ਲੁਧਿਆਣਾ, 2 ਅਪ੍ਰੈਲ ( ਜਸਵਿੰਦਰ ਸਿੰਘ ਰੰਗੀ)-ਖਾਲਸਾ ਪੰਥ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਗੁਰੂ ਨਾਨਕ ਦਲ ਮਿਸ਼ਨ ਸ਼ਸਤਰ ਵਿੱਦਿਆ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਬਾਬਾ ਬਿਧੀ ਚੰਦ ਸਾਹਿਬ ਗੱਤਕਾ ਅਕੈਡਮੀ ਪਿੰਡ ਘੁਡਾਣੀ ਕਲਾਂ ਵਿਖੇ ਦੂਸਰਾ ਗੱਤਕਾ ਕੱਪ 1 ਅਪ੍ਰੈਲ ਨੂੰ ਕਰਾਇਆ ਗਿਆ। ਇਸ ਮੁਕਾਬਲੇ ਵਿੱਚ ਪਹਿਲਾ ਇਨਾਮ 6100 ਰੁਪਏ, ਦੂਸਰਾ ਇਨਾਮ 4100 ਰੁਪਏ, ਤੀਸਰਾ ਇਨਾਮ 2100 ਰੁਪਏ ਅਤੇ ਚੌਥਾ ਇਨਾਮ 1100 ਰੁਪਏ ਰੱਖਿਆ ਗਿਆ ਸੀ। ਅਕਾਲ ਪੁਰਖ ਦੀ ਕਿਰਪਾ ਤੇ ਜੱਥੇਦਾਰ ਬਾਬਾ ਮਾਨ ਸਿੰਘ ਜੀ ਦੇ ਆਸ਼ੀਰਵਾਦ ਨਾਲ ਬਾਬਾ ਫ਼ਤਿਹ ਸਿੰਘ ਕੇ ਜੱਥੇ ਸਿੰਘ ਗਤਕਾ ਅਕੈਡਮੀ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਖਾਲਸਾ ਫੌਜ ਦਾ ਜਾਹੋ ਜਲਾਲ ਦੇਖਣ ਵਾਲਾ ਸੀ। ਸਾਬਤ ਸੂਰਤ ਸਰੂਪ ਵਿਚ ਸਜੇ ਸਿੰਘ ਬੱਚਿਆਂ ਨੇ ਗੁਰੂ ਦੀ ਲਾਡਲੀ ਫੌਜ ਵਜੋਂ ਕਲਾ ਦੇ ਜੌਹਰ ਦਿਖਾਏ।ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਹੀ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੀ ਜੇਤੂ ਗਤਕਾ ਟੀਮ ਟੀਮ ਵਲੋਂ ਉਸਤਾਦ ਭੁਪਿੰਦਰ ਸਿੰਘ ਦਾ ਦਿਲੋ ਧੰਨਵਾਦ ਕੀਤਾ ਗਿਆ। ਜਿੰਨਾ ਦੀ ਅਗਵਾਈ ਅਤੇ ਵਾਹਿਗੁਰੂ ਜੀ ਅਪਾਰ ਕਿਰਪਾ ਨਾਲ ਬੱਚੇ ਗੁਰਬਾਣੀ ਤੇ ਬਾਣੇ ਨਾਲ ਜੁੜੇ ਹੋਏ ਹਨ। ਇਸ ਮੌਕੇ ਜੇਤੂ ਗਤਕਾ ਟੀਮ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ।