ਜਗਰਾਉਂ, 19 ਅਪ੍ਰੈਲ ( ਰਾਜੇਸ਼ ਜੈਨ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਦਸਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ।ਅੰਜਲੀ ਗੁਪਤਾ ਨੇ 586 ਅੰਕ ਪ੍ਰਾਪਤ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ, ਅਵੰਤਿਕਾ ਅਤੇ ਸਿੱਧੀ 574 ਅੰਕ ਪ੍ਰਾਪਤ ਕਰ ਕੇ ਦੂਸਰੇ ਸਥਾਨ ਉੱਤੇ ਰਹੀਆਂ ਅਤੇ 568 ਅੰਕਾਂ ਨਾਲ ਦੀਕਸ਼ਾ ਵਰਮਾ ਅਤੇ ਵੰਸ਼ਿਕਾ ਤੀਜੇ ਸਥਾਨ ਤੇ ਰਹੀਆਂ। ਮਾਣ ਵਾਲੀ ਗੱਲ ਹੈ ਕਿ ਬਾਕੀ ਸਾਰੇ ਬੱਚੇ ਵੀ ਪਹਿਲੇ ਦਰਜੇ ਵਿੱਚ ਪਾਸ ਹੋਏ। ਇਸ ਮੌਕੇ ਅਰਿਹੰਤ ਜੈਨ, ਵਿਸ਼ਾਲ ਜੈਨ, ਡਾਇਰੈਕਟਰ ਅਮਰਜੀਤ ਕੌਰ ਅਤੇ ਪ੍ਰਿੰਸੀਪਲ ਗੋਲਡੀ ਜੈਨ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ।