Home Political ਬਸਤੀ ਗੋਬਿੰਦ ਸਰ ਤੋ ਅਰਾਈਆਂ ਵਾਲੀ ਸੜਕ ਉੱਪਰ 31.50 ਲੱਖ ਰੁਪਏ ਦੀ...

ਬਸਤੀ ਗੋਬਿੰਦ ਸਰ ਤੋ ਅਰਾਈਆਂ ਵਾਲੀ ਸੜਕ ਉੱਪਰ 31.50 ਲੱਖ ਰੁਪਏ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਸ਼ੁਰੂ – ਵਿਧਾਇਕ ਸੇਖੋਂ

43
0


ਫ਼ਰੀਦਕੋਟ 20 ਫਰਵਰੀ (ਵਿਕਾਸ ਮਠਾੜੂ – ਅਸ਼ਵਨੀ): ਫਰੀਦਕੋਟ ਦੇ ਗੋਬਿੰਦਸਰ ਬਸਤੀ ਤੋਂ ਪਿੰਡ ਅਰਾਈਆਂਵਾਲਾ ਸੜਕ ਉਪਰ ਲੰਘਦੀ ਡਰੇਨ ਤੇ ਲਗਭਗ 31.50 ਲੱਖ ਰੁਪਏ ਦੀ ਲਾਗਤ ਨਾਲ ਪੁਲ ਦੀ ਉਸਾਰੀ ਦੇ ਕੰਮ  ਦਾ ਨੀਂਹ ਪੱਥਰ ਵਿਧਾਇਕ ਸ ਗੁਰਦਿੱਤ ਸਿੰਘ ਸੇਖੋਂ ਨੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਦੀ ਮੌਜੂਦਗੀ ਚ ਕੰਮ ਸ਼ੁਰੂ ਕਰਵਾਇਆ।ਸੜਕ ਦਾ ਨੀਂਹ ਪੱਥਰ ਰੱਖਣ ਉਪਰੰਤ ਸ. ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਲੋਕਾਂ ਨੂੰ ਵਧੀਆ ਆਵਾਜਾਈ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਉਸਾਰੀ ਲਈ ਤੱਤਕਾਲੀ ਸਰਕਾਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਧਿਆਨ ਨਹੀਂ ਦਿੱਤਾ ਗਿਆ ਸੀ।ਜਿਸ ਕਾਰਨ ਇਸ ਬਸਤੀ ਦੇ ਬਾਸ਼ਿੰਦਿਆਂ ਅਤੇ ਪਿੰਡ ਅਰਾਈਆਂਵਾਲਾ ਵਿਖੇ ਜਾਣ ਵਾਲੇ ਰਾਹਗੀਰਾਂ ਨੂੰ ਇਸ ਪਾਈਪਾਂ ਵਾਲੀ ਤੰਗ ਪੁਲੀ ਉਪਰੋਂ ਵਾਹਨਾਂ ਨੂੰ ਗੁਜਾਰਨਾ ਪੈਂਦਾ ਸੀ,ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਸਨ।ਇਸ ਪੁਲ ਦੇ ਬਣਨ ਨਾਲ ਬਸਤੀ ਅਤੇ ਅਰਾਈਆਂਵਾਲਾ ਦੇ ਆਸ ਪਾਸ ਦੇ ਪਿੰਡਾਂ ਨੂੰ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪੁੱਲ ਦੀ ਉਸਾਰੀ ਨਾਲ ਜਿੱਥੇ ਇਲਾਵਾ ਨਿਵਾਸੀਆਂ ਨੂੰ ਆਉਣ ਜਾਣ ਵਿੱਚ ਸਹੂਲਤ ਹੋਵੇਗੀ, ਉੱਥੇ ਹੀ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਵਿੱਚ ਲਿਜਾਣ ਵਿੱਚ ਆਸਾਨੀ ਹੋਵੇਗੀ।

LEAVE A REPLY

Please enter your comment!
Please enter your name here