਆਪਣੀਆਂ ਬੱਚੀਆਂ ਦੇ ਖਾਤੇ ਖੋਲ੍ਹਣ ਨੂੰ ਯਕੀਨੀ ਬਣਾਉਣ।

LEAVE A REPLY

Please enter your comment!
Please enter your name here