Home Political ਵਿਧਾਇਕਾ ਮਾਣੂੰਕੇ ਦੇ ਯਤਨਾਂ ਸਕਦਾ ਹਲਕੇ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ

ਵਿਧਾਇਕਾ ਮਾਣੂੰਕੇ ਦੇ ਯਤਨਾਂ ਸਕਦਾ ਹਲਕੇ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ

57
0


ਪੇਂਡੂ ਲਿੰਕ ਸੜਕਾਂ ਤੇ ਵੀ ਬਣਨਗੇ ਨਵੇਂ ਤੇ ਚੌੜੇ ਪੁਲ
ਜਗਰਾਉਂ , 24 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ)- ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਧਾਨ ਸਭਾ ਹਲਕਾ ਜਗਰਾਉਂ ਅਧੀਨ ਪੈਂਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਖਸਤਾ ਤੇ ਤਰਸਯੋਗ ਹਾਲਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਡੀਕਰਨ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਅਤੇ ਕੰਮ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਦੀਆਂ ਬਹੁਤ ਸਾਰੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ ਅਤੇ ਲੋਕਾਂ ਨੂੰ ਪੁਰਾਣੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਕਰਵਾਉਣ, ਨਵੀਂ ਸੜਕਾਂ ਬਨਾਉਣ ਅਤੇ ਪੁਰਾਣੀਆਂ 10 ਫੁੱਟੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਕੇ ਬਨਾਉਣ ਲਈ ਵਿਭਾਗੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਰਹਿੰਦੀਆਂ ਤਰੁੱਟੀਆਂ ਤੁਰੰਤ ਦੂਰ ਕਰਵਾਈਆਂ ਜਾਣ। ਉਹਨਾਂ ਦੱਸਿਆ ਕਿ ਹਲਕੇ ਅਧੀਨ ਜਿਹੜੀਆਂ ਸੜਕਾਂ ਡਿਜ਼ਾਇਨਦਾਰ ਬਣਨੀਆਂ ਹਨ, ਉਹਨਾਂ ਵਿੱਚ ਜੀ.ਟੀ.ਰੋਡ ਤੋਂ ਗਾਲਿਬ ਕਲਾਂ, ਲੁਧਿਆਣਾ-ਫਿਰੋਜ਼ਪੁਰ ਰੋਡ ਤੋਂ ਸੰਗਤਪੁਰਾ, ਜਗਰਾਉਂ ਤੋਂ ਡੱਲਾ, ਡੱਲਾ ਤੋਂ ਮੱਲ੍ਹਾ, ਮਲਕ ਤੋਂ ਪੋਨਾਂ, ਪੋਨਾਂ ਤੋਂ ਅਲੀਗੜ੍ਹ, ਲੀਲਾਂ ਤੋਂ ਜਨੇਤਪੁਰਾ, ਜਨੇਤਪੁਰਾ ਤੋਂ ਲੋਧੀਵਾਲ ਆਦਿ ਸ਼ਾਮਲ ਹਨ। ਹਲਕੇ ਦੇ ਜੋ ਧਾਰਮਿਕ ਸਥਾਨਾਂ ਨੂੰ ਜਾਂਦੀਆਂ ਸੜਕਾਂ ਬਣਨੀਆਂ ਹਨ, ਉਹਨਾਂ ਵਿੱਚ ਜੀ.ਟੀ.ਰੋਡ ਤੋਂ ਸਿੱਧਵਾਂ ਕਲਾਂ, ਮੱਲ੍ਹਾ ਤੋਂ ਮੈਹਦੇਆਣਾ ਸਾਹਿਬ, ਮਾਣੂੰਕੇ ਤੋਂ ਮੈਹਦੇਆਣਾ ਸਾਹਿਬ, ਜੀ.ਟੀ.ਰੋਡ ਗੁਰੂਸਰ ਕਾਉਂਕੇ, ਗੁਰੂਸਰ ਕਾਉਂਕੇ ਤੋਂ ਕਾਉਂਕੇ ਕਲਾਂ ਆਦਿ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਹੀ ਜੋ ਪੁਰਾਣੀਆਂ 10 ਫੁੱਟੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾਣਾ ਹੈ, ਉਹਨਾਂ ਵਿੱਚ ਗਗੜਾ ਤੋਂ ਹਾਂਸ ਕਲਾਂ, ਮੱਲ੍ਹਾ ਤੋਂ ਚਕਰ, ਚਕਰ ਤੋਂ ਹਠੂਰ, ਸਵੱਦੀ ਖੁਰਦ ਤੋਂ ਗਾਲਿਬ ਕਲਾਂ, ਗਾਲਿਬ ਕਲਾਂ ਤੋਂ ਲੀਲਾਂ ਵਾਇਆ ਗਾਲਿਬ ਰਣ ਸਿੰਘ, ਗਾਲਿਬ ਖੁਰਦ, ਸ਼ੇਖਦੌਲਤ, ਅਖਾੜਾ ਤੋਂ ਡੱਲਾ, ਕਾਉਂਕੇ ਕਲਾਂ ਤੋਂ ਕਾਉਂਕੇ ਖੋਸਾ, ਕਾਉਂਕੇ ਖੋਸਾ ਤੋਂ ਰਸੂਲਪੁਰ ਮੱਲ੍ਹਾ, ਸਿੱਧਵਾਂ ਖੁਰਦ ਤੋਂ ਸਿੱਧਵਾਂ ਕਲਾਂ, ਸਿੱਧਵਾਂ ਕਲਾਂ ਤੋਂ ਪੋਨਾਂ, ਪੋਨਾਂ ਤੋਂ ਚੀਮਨਾਂ, ਜਗਰਾਉਂ ਤੋਂ ਨਾਨਕਸਰ, ਨਾਨਕਸਰ ਤੋਂ ਗੁਰੂਸਰ ਕਾਉਂਕੇ, ਪਿੰਡ ਕਮਾਲਪੁਰਾ ਦੀ ਫਿਰਨੀ ਤੋਂ ਕਲਗੀਧਰ ਸਟੇਡੀਅਮ, ਤਿਹਾੜਾ ਤੋਂ ਪੱਤੀ ਮੁਲਤਾਨੀ, ਪੱਤੀ ਮੁਲਤਾਨੀ ਤੋਂ ਬਹਾਦਰਕੇ, ਸਫ਼ੀਪੁਰਾ ਤੋਂ ਗਿੱਦੜਵਿੰਡੀ ਵਾਇਆ ਅੱਬੂਪੁਰਾ, ਪਰਜੀਆਂ, ਕੰਨੀਆਂ, ਸਿੱਧਵਾਂ ਬੇਟ-ਕਿਸ਼ਨਪੁਰਾ ਰੋਡ ਲੋਧੀਵਾਲ, ਲੋਧੀਵਾਲ ਤੋਂ ਤਿਹਾੜਾ, ਤਿਹਾੜਾ ਤੋਂ ਸ਼ੇਰੇਵਾਲ, ਕੰਨੀਆਂ ਤੋਂ ਲੋਧੀਵਾਲ, ਲੋਧੀਵਾਲ ਤੋਂ ਲੀਲਾਂ ਆਦਿ ਸੜਕਾਂ ਸ਼ਾਮਲ ਹਨ। ਬੀਬੀ ਮਾਣੂੰਕੇ ਨੇ ਹੋਰ ਦੱਸਿਆ ਕਿ ਜਿੰਨ੍ਹਾਂ ਸੜਕਾਂ ਦੀ ਰਿਪੇਅਰ ਕੀਤੀ ਜਾਣੀ ਹੈ, ਉਹਨਾਂ ਵਿੱਚ ਪਿੰਡ ਲੱਖਾ ਤੋਂ ਬੁਰਜ ਕੁਲਾਰਾ, ਚੀਮਿਆਂ ਤੋਂ ਬੱਸੂਵਾਲ, ਲੁਧਿਆਣਾ-ਫਿਰੋਜ਼ਪੁਰ ਰੋਡ ਤੋਂ ਸਿੱਧਵਾਂ ਕਲਾਂ ਸਕੂਲ, ਨਾਨਕਸਰ ਤੋਂ ਜਗਰਾਉਂ, ਫਿਰਨੀ ਪਿੰਡ ਸ਼ੇਖਦੌਲਤ, ਫਿਰਨੀ ਪਿੰਡ ਸ਼ੇਰਪੁਰ ਖੁਰਦ, ਫਿਰਨੀ ਪਿੰਡ ਸਿੱਧਵਾਂ ਖੁਰਦ, ਫਿਰਨੀ ਪਿੰਡ ਚੀਮਨਾਂ, ਫਿਰਨੀ ਪਿੰਡ ਮਲਕ, ਮਲਕ ਤੋਂ ਜਗਰਾਉਂ ਯਾਰਡ, ਰਸੂਲਪੁਰ ਤੋਂ ਲੋਪੋਂ, ਪ੍ਰਚੇਜ ਸੈਂਟਰ ਗਾਲਿਬ ਕਲਾਂ ਤੋਂ ਨਗਰ ਕੌਂਸਲ ਜਗਰਾਉਂ ਦੀ ਹੱਦ ਤੱਕ, ਸ਼ੇਖ ਦੌਲਤ ਤੋਂ ਲੀਲਾਂ, ਡੱਲਾ ਤੋਂ ਮੱਲ੍ਹਾ ਰੋਡ ਤੱਕ, ਡੱਲਾ ਰੋਡ ਤੋਂ ਕੋਠੇ ਰਾਹਲਾਂ ਰੋਡ ਤੱਕ, ਬਰਸਾਲ ਤੋਂ ਪੋਨਾਂ, ਖੁਰਸ਼ੈਦਪੁਰਾ ਤੋਂ ਪਰਜੀਆਂ, ਪਰਜੀਆਂ ਤੋਂ ਕੰਨੀਆਂ, ਕੰਨੀਆਂ ਤੋਂ ਹੁਸੈਨੀ ਰੋਡ ਤੱਕ, ਮਲਸ਼ੀਹਾਂ ਬਾਜਣ ਤੋਂ ਕਿਸ਼ਨਪੁਰਾ ਰੋਡ ਤੱਕ, ਬਹਾਦਰਕੇ ਤੋਂ ਕਿਸ਼ਨਪੁਰਾ ਦੂਜੇ ਜ਼ਿਲ੍ਹੇ ਦੀ ਹੱਦ ਤੱਕ ਆਦਿ ਸੜਕਾਂ ਦੇ ਨਾਮ ਵਰਣਨਯੋਗ ਹਨ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਸੜਕਾਂ ਨੂੰ ਜ਼ਲਦੀ ਹੀ ਮਹਿਕਮੇਂ ਦੇ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਪਾਸੋਂ ਮੰਨਜੂਰ ਕਰਵਾਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ ਅਤੇ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਕੁਲਵਿੰਦਰ ਸਿੰਘ ਕਾਲਾ, ਐਡਵੋਕੇਟ ਕਰਮ ਸਿੰਘ ਸਿੱਧੂ, ਇੰਦਰਜੀਤ ਸਿੰਘ ਲੰਮੇ, ਕਾਕਾ ਕੋਠੇ ਅੱਠ ਚੱਕ, ਛਿੰਦਰਪਾਲ ਸਿੰਘ ਮੀਨੀਆਂ, ਸੂਬੇਦਾਰ ਕਮਲਜੀਤ ਸਿੰਘ ਕਮਾਲਪੁਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here