Home ਧਾਰਮਿਕ ਇੱਕ ਦੌੜ ਸਰਬੱਤ ਦੇ ਭਲੇ’ ਲਈ 26 ਫਰਵਰੀ ਨੂੰ

ਇੱਕ ਦੌੜ ਸਰਬੱਤ ਦੇ ਭਲੇ’ ਲਈ 26 ਫਰਵਰੀ ਨੂੰ

55
0


  ਕੋਟਕਪੂਰਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਦੇ ਖੇਤਰ ਕੋਟਕਪੂਰਾ ਵੱਲੋਂ ਸਰਬੱਤ ਦੇ ਭਲੇ ਦੇ ਉਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ‘ਇੱਕ ਦੌੜ ਸਰਬੱਤ ਦੇ ਭਲੇ ਲਈ’ ਕਰਵਾਈ ਜਾ ਰਹੀ ਹੈ।

ਦੌੜ ਦੇ ਕੋਆਡੀਨੇਟਰ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਸ ਵਾਰ 26 ਫਰਵਰੀ ਐਤਵਾਰ ਨੂੰ ਸਵੇਰੇ ਸਾਢੇ 6 ਵਜੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਹ ਲਗਾਤਾਰ ਚੌਥੀ ਦੌੜ ਕਰਵਾਈ ਜਾ ਰਹੀ ਹੈ। ਇਨ੍ਹਾਂ ਦੌੜਾਂ ਦਾ ਮੁੱਖ ਉਦੇਸ਼ ਸਮਾਜ ਨੂੰ ਚੰਗੀ ਸੇਧ ਦੇਣਾ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣਾ ਹੈ। ਇਸੇ ਵਰ੍ਹੇ ਕਰਵਾਈ ਜਾ ਰਹੀ ਦੌੜ ਸਰਬੱਤ ਦੇ ਭਲੇ ਦੇ ਉਦੇਸ਼ ਨੂੰ ਸਮਰਪਿਤ ਹੈ, ਜਿਸ ਵਿੱਚ ਪਹਿਲਾਂ ਦੀ ਤਰ੍ਹਾਂ ਇਲਾਕੇ ਦੇ ਹਰੇਕ ਵਰਗ ਸ਼ਹਿਰੀ, ਵਿਦਿਆਰਥੀ, ਅਧਿਆਪਕ, ਡਾਕਟਰ, ਸਾਹਿਤਕਾਰ, ਦੁਕਾਨਦਾਰ, ਨੌਜਵਾਨ, ਬੀਬੀਆਂ, ਵਪਾਰੀ ਆਦਿ ਭਾਗ ਲੈਣਗੇ। ਖੇਤਰ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਇਹ ਦੌੜ ਮਿਉਂਸੀਪਲ ਪਾਰਕ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚੋਂ ਹੁੰਦੀ ਹੋਈ ਵਾਪਸ ਇਥੇ ਹੀ ਸਮਾਪਤ ਹੋਵੇਗੀ। ਦੌੜ ਦੌਰਾਨ ਵੱਖ-ਵੱਖ ਥਾਵਾਂ ‘ਤੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਹੈ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਤਰਨਪ੍ਰਰੀਤ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਸਿਵੀਆਂ, ਸੁਖਚੈਨ ਸਿੰਘ, ਨਵਨੀਤ ਸਿੰਘ ਅਤੇ ਡਾ. ਅਵੀਨਿੰਦਰਪਾਲ ਸਿੰਘ ਆਦਿ ਨੇ ਅਪੀਲ ਕੀਤੀ ਕਿ ਸਾਰੇ ਇਲਾਕਾ ਨਿਵਾਸੀ ਵੱਧ ਚੜ੍ਹ ਕੇ ਹਿੱਸਾ ਬਣਨ।

LEAVE A REPLY

Please enter your comment!
Please enter your name here