ਬਸੀ ਪਠਾਣਾ, 19 ਅਪ੍ਰੈਲ ( ਵਿਕਾਸ ਮਠਾੜੂ, ਧਰਮਿੰਦਰ )-ਮੇਹਰ ਬਾਬਾ ਚੈਰੀਟੇਬਲ ਟਰੱਸਟ ਦੇ ਮਾਤਾ ਹਰਨਾਮ ਕੌਰ ਕਮਿਊਨਿਟੀ ਡਿਵੈਲਪਮੈਟ ਸੈਟਰ, ਬਸੀ ਪਠਾਨਾਂ ਵਿਖੇ ਸਟੀਵਰਟ ਵੀਲਰ ਡਿਪਟੀ ਹਾਈ ਕਮਿਸ਼ਨਰ ਕੈਨੇਡਾ ਦਿੱਲੀ, ਇੰਡਿਆ ਨੇ ਬ੍ਰਾਇਨ ਐਮਸਟਰਾਂਗ ਨਾਲ ਟਰੱਸਟ ਦਾ ਦੌਰਾ ਕੀਤਾ। ਟਰੱਸਟ ਦੇ ਟਰੱਸਟੀ ਅਲਫਰੈਡ ਸਿੰਘ ਮੇਜੀ, ਮੇਜਰ ਜਨਰਲ ਸੂਰਤ ਸਿੰਘ ਸੰਧੂ, ਡਾਂ ਕਵਿਤਾ ਮਾਰੀਆਂ ਅਤੇ ਸਲਾਹਕਾਰ ਹਰਕਿਰਨ ਕੌਰ ਮੇਜੀ ਅਤੇ ਟਰੱਸਟ ਦੇੇ ਸਿਖਿਆਰਥੀਆਂ ਵੱਲੋਂ ਨਿੱਘਾ ਸੁਆਗਤ ਕੀਤਾ। ਮੈਨੇਜਿੰਗ ਟਰੱਸਟੀ ਹਸਨ ਸਿੰਘ ਮੇਜੀ ਨੇ ਆਏ ਮਹਿਮਾਨਾਂ ਨੂੰ ਸਵਰਗੀ ਪ੍ਰੋ: ਹਰਦਰਸ਼ਨ ਸਿੰਘ ਮੇਜੀ ਦੁਆਰਾ ਟਰੱਸਟ ਦੀ ਸਥਾਪਨਾ ਅਤੇ 2014 ਤੱਕ 10 ਸਾਲਾਂ ਤੱਕ ਇਸ ਨੂੰ ਚਲਾਉਣ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਟਰੱਸਟ ਦੇ ਚਲ ਰਹੇ ਹੋਰ ਪ੍ਰੋਜੈਕਟਾਂ ਬਾਰੇ ਵਿਚਾਰ ਸਾਂਝੇ ਕੀਤੇ। ਸਟੀਵਰਟ ਵੀਲਰ ਨੇ ਸੀ.ਐਫ.ਐਲ.ਆਈ ਦੇ 2023-24 “ ਡਿਜਾਇਨ ਅਤੇ ਡਿਜੀਟਲ ਟੈਕਨਾਲੋਜੀ ਦੇ ਨਾਲ ਰਵਾਇਤੀ ਸ਼ਿਲਪਕਾਰੀ ਦੇ ਵਿਕਾਸ ਦੁਆਰਾ ਪੇਂਡੂ ਪੰਜਾਬੀ ਔਰਤਾਂ ਦੇ ਜੀਵਨ ਵਿੱਚ ਸੁਧਾਰ ਦੀਆਂ ਲਾਭਪਾਤਰੀ ਸਿਖਿਆਰਥੀਆਂ ਨੂੰ ਵੀ ਮਿਲੇ। ਠਾਕੁਰ ਸਿੰਘ ਮੇਜੀ ਨੇ ਟਰੱਸਟ ਦੀ ਹਾਕੀ ਨਰਸਰੀ, ਸੀ.ਐਫ.ਐਲ.ਆਈ. ਫੰਡਿਗ,ਫਰੈਜਰ ਵੈਲੀ ਯੂਨੀਵਰਸਿਟੀ, ਯੂਟਾ ਯੂਨੀਵਰਸਿਟੀ, ਸਿਡਨੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਪੀ.ਜੀ.ਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤੇ ਗਏ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਟਰੱਸਟੀ ਠਾਕੁਰ ਸਿੰਘ ਮੇਜੀ ਨੇ ਬਾਕੀ ਟਰੱਸਟੀਆਂ ਨਾਲ ਆਏ ਮੁੱਖ ਮਹਿਮਾਨ ਨੂੰ ਟਰੱਸਟ ਦੇ ਵੋਕੇਸ਼ਨਲ ਟਰੇਨਿੰਗ ਸੈਂਟਰ, ਕੰਪਿਊਟਰ ਸੈਟਰ ਅਤੇ ਫੁਲਕਾਰੀ ਮੇਕਰਸ ਬਸੀ ਪਠਾਨਾਂ ਦਾ ਦੌਰਾ ਕਰਵਾਇਆ। ਸਟੀਵਰਟ ਵੀਲਰ ਨੇ ਇਨ੍ਹਾਂ ਵੱਖ-ਵੱਖ ਵਿਭਾਗਾਂ ਵਿੱਚ ਜਾ ਕੇ ਬਹੁਤ ਖੁਸ਼ ਹੋਏ ਅਤੇ ਸਿਖਿਆਰਥਨਾਂ ਦੇ ਮਹਿੰਦੀ ਲਗਾਉਣ ਦੇ ਹੁਨਰ ਤੋਂ ਪ੍ਰਭਾਵਿਤ ਹੋਏ।ਮੁੱਖ ਮਹਿਮਾਨ ਨੇ ਪਿੰਡਾਂ ਦੇ ਨੋਜਵਾਨ ਲੜਕੀਆਂ, ਔਰਤਾਂ ਅਤੇ ਲੜਕਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਟਰੱਸਟ ਦੇ ਯਤਨਾਂ ਦੀ ਸ਼ਲਾਘਾ ਕੀਤੀ।ਮੁੱਖ ਮਹਿਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਵਿੱਚ ਲੀਡਰਸ਼ਿਪ ਦੀ ਉਤਸ਼ਹਿਤਾ ਨੂੰ ਦੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਚੁਣੇ ਹੋਏ ਕੈਰੀਅਰ ਦੇ ਮਾਰਗਾਂ ਵਿੱਚ ਸਫਲ ਵਿਅਕਤੀਆਂ ੳਤੇ ਜਿੰਮੇਵਾਰ ਨਾਹਰਿਕ ਵਜੋਂ ਪ੍ਰਫੁੱਲਤ ਹੋਣ ਲਈ ਟਰੱਸਟ ਨਾਲ ਮਿਲ ਕੇ ਕੰਮ ਕਰਨਗੇ। ਅੱਜ ਦੇ ਇਸ ਡਿਪਟੀ ਹਾਈ ਕਮਿਸ਼ਨਰ ਕੈਨੇਡਾ ਦਿੱਲੀ, ਇੰਡਿਆ ਦੌਰੇ ਤੇ ਰੋਮਲ ਅਲੀ ਬਾਜੀ, ਤੇਜਿੰਦਰ ਸਿੰਘ ਸੇਠੀ, ਸਥਾਨਕ ਸਲਾਹਕਾਰ ਅਮਰਇਸ਼ਵਰ ਸਿੰਘ ਗੋਰਾਇਆ, ਬਲਦੇਵ ਸਿੰਘ ਦਮਹੇੜੀ ਸਾਬਕਾ ਸਰਪੰਚ, ਹਰਭਜਨ ਸਿੰਘ ਜੱਲੋਵਾਲ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਸਾਰੇ ਹੀ ਟਰੱਸਟੀਆਂ ਨੇ ਮੁੱਖ ਮਹਿਮਾਨ ਅਤੇ ਕੈਨੇਡਾ ਦੇ ਹਾਈ ਕਮਿਸ਼ਨ ਨਵੀ ਦਿੱਲੀ ਅਤੇ ਸੀ.ਐਫ.ਐਲ.ਆਈ. ਦੇ ਸਾਰੇ ਅਧਿਕਾਰੀਆਂ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡਾ ਦੀਆ ਔਰਤਾਂ ਦੇ ਸਮਰਥਨ ਲਈ ਵਿਸ਼ੇਸ਼ ਧੰਨਵਾਦ ਕੀਤਾ।