Home ਨੌਕਰੀ ਰਾਜ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ...

ਰਾਜ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯਤਨ ਲਗਾਤਾਰ ਜਾਰੀ

37
0


“ਨੌਂਕਰੀ ਲਈ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਆਫਰ ਲੈਟਰ ਤਕਸੀਮ ਕੀਤੇ”
ਗੁਰਦਾਸਪੁਰ, 20 ਫਰਵਰੀ (ਬੋਬੀ ਸਹਿਜਲ – ਧਰਮਿੰਦਰ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਹਨ। ਇਨ੍ਹਾਂ ਯਤਨਾਂ ਤਹਿਤ ਹੀ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵੱਲੋਂ ਵੱਖ-ਵੱਖ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਜਰੀਏ ਨਾਮੀਂ ਕੰਪਨੀਆਂ ਵਿੱਚ ਚੰਗੇ ਸੈਲਰੀ ਪੈਕੇਜ ’ਤੇ ਨੌਂਕਰੀਆਂ ਦਿਵਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ।ਪਿਛਲੇ ਸਾਲਾਂ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ ਪ੍ਰਿੰਸੀਪਲ ਰਾਜ ਕੁਮਾਰ ਚੋਪੜਾ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪਲੇਸਮੈਂਟ ਸੈਲ ਦੇ ਉਪਰਾਲਿਆਂ ਸਦਕਾ 2023 ਵਿੱਚ ਡਿਪਲੋਮਾ ਪਾਸ ਕਰਨ ਵਾਲੀਆਂ 03 ਵਿਦਿਆਰਥਣਾਂ ਨੂੰ ਨਾਮੀ ਕੰਪਨੀ ਬਿਰਲਾ ਗਰੁਪ ਵਿੱਚ ਕਰੀਬ ਸਾਢੇ ਤਿੰਨ ਲੱਖ ਰੁਪਏ ਦੇ ਸ਼ੁਰੂਆਤੀ ਸਾਲਾਨਾ ਪੈਕੇਜ਼ ’ਤੇ ਨੌਕਰੀਆਂ ਮਿਲਿਆਂ ਹਨ।ਕੈਮੀਕਲ ਵਿਭਾਗ ਦੀ ਮੁਖੀ ਨਵੀਨ ਅਟਵਾਲ ਦੀ ਦੇਖ-ਰੇਖ ਹੇਠ ਪਿਛਲੇ ਦਿਨੀਂ ਵਿਦਿਆਰਥੀਆਂ ਨੇ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਹੋਈ ਕੈਂਪਸ ਪਲੇਸਮੈਂਟ ਡਰਾਇਵ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਵੱਖ ਵੱਖ ਰਿਟਨ ਟੈਸਟ, ਗਰੁਪ ਡਿਸਕਸ਼ਨ ਅਤੇ ਇੰਟਰਵਿਉ ਤੋਂ ਬਾਅਦ 03 ਵਿਦਿਆਰਥਣਾਂ ਨੌਕਰੀ ਲਈ ਚੁਣੀਆਂ ਗਈਆਂ। ਪ੍ਰਿੰਸੀਪਲ ਚੋਪੜਾ ਨੇ ਵਿਸ਼ੇਸ਼ ਤੌਰ ਤੇ ਇਹਨਾਂ ਵਿਦਿਆਰਥੀਆਂ ਨੂੰ ਕੰਪਨੀ ਵੱਲੋਂ ਆਏ ਆਫਰ ਲੈਟਰ ਵੰਡੇ ਅਤੇ ਵਿਦਿਆਰਥੀਆਂ ਸਮੇਤ ਕੈਮੀਕਲ ਵਿਭਾਗ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ।ਨੌਂਕਰੀ ਲਈ ਚੁਣੀ ਗਈ ਵਿਦਿਆਰਥਣ ਕੋਮਲਪ੍ਰੀਤ ਨੇ ਦੱਸਿਆ ਕਿ ਉਹ ਬਟਾਲਾ ਦੇ ਇੱਕ ਛੋਟੇ ਜਿਹੇ ਪਰਿਵਾਰ ’ਚੋਂ ਹੈ ਅਤੇ ਕੈਮੀਕਲ ਇੰਜ ਦਾ ਡਿਪਲੋਮਾ ਕਰਨ ਵੇਲੇ ਉਸਦਾ ਸੁਪਨਾ ਸੀ ਕਿ ਉਹ ਕਾਲਜ ਤੋਂ ਹੀ ਚੰਗੀ ਨੌਕਰੀ ਲਈ ਚੁਣੀ ਜਾਵੇ।ਅੱਜ ਉਸਦਾ ਇਹ ਸਪਨਾ ਸੱਚ ਹੋ ਗਿਆ ਹੈ। ਇਸ ਮੌਕੇ ਬਾਕੀ ਚੁਣੀਆਂ ਗਈਆਂ ਵਿਦਿਆਰਥਣਾ ਮਨਪ੍ਰੀਤ ਕੌਰ, ਕਵਲਜੋਤ ਕੌਰ ਅਤੇ ਉਹਨਾਂ ਦੇ  ਮਾਤਾ-ਪਿਤਾ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਵਟਾਵਾ ਕੀਤਾ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਦਾ ਧੰਨਵਾਦ ਕੀਤਾ।ਇਸ ਮੌਕੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਨੇ ਦੱਸਿਆ ਕਿ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਨਾਮੀ ਕੰਪਨੀ ਵਿੱਚ ਨੌਕਰੀ ਮਿਲਣਾ ਇਕ ਬਹੁਤ ਹੀ ਚੰਗੇ ਭਵਿੱਖ ਦੀ ਸ਼ੁਰੂਆਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਸ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਮੌਕਾ ਮਿਲਦਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਹਰ ਸਾਲ ਡਪਲੋਮਾ ਪਾਸ ਕਰਨ ਵਾਲੇ 100 ਫੀਸਦੀ  ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਲਈ ਕਾਲਜ ਦਾ ਪਲੇਸਮੈਂਟ ਸੈਲ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸ ਸਾਲ ਕਾਲਜ ਦੇ ਵਿਦਿਆਰਥੀਆਂ ਨੂੰ ਹੋਰ ਵੀ ਕਈ ਚੰਗੀਆਂ ਕੰਪਨੀਆਂ ਵਿੱਚ ਨੌਕਰੀਆਂ ਮਿਲੀਆਂ ਹਨ।ਇਸ ਮੌਕੇ ਪ੍ਰਿੰਸੀਪਲ ਰਾਜ ਕੁਮਾਰ ਚੋਪੜਾ, ਮੁਖੀ ਵਿਭਾਗ ਨਵੀਨ ਅਟਵਾਲ, ਪਲੇਸਮੈਟ ਅਫਸਰ ਜਸਬੀਰ ਸਿੰਘ ਤੋਂ ਇਲਾਵਾ ਕੈਮੀਕਲ ਵਿਭਾਗ ਦੇ ਮੈਡਮ ਸ਼ਾਲਿਨੀ, ਰੇਖਾ, ਰੰਜੂ ਓਹਰੀ ਅਤੇ ਜਸਪ੍ਰੀਤ ਕੌਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here