Home crime ਖੇਤ ‘ਚ ਬਿਨ੍ਹਾਂ ਮਨਜ਼ੂਰੀ ਬੀਜੀ ਪੋਸਤ, 87 ਕਿਲੋ ਸਮੇਤ ਗ੍ਰਿਫ਼ਤਾਰ

ਖੇਤ ‘ਚ ਬਿਨ੍ਹਾਂ ਮਨਜ਼ੂਰੀ ਬੀਜੀ ਪੋਸਤ, 87 ਕਿਲੋ ਸਮੇਤ ਗ੍ਰਿਫ਼ਤਾਰ

109
0


ਤਰਨਤਾਰਨ:, ( ਰਾਜੇਸ਼ ਜੈਨ)-ਥਾਣਾ ਹਰੀਕੇ ਦੀ ਪੁਲਿਸ ਨੇ 87 ਕਿਲੋ ਹਰੇ ਪੋਸਤ ਸਮੇਤ ਇਕ ਵਿਅਕਤੀ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀ ਨੇ ਆਪਣੇ ਖੇਤਾਂ ਵਿਚ ਪੋਸਟ ਬੀਜੀਆਂ ਹੋਈਆਂ ਸੀ। ਇਸ ਬਾਰੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸੁੱਚਾ ਸਿੰਘ ਨੇ ਪੈਲੀ ਠੇਕੇ ਤੇ ਲੈ ਕਿ ਉਸ ਵਿੱਚ ਕੁਝ ਥਾਂ ਵਿੱਚ ਪੋਸਤ ਦੀ ਖੇਤੀ ਕੀਤੀ ਹੈ। ਪੁਲਿਸ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਪੋਸਤ ਦੀ ਖੇਤੀ ਕੀਤੀ ਹੋਈ ਬ੍ਰਾਮਦ ਹੋਈ ਜੋ ਪੋਸਤ ਦੇ ਹਰੇ ਬੂਟਿਆ ਨੂੰ ਪੁੱਟ ਕਿ ਵਜਨ ਕੀਤਾ ਜੋ 87 ਕਿਲੋ ਹਰੇ ਬੂਟੇ ਪੋਸਤ ਦੇ ਹੋਏ। ਪੁਲਿਸ ਨੇ ਕਾਬੂ ਕਰ ਲਿਆ ਹੈ।ਪੁਲਿਸ ਅਧਿਕਾਰੀ ਮੁਖਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸੁੱਚਾ ਸਿੰਘ ਨਾਂਅ ਦੇ ਵਿਅਕਤੀ ਨੇ ਪੋਸਤ ਬੀਜੀ ਹੋਈ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜਦੋ ਰੇਡ ਕੀਤੀ ਗਈ ਤਾਂ ਪੁਲਿਸ ਨੇ ਖੇਤ ਵਿੱਚੋਂ ਬੂਟੇ ਪੁੱਟ ਲਏ ਅਤੇ ਵਜਨ 87 ਕਿਲੋਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਪੈਦਾ ਕਰਨ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here