
ਚੰਡੀਗੜ੍ਹ-(ਅਰਜੁਨ ਸਹਿਜਪਾਲ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੀ ਸਿਵਲ ਸਕੱਤਰਤ ਚੰਡੀਗਡ਼੍ਹ ਚ ਕੈਬਨਿਟ ਮੀਟਿੰਗ ਕਰਨ ਜਾ ਰਹੇ ਹਨ ,ਜੋ ਕਿ ਸ਼ੁਰੂ ਹੋ ਚੁੱਕੀ ਹੈ ।ਅੱਜ ਪਹਿਲੀ ਕੈਬਨਿਟ ਮੀਟਿੰਗ ਵਿੱਚ 10 ਮੰਤਰੀਆਂ ਦੀ ਕੈਬਨਿਟ ਚ 8 ਪਹਿਲੀ ਵਾਰ ਬਣੇ ਵਿਧਾਇਕ ਭਾਗ ਲੈ ਰਹੇ ਹਨ । ਅੱਜ ਦੀ ਮੀਟਿੰਗ ਦਾ ਫਿਲਹਾਲ ਏਜੰਡਾ ਗੁਪਤ ਹੈ। ਪਰ ਪੂਰੀ ਕੈਬਨਿਟ ਦੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਵੀਡੀਓ ਬਣਾ ਕੇ ਪੱਤਰਕਾਰਾਂ ਨੂੰ ਭੇਜੀ ਜਾਵੇਗੀ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਜਾਵੇਗੀ । ਵੀਡੀਓ ਮੈਸੇਜ ਬਣਾਉਣ ਲਈ ਬਕਾਇਦਾ ਤੌਰ ਤੇ ਲੋਕ ਸੰਪਰਕ ਵਿਭਾਗ ਵੱਲੋਂ ਵੀਡੀਓ ਕੈਮਰਿਆਂ ਦੇ ਪ੍ਰਬੰਧ ਕਰ ਦਿੱਤੇ ਗਏ ਹਨ ਜੋ ਕਿ ਬਾਅਦ ਵਿੱਚ ਪੱਤਰਕਾਰਾਂ ਨੂੰ ਜਾਰੀ ਕਰ ਦਿੱਤਾ ਜਾਵੇਗਾ ।ਫਿਲਹਾਲ ਮੰਤਰੀਆਂ ਦੇ ਵਿਭਾਗਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਚਰਚੇ ਹਨ ਤੇ ਸਸਪੈਂਸ ਪਾਇਆ ਜਾ ਰਿਹਾ ਹੈ ।ਪਰ ਇਹ ਵੀ ਪਤਾ ਲੱਗਾ ਹੈ ਕਿ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਵੀ ਦਿੱਲੀ ਹਾਈ ਕਮਾਨ ਦੇ ਦਫ਼ਤਰ ਤੋਂ ਹੀ ਆਵੇਗੀ ਜਿਸਨੂੰ ਬਾਅਦ ਵਿੱਚ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਉਸ ਤੇ ਮੋਹਰ ਲਗਾ ਦਿੱਤੀ ਜਾਵੇਗੀੰ