Home ਪਰਸਾਸ਼ਨ ਸ਼ਹਿਰ ‘ਚ ਬੇਸਹਾਰਾ ਪਸ਼ੂਆਂ ਦੀ ਭਰਮਾਰ

ਸ਼ਹਿਰ ‘ਚ ਬੇਸਹਾਰਾ ਪਸ਼ੂਆਂ ਦੀ ਭਰਮਾਰ

88
0

 ਜਲਾਲਾਬਾਦ (ਰੋਹਿਤ ਗੋਇਲ- ਮੋਹਿਤ ਜੈਨ) ਅਵਾਰਾ ਪਸ਼ੂਆਂ ਦੀ ਸਮੱਸਿਆ ਇੱਕਲੇ ਜਲਾਲਾਬਾਦ ‘ਚ ਹੀ ਨਹੀ ਹੈ, ਇਹ ਸਮੱਸਿਆ ਪੰਜਾਬ ਭਰ ‘ਚ ਹੈ ਤੇ ਸਰਕਾਰ ਅਤੇ ਪ੍ਰਸ਼ਾਸ਼ਨ ਲਈ ਇਨਾਂ੍ਹ ਦੀ ਸਾਂਭ-ਸੰਭਾਲ ਕਰਨਾ ਇਕ ਚੁਣੌਤੀ ਬਣਿਆ ਹੋਇਆ ਹੈ ਤੇ ਆਏ ਦਿਨ ਇਨਾਂ੍ਹ ਬੇਸਹਾਰਾ ਪਸ਼ੂਆਂ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ।

ਕੀ ਕਹਿਣਾ ਹੈ ਸਮਾਜ-ਸੇਵੀਆਂ ਤੇ ਕਿਸਾਨਾਂ ਦਾ ਇਸ ਮੌਕੇ ਸਮਾਜ-ਸੇਵੀ ਅਤੇ ਕਿਸਾਨ ਸੁਭਾਸ਼ ਚੰਦਰ ਪੂਰੀ, ਰਾਜਿੰਦਰ ਸਿੰਘ ਪਵਾਰ ਭੰਬਾ ਵੱਟੂ, ਪਾਲਾ ਹਾਂਡਾ ਮਲਕਜਾਦਾ, ਸੰਦੀਪ ਨੱਢਾ ਸੈਂਡੀ ਮੋਹਣ ਕੇ, ਮੋਂਟੀ ਕੰਬੋਜ ਚੋਹਾਣਾਂ ਅਤੇ ਸੁਰਜੀਤ ਸਿੰਘ ਨਾਰੰਗ ਜਲਾਲਾਬਾਦ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਅਤੇ ਆਸ –ਪਾਸ ਦੇ ਪਿੰਡਾਂ ‘ਚ ਬੇਸਹਾਰਾ ਪਸ਼ੂਆਂ ਕਾਰਨ ਲੋਕ ਆਏ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨਾਂ੍ਹ ਕਿਹਾ ਕਿ ਸਰਕਾਰਾਂ ਕਰੌੜਾਂ ਰੁਪਏ ਜਨਤਾ ਤੋਂ ਗਊ ਟੈਕਸ ਵਸੂਲਦੀਆਂ ਹਨ ਤੇ ਉਹ ਟੈਕਸ ਕਿਧਰ ਜਾ ਰਿਹਾ ਹੈ ਜੋ ਜਾਂਚ ਦਾ ਵਿਸ਼ਾ ਹੈ।

ਉਨਾਂ੍ਹ ਨੇ ਕਿਹਾ ਕਿ ਜਲਾਲਾਬਾਦ ਦੀ ਕੋਈ ਅਜਿਹੀ ਗਲੀ ਨਹੀ ਹੋਵੇਗੀ, ਜਿੱਥੇ ਤੁਹਾਨੂੰ ਬੇਸਹਾਰਾ ਪਸ਼ੂ ਦਿਖਾਈ ਨਹੀ ਦੇਣਗੇ। ਇਨਾਂ੍ਹ ਹੀ ਨਹੀ ਜਿਸ ਖੇਤ ਵਿਚ ਹਰਿਆਲੀ ਹੁੰਦੀ ਹੈ ਜਾਂ ਜਿੱਥੇ ਸਬਜ਼ੀਆਂ ਆਦਿ ਬੀਜ਼ੀਆਂ ਹੁੰਦੀਆਂ ਹਨ , ਬੇਸਹਾਰਾ ਪਸ਼ੂ ਉੱਧਰ ਦੌੜੇ ਜਾਂਦੇ ਹਨ ਤੇ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਉਨਾਂ੍ਹ ਕਿਹਾ ਕਿ ਹਲਕੇ ਦਾ ਕਿਸਾਨ ਭਾਈਚਾਰਾ ਬੇਸਹਾਰਾ ਪਸ਼ੂਆਂ ਦੇ ਡਰ ਨਾਲ ਰਾਤਾਂ ਜਾਗ – ਜਾਗ ਕੇ ਰਾਖੀ ਕਰਨ ਲਈ ਮਜਬੂਰ ਹਨ। ਉਨਾਂ੍ਹ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਬੇਸਹਾਰਾ ਪਸ਼ੂਆਂ ਦਾ ਕੋਈ ਪੱਕੇ ਤੋਰ ‘ਤੇ ਹੱਲ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਅਤੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਤੋਂ ਬੱਚ ਸਕਣ। ਉਨਾਂ੍ਹ ਕਿਹਾ ਜੇ ਦੂਜੇ ਪਾਸੇ ਗੱਲ ਕਰੀਏ ਸ਼ਹਿਰ ਦੀ ਤਾਂ ਸ਼ਹਿਰ ਅੰਦਰ ਵੀ ਆਵਾਰਾ ਪਸ਼ੂਆਂ ਦੀ ਭਰਮਾਰ ਹੈ ਤੇ ਇਹ ਸ਼ਹਿਰ ‘ਚ ਵੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਤੇ ਕਈ ਵਾਰ ਬੇਸਹਾਰਾ ਪਸ਼ੂਆਂ ਕਾਰਨ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ, ਕੁਝ ਅਪਾਹਜ ਹੋ ਚੁੱਕੇ ਤੇ ਕਈ ਹਾਦਸੇ ਕਾਰਨ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ ਤੇ ਸ਼ਹਿਰ ਅੰਦਰ ਹਰਿਆਲੀ ਮੁਹਿਮ ਦੇ ਤਹਿਤ ਲਗਾਏ ਗਏ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਲੋੜ ਹੈ ਸਮਾਂ ਰਹਿੰਦਿਆਂ ਆਵਾਰਾ ਪਸ਼ੂਆਂ ਦਾ ਪੱਕੇ ਤੋਰ ‘ਤੇ ਹੱਲ ਕਰਨ ਦੀ ਨਹੀ ਤਾਂ ਭਵਿੱਖ ‘ਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ, ਜਿਸ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਸਕਦੀ ਹੈ।

LEAVE A REPLY

Please enter your comment!
Please enter your name here