ਸਿੱਧਵਾਂ ਬੇਟ, 19 ਅਪ੍ਰੈਲ ( ਸੰਜੀਵ ਗੋਇਲ, ਅਨਿਲ ਕੁਮਾਰ )- ਰਾਮ ਨੌਮੀ ਦੇ ਪਵਿੱਤਰ ਤਿਉਹਾਰ ਤੇ ਸਥਾਨਕ ਸਿੱਧਵਾਂ ਬੇਟ ਰੋਡ ਤੇ ਸਥਿਤ ਮੰਗਲਾ ਇਨਕਲੇਵ ਰੈਜ਼ੀਡੈਂਸੀਅਲ ਸੁਸਾਇਟੀ ਵਲੋਂ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਸਿੱਧਵਾਂ ਬੇਟ-ਜਗਰਾਉਂ ਰੋਡ ਤੇ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਖਜ਼ਾਨਚੀ ਸੂਬੇਦਾਰ ਕੁਲਜੀਤ ਸਿੰਘ, ਸਵਰਨਜੀਤ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਲਛਮਣ ਸਿੰਘ, ਦੀਪਕ ਮੱਲੇਆਣਾ, ਹਰਜਿੰਦਰ ਸਿੰਘ ਜੰਡੀ, ਪ੍ਰੀਤ ਲੁਹਾਰਾ, ਜਗਰਾਮ ਸਿੰਘ, ਪਵਨ ਸਿਵੀਆਂ, ਚਰਨਜੀਤ ਸਿੰਘ, ਦੀਨਦਿਆਲ, ਸੰਜੇ ਅਗਰਵਾਲ, ਬਲਜਿੰਦਰ ਸਿੰਘ ਦਿੱਲੀ, ਰਜਿੰਦਰ ਸਿੰਘ, ਹਰਵਿੰਦਰ ਸਿੰਘ, ਚਮਕੌਰ ਸਿੰਘ, ਭਾਗ ਸਿੰਘ, ਸਤਪਾਲ ਸਿੰਘ ਨੇ ਸੇਵਾ ਕੀਤੀ। ਇਸ ਤੋਂ ਪਹਿਲਾਂ ਨਰਿੰਦਰ ਕੁਮਾਰ ਅਤੇ ਦੀਪਕ ਮੱਲੇਆਣਾ ਨੇ ਲੰਗਰਾਂ ਨੰ ਭੋਗ ਲਗਵਾਇਆ ਅਤੇ ਸੰਗਤ ਵਿੱਚ ਵਰਤਾਇਆ ਗਿਆ। ਇਸ ਮੌਕੇ ਤੇ ਬੈਂਕ ਆਫ ਬੜੋਦਾ ਜਗਰਾਉਂ ਦੇ ਮੈਨੇਜਰ ਸੰਤੋਸ਼ ਕੁਮਾਰ ਅਤੇ ਯੂਕੋ ਬੈਂਕ ਜਗਰਾਉਂ ਦੇ ਕੈਸ਼ੀਅਰ ਅਤੁਲ ਨੇ ਵੀ ਲੰਗਰਾਂ ਵਿੱਚ ਵਿੱਤੀ ਮੱਦਦ ਕਰਕੇ ਹਿੱਸਾ ਪਾਇਆ। ਇਸ ਤੋਂ ਇਲਾਵਾ ਕੋਲੋਨਾਈਜ਼ਰ ਲੱਕੀ ਮੰਗਲਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।