ਜਗਰਾਉਂ, 24 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਜਗਰਾਉਂ ਸ਼ਹਿਰ ਦੀ ਅਮਨ, ਸ਼ਾਂਤੀ ਅਤੇ ਸਵੱਛਤਾ ਸੰਬਧੀ ਵਿਚਾਰ ਵਟਾਂਦਰਾ ਕਰਣ ਲਈ ਸਵੱਛ ਭਾਰਤ ਅਭਿਆਨ ਜਗਰਾਉਂ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਨੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਨਵਨੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ।ਇਸ ਮੋਕੇ ਉਨਾਂ ਨਾਲ ਅਮਿਤ ਖੰਨਾ ਅਤੇ ਹਰਜੀਤ ਸਿੰਘ ਸੋਨੂੰ ਵੀ ਸ਼ਾਮਿਲ ਹੋਏ। ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਐਸ ਐਸ ਪੀ ਬੈਂਸ ਦੀ ਪਹਿਲਾ ਬਤੌਰ ਡੀਐਸਪੀ ਰਾਏਕੋਟ ਦੀ ਡਿਊਟੀ ਦੌਰਾਨ ਲਗਾਏ ਗਏ ਸ਼ਾਨਦਾਰ ਪ੍ਰੋਜੈਕਟਾਂ ਦੀ ਚਰਚਾ ਕੀਤੀ।।ਇਸ ਮੌਕੇ ਕੈਪਟਨ ਨਰੇਸ਼ ਵਰਮਾ ਅਤੇ ਹੋਰ ਸ਼ਹਿਰ ਵਾਸੀਆਂ ਨੇ ਐਸ ਐਸ ਪੀ ਬੈਂਸ ਨੂੰ ਜਗਰਾਉਂ ਦੀ ਟ੍ਰੈਫਿਕ ਸਮਸਿਆ ਤੋਂ ਜਾਨੂੰ ਕਰਵਾਇਆ।ਇਸ ਮੋਕੇ ਐਸ ਐਸ ਪੀ ਨਵਨੀਤ ਬੈਂਸ ਨੇ ਕੈਪਟਨ ਨਰੇਸ਼ ਵਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਗਰਾਉਂ ਵਾਸੀਆਂ ਨੂੰ ਜਲਦੀ ਹੀ ਟ੍ਰੈਫਿਕ ਸਮਸਿਆ ਤੋਂ ਨਿਜਾਤ ਦਿਵਾਉਣ ਲਈ ਪੂਰੀ ਕੋਸ਼ਿਸ਼ ਕਰਣਗੇ।ਇਸ ਮੋਕੇ ਐਸ ਐਸ ਪੀ ਨਵਨੀਤ ਬੈਂਸ ਨੇ ਕੈਪਟਨ ਨਰੇਸ਼ ਵਰਮਾ ਦੀ ਪੁਲਿਸ ਵਿਭਾਗ ਵਿੱਚ ਪਿਛਲੇ ਤੀਹ ਸਾਲ ਦੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਵੀ ਆਪਣੀ ਸੇਵਾ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕੈਪਟਨ ਨਰੇਸ਼ ਵਰਮਾ ਦੀ ਸਵੱਛਤਾ ਮੁਹਿੰਮ ਵਿੱਚ ਪੁਲਿਸ ਵਿਭਾਗ ਦਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਇਸ ਮੋਕੇ ਕੈਪਟਨ ਨਰੇਸ਼ ਵਰਮਾ, ਅਮਿਤ ਖੰਨਾ ਅਤੇ ਹਰਜੀਤ ਸਿੰਘ ਸੋਨੂੰ ਨੇ ਐਸ ਐਸ ਪੀ ਬੈਂਸ ਦਾ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਸਨਮਾਨ ਕੀਤਾ।।