“ਜੈਦੀਪ ਸਿੰਘ ਨੇ 635, ਸੁਖਮਨਜੀਤ ਕੌਰ ਨੇ 628, ਵੀਰਪਾਲ ਕੌਰ ਨੇ 627 ਅੰਕ ਪ੍ਰਾਪਤ ਕੀਤੇ”
ਬਟਾਲਾ, 19 ਅਪ੍ਰੈਲ (ਭਗਵਾਨ ਭੰਗੂ) – ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਮੈਟ੍ਰਿਕ ਪ੍ਰੀਖਿਆਂ ਮਾਰਚ 2024 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖੂਪੁਰ ਦੇ ਤਿੰਨ ਵਿਦਿਆਰਥੀਆਂ ਨੇ ਮੈਰਿਟ ਸਥਾਨ ਪ੍ਰਾਪਤ ਕਰਕੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਧ ਮੈਰਿਟ ਲੈਣ ਵਾਲੇ ਵਿਦਿਆਰਥੀਆਂ ਦਾ ਮਾਣ ਹਾਸਿਲ ਕੀਤਾ।ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੈਦੀਪ ਸਿੰਘ ਪੁੱਤਰ ਸ਼੍ਰੀ ਸੁਖਦੇਵ ਸਿੰਘ ਨੇ 635/650 (97.69%) ਅੰਕਾਂ ਨਾਲ 11ਵਾਂ ਰੈਂਕ ਪ੍ਰਾਪਤ ਕਰਕੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਸੁਖਮਨਜੀਤ ਕੌਰ ਪੁੱਤਰੀ ਸੁਖਜੀਤ ਸਿੰਘ ਨੇ 628/650 ( 96.62%) ਅੰਕ ਪ੍ਰਾਪਤ ਕਰਕੇ 18ਵਾਂ ਰੈਂਕ ਅਤੇ ਵੀਰਪਾਲ ਕੌਰ ਪੁੱਤਰੀ ਸ਼੍ਰੀ ਜਸਵੰਤ ਸਿੰਘ ਨੇ 627/650 (96.46%) ਅੰਕ ਪ੍ਰਾਪਤ ਕਰਕੇ ਪੰਜਾਬ ਪੱਧਰ ਤੇ 19ਵਾਂ ਰੈਂਕ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਸੰਧੂ ਨੇ ਮੈਰਿਟਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆ ਅਤੇ ਗਾਈਡ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਜਿਨ੍ਹਾਂ ਦੀ ਮਿਹਨਤ ਸਦਕਾ ਇਹ ਮਾਣ ਹਾਸਿਲ ਹੋਇਆ ਹੈ।ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ(ਸੈ.ਸੀ) ਰਜੇਸ਼ ਕੁਮਾਰ ਸ਼ਰਮਾ, ਡਿਪਟੀ ਡੀ.ਈ.ਓ(ਮੈ.ਸ) ਗੁਰਦਾਸਪੁਰ ਲਖਵਿੰਦਰ ਸਿੰਘ ਅਤੇ ਜ਼ਿਲ੍ਹਾ ਗਾਈਡੈਂਸ ਕੌਸ਼ਲਰ ਗੁਰਦਾਸਪੁਰ ਪਰਮਿੰਦਰ ਸਿੰਘ ਸੈਣੀ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ।ਇਸ ਮੌਕੇ ਅਧਿਆਪਕਾਂ ਵਿੱਚ ਲੈਕ. ਡਾ. ਮਦਨ ਲਾਲ, ਮੀਨਾ ਸ਼ਰਮਾ, ਸਿਮਰਨਜੀਤ ਕੌਰ, ਬਿਕਰਮਜੀਤ ਕੌਰ, ਸੁਨੀਲ ਕੁਮਾਰ, ਸੰਦੀਪ ਬੰਮਰਾਹ, ਰਮਨਦੀਪ ਕੌਰ, ਕੋਮਲਪ੍ਰੀਤ ਸਿੰਘ, ਪ੍ਰਿਆਂ ਕੰਮਬੋਜ, ਸੁਖਦੀਪ ਸਿੰਘ, ਰਜਨੀ, ਗਗਨਦੀਪ ਕੌਰ, ਸੁਨੀਤ ਰਾਣੀ, ਅਮਨਪ੍ਰੀਤ ਕੌਰ, ਰਿਪਨ ਦੀਪ ਕੌਰ, ਸ਼ਾਕਸ਼ੀ ਸੈਣੀ, ਲਖਬੀਰ ਕੌਰ, ਭੁਪਿੰਦਰ ਸਿੰਘ, ਨਿਸ਼ਾ ਦੇਵੀ, ਮਲਵਿੰਦਰ ਕੌਰ, ਕਾਲਾ ਸਿੰਘ, ਗੁਰਪਾਲ ਸਿੰਘ, ਸਤਨਾਮ ਸਿੰਘ,ਅਮਨਦੀਪ ਕੌਰ, ਪ੍ਰਵਿੱਤਰਪ੍ਰੀਤ ਕੌਰ, ਨਵਜੋਤ ਹੁੰਦਲ, ਰਾਜਵਿੰਦਰ ਸਿੰਘ, ਅਨਮੋਲ ਸਿੰਘ, ਗੁਰਪ੍ਰੀਤ ਕੌਰ,ਪੁਨੀਤ ਕੌਰ, ਰੁਪਿੰਦਰਜੀਤ, ਰਵਨੀਕ ਸਿੰਘ, ਰਮੇਸ਼ ਮਸੀਹ, ਅਮਨਦੀਪ ਸਿੰਘ, ਬਲਦੇਵ ਸਿੰਘ, ਨੀਲਮ ਕੁਮਾਰੀ, ਸੰਤੋਸ਼, ਦਵਿੰਦਰ ਸਿੰਘ, ਸਤਨਾਮ ਸਿੰਘ, ਰਾਜਬੀਰ ਕੌਰ, ਹਾਜਰ ਸਨ।


