“ਲਾਇਸੰਸ ਧਾਰਕ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ: ਜ਼ਿਲ੍ਹਾ ਮੈਜਿਸਟ੍ਰੇਟ “
ਮਾਲੇਰਕੋਟਲਾ 28 ਮਾਰਚ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਸੰਯਮ ਅਗਰਵਾਲ ਵੱਲੋਂ ਗੁਰਵਿੰਦਰ ਸਿੰਘ ਪੁੱਤਰ ਸ੍ਰੀ ਕਮੀਕਰ ਸਿੰਘ ਸਿੰਘ ਵਾਸੀ ਮਦਰਾ ਪੱਟੀ, ਲਸੋਈ, ਤਹਿਸੀਲ ਅਤੇ ਜਿ਼ਲ੍ਹਾ ਮਾਲੇਰਕੋਟਲਾ ਨੂੰ ਗੁਰੂ ਗਰੈਟੀਚਿਊਡ ਇੰਸਟੀਚਿਊਸ਼ਨ ਨੇੜੇ ਵਿਕਰਾਂਤ ਪੈਲੇਸ ਕਾਲਜ ਰੋਡ ਮਾਲੇਰਕੋਟਲਾ, ਸਲੀਮ ਮੁਹੰਮਦ ਪੁੱਤਰ ਸ੍ਰੀ ਗੁਲਜ਼ਾਰ ਮੁਹੰਮਦ ਵਾਸੀ ਕੰਗਣਵਾਲ ਤਹਿਸੀਲ ਅਹਿਮਦਗੜ੍ਹ ਨੂੰ ਕੈਨਵੀਜਾ ਸਾਹਮਣੇ ਸੰਜੂ ਸਟੂਡੀਓ ਬੱਸ ਸਟੈਂਡ ਕਾਲਜ ਰੋਡ ਮਾਲੇਰਕੋਟਲਾ ਅਤੇ ਸ੍ਰੀਮਤੀ ਸਬਾ ਨਸੀਰ ਪਤਨੀ ਸ੍ਰੀ ਬੀਰਬਲ ਤਾਹਿਮ ਵਾਸੀ ਸ਼ਿਵਪੁਰੀ ਮੁਹੱਲਾ ਧੂਰੀ ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਨੂੰ ਵੇਗਰਜ਼ ਇੰਟਰਨੈਸ਼ਨਲ ਨੇੜੇ ਡੀ.ਏ.ਵੀ.ਸਕੂਲ ਕਲੱਬ ਚੌਂਕ ਮਾਲੇਰਕੋਟਲਾਪ੍ਰੋਫੈਸ਼ਨ ਆਫ਼ ਇਮੀਗ੍ਰੇਸ਼ਨ ਕੰਸਲਟੈਂਸੀ ਲਈ ਕੰਸਲਟੈਂਸੀ ਲਾਇਸੰਸ ਜਾਰੀ ਕੀਤਾ ਗਿਆ ਹੈ। ਇਹ ਲਾਇਸੰਸ 26-03-2028 ਤੱਕ ਵੈਦ ਹੋਵੇਗਾ।ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਰੂਲਜ਼ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤੇ ਗਏ ਹਨ।