ਜਗਰਾਉਂ, 21 ਅਕਤੂਬਰ ( ਰਾਜਨ ਜੈਨ, ਸਤੀਸ਼ ਕੋਹਲੀ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਸਹਿਯੋਗ ਨਾਲ ਸਮਾਜ ਨੂੰ ਦਰਪੇਸ਼ ਬਹੁਤ ਹੀ ਗੰਭੀਰ ਮੁੱਦੇ ਤੇ 23 ਅਕਤੂਬਰ ਦਿਨ ਐਤਵਾਰ ਨੂੰ ਇਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਥਾਨਕ ਪੰਜਾਬ ਪੁਲਸ ਪੈਨਸ਼ਨਰ ਭਵਨ ਨੇੜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿਖੇ ਉਸ ਦਿਨ ਸਵੇਰੇ 10:30 ਵਜੇ ਸਵੇਰੇ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਤਰਕਸ਼ੀਲ ਆਗੂਆਂ ਸੁਰਜੀਤ ਦੋਧਰ ਅਤੇ ਕਰਤਾਰ ਸਿੰਘ ਵੀਰਾਨ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪ੍ਰਸਿੱਧ ਵਿਦਵਾਨ ਤੇ ਚਿੰਤਕ ਡਾ ਸ਼ਾਮ ਸੁੰਦਰ ਦੀਪਤੀ ਅਤੇ ਜਮਹੂਰੀ ਲਹਿਰ ਦੇ ਉਘੇ ਆਗੂ ਸੁਖਦਰਸ਼ਨ ਨੱਤ ਇਸ ਵਿਸ਼ੇ ਤੇ ਖੁਲ ਕੇ ਅਪਣੇ ਵਿਚਾਰ ਰੱਖਣ ਗੇ। ਉਨਾਂ ਦੱਸਿਆ ਕਿ ਇਸ ਸਮੇਂ ਪੂਰੇ ਵਿਸ਼ਵ ਚ ਸਮੇਤ ਭਾਰਤ ਚ ਸਜ ਪਿਛਾਕੜੀ ਸ਼ਕਤੀਆਂ , ਫਾਸ਼ੀਵਾਦੀ ਟੋਲੇ ਤੇ ਹਕੂਮਤਾਂ ਲੋਕਾਂ ਦੇ ਜੀਵਨ ਤੇ ਵੱਡੇ ਹਮਲੇ ਕਰ ਰਹੀਆਂ ਹਨ। ਭਾਰਤੀ ਸੱਤਾ ਤੇ ਕਾਬਜ ਆਰ ਐਸ ਐਸ ਦੀ ਮਨੂਵਾਦੀ ਵਿਚਾਰਧਾਰਾ ਦੇਸ਼ ਭਰ ਚ ਘਟਗਿਣਤੀਆਂ, ਦਲਿਤਾਂ, ਕਮਿਊਨਿਸਟਾਂ ਤੇ ਆਮ ਲੋਕਾਂ ਲਈ ਇਕ ਵਡੀ ਚੁਣੋਤੀ ਹੈ। ਕਾਰਪੋਰੇਟੀ ਨੀਤੀਆਂ ਨੂੰ ਲਾਗੂ ਰਖਣ, ਤਿੱਖੇ ਹੋ ਰਹੇ ਆਰਥਿਕ ਮੰਦਵਾੜੇ ਨੂੰ ਕਿਰਤੀ ਲੋਕਾਂ ਤੇ ਲੱਦਣ, ਜਮਹੂਰੀਅਤ ਦਾ ਗਲਾ ਘੁੱਟਣ ਤੇ ਤਾਨਾਸ਼ਾਹੀ ਰਾਹੀਂ ਧਰਮ ਆਧਾਰਿਤ ਰਾਜ ਦੀ ਸਥਾਪਨਾ ਕਰਨ ਦੇ ਰਾਹ ਤੁਰੇ ਭਾਜਪਾਈ ਦੇਸ਼ ਦੀ ਫਿਰਕੂ ਏਕਤਾ ਲਈ ਵੱਡਾ ਖਤਰਾ ਹਨ। ਇਸ ਖਤਰੇ ਬਾਰੇ ਜਾਨਣ ਤੇ ਸਮਝਣਂ ਦੇ ਇਛੁੱਕ ਵੀਰਾਂ ਭੈਣਾਂ ਨੂੰ ਇਸ ਸੈਮੀਨਾਰ ਚ ਸਮੇਂ ਸਿਰ ਪੁਜਣ ਦੀ ਬੇਨਤੀ ਹੈ।