ਜਗਰਾਉਂ, 11 ਫਰਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਸਬ ਰਜਿਸਟਰਾਰ ਦਫ਼ਤਰ ਜਗਰਾਉਂ ਵੱਲੋਂ ਇਕ ਪੱਤਰ ਜਾਰੀ ਕਰਕੇ ਤਹਿਸੀਲ ਜਗਰਾਉਂ ਦੇ ਸਮੂਹ ਵਸੀਕਾ ਨਵੀਸ ਅਤੇ ਐਡਵੋਕੇਟ ਨੂੰ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਹੁਣ ਰਜਿਸਟਰੀਆ ਵਿੱਚ ਖਰੀਦਾਰ ਅਤੇ ਗਵਾਹਾਂ ਦੀ ਫੋਟੋ ਰਜਿਸਟਰੀ ਦਫਤਰ ਦੇ ਕੰਮਪਿਊਟਰ ਵਿਚ ਦਰਜ ਹੋਇਆ ਕਰੇਗੀ।ਉਪਰੋਕਤ ਵਿਸ਼ੇ ਸਬੰਧੀ ਜਾਰੀ ਕੀਤੇ ਗਏ ਖੱਤ ਵਿੱਚ ਦੱਸਿਆ ਗਿਆ ਹੈ ਕਿ ਕਰੋਨਾ ਕਾਰਨ ਰਜਿਸਟਰੀਆ ਵਿੱਚ ਖਰੀਦਾਰ ਅਤੇ ਗਵਾਹਾ ਦੀ ਫੋਟੋ ਕੰਮਊਟਰ ਵਿੱਚ ਨਹੀਂ ਕੀਤੀ ਜਾਦੀ ਸੀ । ਹੁਣ ਕਰੋਨਾ ਦਾ ਪ੍ਰਭਾਵ ਘਟ ਹੋ ਜਾਣ ਕਾਰਨ ਮਿਤੀ 13-2-2023 (ਸੋਮਵਾਰ) ਤੋਂ ਹਰ ਵਸੀਕੇ ਨਾਲ ਖ੍ਰੀਦਾਰ ਅਤੇ ਗਵਾਹਾ ਦੀ ਫੋਟੋ ਹੋਇਆ ਕਰੇਗੀ।ਖਰੀਦਦਾਰ, ਬਾਇਆ ਤੇ ਗਵਾਹਾਂ ਦੀ ਫੋਟੋ ਤੋਂ ਬਿਨਾ ਰਜਿਸਰਟੀ ਪ੍ਰਵਾਨ ਨਹੀ ਕੀਤੀ ਜਾਵੇਗੀ। ਕਰੋਨਾ ਦੀ ਮਹਾਮਾਰੀ ਤੋਂ ਬਾਅਦ ਰਜਿਸਟਰਾਰ ਵੱਲੋਂ ਸਿਰਫ ਪਰੋਪਰਟੀ ਦੇ ਵੇਚਣ ਵਾਲੇ ਦੀ ਫੋਟੋ ਦਫਤਰ ਦੇ ਕੰਪਿਊਟਰ ਵਿੱਚ ਦਰਜ ਕੀਤੀ ਜਾਂਦੀ ਸੀ ਅਤੇ ਖਰੀਦਾਰ ਅਤੇ ਗਵਾਹਾਂ ਦੀ ਪਾਸਪੋਰਟ ਸਾਇਜ ਦੀ ਫੋਟੋ ਇਸ ਉਪਰ ਚਿਪਕਾਈ ਜਾਦੀ ਸੀ।ਹੁਣ ਜਦੋਂ ਕੋਰੋਨਾ ਨਾਮਕ ਬਿਮਾਰੀ ਦਾ ਖ਼ਤਰਾ ਟਲ ਗਿਆ ਹੈ ਤਾਂ ਪ੍ਰਸ਼ਾਸਨ ਨੇ ਫੇਰ ਤੋਂ ਪਹਿਲਾਂ ਵਾਲੇ ਨਿਯਮ ਲਾਗੂ ਕਰ ਦਿੱਤੇ ਹਨ।