Home Political ਸਫਾਈ ਕਰਮੀਆਂ ਦੀ ਭਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ-ਵਿਧਾਇਕ ਸ਼ੈਰੀ ਕਲਸੀ

ਸਫਾਈ ਕਰਮੀਆਂ ਦੀ ਭਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ-ਵਿਧਾਇਕ ਸ਼ੈਰੀ ਕਲਸੀ

42
0


ਬਟਾਲਾ ਕਾਰਪੋਰੇਸ਼ਨ ਨੇ ਸ਼ਫਾਈ ਕਰਮਚਾਰੀਆਂ ਨੂੰ ਕਾਂਟਰੈਕਟ ਤੇ ਭਰਤੀ ਕਰਨ ਦੀ ਸ਼ੁਰੂ ਕੀਤੀ ਪ੍ਰਕਿਰਿਆ
ਬਟਾਲਾ,  1 ਮਾਰਚ (ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਅੱਜ ਨਗਰ ਨਿਗਮ ਬਟਾਲਾ ਵਲੋਂ ਸ਼ਫਾਈ ਕਰਮਚਾਰੀਆਂ ਦੀ ਲੰਮੇ ਸਮੇਂ ਤੋਂ ਚਲਦੀ ਮੰਗ ਨੂੰ ਪੂਰਾ ਕਰਦੇ ਹੋਏ ਸ਼ਫਾਈ ਕਰਮਚਾਰੀਆਂ ਨੂੰ ਕਾਂਨਟਰੈਕਟ ਬੈਸ ਤੇ ਭਰਤੀ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।  ਇਸ ਮੌਕੇ ਹਲਕਾ ਵਿਧਾਇਕ ਸ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕਾਰਪੋਰੇਸ਼ਨ ਪਹੁੰਚ ਕੇ ਸਫਾਈ ਕਰਮੀਆਂ ਨੂੰ ਨਿਯੁਕਤ ਹੋਣ ਉਪਰੰਤ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਐਸ.ਡੀ.ਐਮ. ਬਟਾਲਾ  Dr. Shayari Bhandari  ਵੀ ਮੌਜੂਦ ਸਨ।ਇਸ ਮੋਕੇ ਵਿਧਾਇਕ ਸ਼ੈਰੀ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਪਿਛਲੇ 2 ਸਾਲ ਤੋ ਠੇਕੇ ਤੇ ਕੰਮ ਕਰਦੇ ਸਫਾਈ ਸੇਵਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਦਿੱਤਾ ਸੀ ਕੇ ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਠੇਕੇਦਾਰੀ ਸਿਸਟਮ ਤੋਂ ਕੱਢ ਕੇ ਕਾਂਨਟਰੈਕਟ ਬੈਸ ਤੇ ਭਰਤੀ ਕੀਤਾ ਜਾਵੇ।ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਉਸ ਦੌਰਾਨ ਸਫਾਈ ਕਰਮੀਆਂ ਨਾਲ   ਵਾਅਦਾ ਕੀਤਾ ਸੀ ਕਿ ਆਪ ਪਾਰਟੀ ਦੀ ਸਰਕਾਰ ਬਣਨ ਤੇ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਵੇਗੀ, ਜੋ ਅੱਜ ਪੂਰੀ ਕੀਤੀ ਗਈ ਹੈ।ਉਨ੍ਹਾਂ ਅੱਗੇ  ਕਿਹਾ ਪੰਜਾਬ ਸਰਕਾਰ ਇੱਕ ਇਮਾਨਦਾਰ ਸਰਕਾਰ ਤੇ ਆਮ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਆਪ ਪਾਰਟੀ ਦੀ ਸਰਕਾਰ ਵਿੱਚ ਹਰ ਕੰਮ ਇਮਾਨਦਾਰੀ ਤੇ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਮੈਰਿਟ ਅਨੁਸਾਰ ਬਿਨ੍ਹਾਂ ਸ਼ਿਫਾਰਿਸ਼ ਤੋਂ ਰੱਖਿਆ ਜਾਵੇਗਾ ਤੇ ਭਿਰਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ Dr. Shayari Bhandri  ਐਸ.ਡੀ.ਐਮ. ਬਟਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ  ਬਟਾਲਾ ਸ਼ਹਿਰ ਵਿੱਚ  ਸ਼ਫਾਈ ਕਰਮਚਾਰੀਆਂ ਨੂੰ ਕਾਨਟਰੈਂਕਟ ਬੈਸ ਤੇ ਮੈਰਿਟ ਦੇ ਹਿਸਾਬ ਨਾਲ ਰੱਖਿਆਂ ਜਾਵੇਗਾ। ਅੱਜ ਇੰਟਰਿਵਊ ਦਾ ਪਹਿਲਾ ਰਾਊਂਡ ਸ਼ੁਰੂ ਕੀਤਾ ਗਿਆ ਹੈ ਤੇ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਉਨ੍ਹਾਂ ਦੱਸਿਆਂ ਕਿ 700 ਦੇ ਕਰੀਬ ਐਪਲੀਕੇਸ਼ਨ ਪਰਾਪਤ ਹੋਈਆਂ ਹਨ, ਜਿਸ ਵਿੱਚੋ 315 ਦੇ ਕਰੀਬ ਸਫਾਈ ਕਰਮੀਆਂ ਨੂੰ ਨਿਸ਼ਚਿਤ ਪੈਰਾਮੀਟਰ ਤਹਿਤ ਨਿਰੋਲ ਮੈਰਿਟ ਦੇ ਹਿਸਾਬ ਨਾਲ ਭਰਤੀ ਕੀਤਾ ਜਾਵੇਗਾ।ਇਸ ਮੌਕੇ ਤਹਿਸੀਲਦਾਰ ਲਖਵਿੰਦਰ ਸਿੰਘ, ਸੀਡੀਪੀਓ ਵਰਿੰਦਰ ਸਿੰਘ,ਰਾਜੇਸ਼ ਤੁਲੀ ਸਿਟੀ ਪਰਧਾਨ,ਐਮ.ਸੀ. ਬਲਵਿੰਦਰ ਸਿੰਘ ਮਿੰਟਾ, ਐਮ.ਸੀ. ਸਰਦੁਲ ਸਿੰਘ, ਰਾਕੇਸ਼ ਤੁਲੀ ਸੀਨੀਅਰ ਆਗੂ ਆਪ ਪਾਰਟੀ, ਯਸਪਾਲ ਚੌਹਾਨ ਸੀਨੀਅਰ ਆਗੂ ਆਪ ਪਾਰਟੀ, ਪਰਮਜੀਤ ਸਿੰਘ ਸੋਹਲ,  ਐਡਵੋਕੇਟ ਭਾਰਤ ਅਗਰਵਾਲ,  ਨਿਰਮਲ ਸਿੰਘ ਸੁਪਰਡੈਂਟ, ਗੁਰਜੀਤ ਸਿੰਘ, ਮਨਜੀਤ ਸਿੰਘ ਭੁੱਲਰ , ਦਵਿੰਦਰ ਸਿੰਘ ਸੋਨੂੰ,ਅਜੇ ਕੁਮਾਰ,ਗਗਨ ਬਟਾਲਾ,ਮਾਣਿਕ ਮਹਿਤਾ ਤੇ ਨਿੱਕੂ ਹੰਸਪਾਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here