ਲਗਭਗ 36 ਸਾਲ ਦੀ ਸੇਵਾ ਕਰਕੇ ਅੱਜ ਸੇਵਾ ਮੁਕਤ ਹੋਣ ਜਾ ਰਹੇ ਰਾਜ ਕੁਮਾਰ ਕਾਲੜਾ ਸੀਨੀਅਰ ਫਾਰਮੈਸੀ ਅਫ਼ਸਰ ਸੀ.ਐਚ.ਸੀ. ਢੁੱਡੀਕੇ ਜ਼ਿਲ੍ਹਾ ਮੋਗਾ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਕਿਉੰਕਿ ਉਨ੍ਹਾਂ ਸਿਹਤ ਵਿਭਾਗ ਵਿੱਚ ਸੇਵਾ ਕਰਦਿਆਂ ਆਮ ਲੋਕਾਂ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਵਿੱਚ ਆਪਣੀ ਚੰਗੀ ਜਾਣ ਪਹਿਚਾਣ ਬਣਾਈ ਹੈ।ਰਾਜ ਕੁਮਾਰ ਕਾਲੜਾ ਜੀ ਦਾ ਜਨਮ ਮਿਤੀ 06.03.1965 ਨੂੰ ਮਾਤਾ ਸ਼੍ਰੀਮਤੀ ਪ੍ਰਕਾਸ਼ ਰਾਣੀ ਅਤੇ ਪਿਤਾ ਕੇਵਲ ਕ੍ਰਿਸ਼ਨ ਕਾਲੜਾ ਦੇ ਗ੍ਰਹਿ ਪਿੰਡ ਤਖਾਣਵੱਧ, ਜ਼ਿਲ੍ਹਾ ਮੋਗਾ ਵਿਖੇ ਹੋਇਆ। ਆਪ ਜੀ ਨੇ ਦਸਵੀਂ ਤੱਕ ਦੀ ਸਿੱਖਿਆ ਸਰਕਾਰੀ ਹਾਈ ਸਕੂਲ ਤਖਾਣਵੱਧ ਤੋਂ ਪ੍ਰਾਪਤ ਕੀਤੀ ਅਤੇ ਉਚੇਰੀ ਸਿੱਖਿਆ ਸਰਕਾਰੀ ਹਾਇਰ ਸੰਕੈਡਰੀ ਸਕੂਲ ਜਗਰਾਉਂ ਤੋਂ ਪ੍ਰਾਪਤ ਕੀਤੀ ਅਤੇ ਡਿਪਲੋਮਾ ਫਾਰਮੈਸੀ ਸਿਰਸਾ, ਹਰਿਆਣਾ ਤੋਂ ਪ੍ਰਾਪਤ ਕੀਤਾ।ਆਪ ਜੀ ਨੇ ਮਿਤੀ 9 ਜਨਵਰੀ 1987 ਨੂੰ ਪੀ.ਐਚ.ਸੀ ਕੋਟ ਈਸੇ ਖਾਂ ਵਿਖੇ ਬਤੌਰ ਫਾਰਮਾਸਿਸਟ ਜੁਆਇਨ ਕੀਤਾ ਅਤੇ ਇੱਕ ਸਾਲ ਸਰਾਭਾ ਵਿਖੇ ਅਤੇ 1991 ਤੋਂ 2004 ਤੱਕ ਸਿਧਵਾਂ ਬੇਟ ਅਤੇ 2004 ਤੋਂ 2023 ਤੱਕ ਆਪ ਜੀ ਨੇ ਸੀ.ਐਚ.ਸੀ. ਢੁੱਡੀਕੇ ਵਿਖੇ ਸੇਵਾ ਕੀਤੀ। ਉਨ੍ਹਾਂ ਇਸ ਦੌਰਾਨ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਅਤੇ ਫਾਰਮੇਸੀ ਆਫੀਸਰ ਯੂਨੀਅਨ ਪੰਜਾਬ ਦੇ ਮੁਢਲੇ ਆਗੂ ਵਜੋਂ ਕੰਮ ਕੀਤਾ ਅਤੇ ਮੁਲਾਜ਼ਮਾਂ ਦੇ ਹਿੱਤਾਂ ਲਈ ਸੰਘਰਸ ਕੀਤਾ। ਇਸਦੇ ਨਾਲ ਨਾਲ ਸਮਾਜਸੇਵੀ ਕੰਮਾਂ ਵਿੱਚ ਵੀ ਇਹਨਾਂ ਨੇ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਇਹਨਾਂ ਨੇ ਆਪਣੇ ਹੁਣ ਤੱਕ ਦੇ ਸਮੇਂ ਵਿੱਚ ਮਨੁੱਖਤਾ ਦੇ ਭਲੇ ਲਈ 25 ਵਾਰ ਖੂਨਦਾਨ ਵੀ ਕੀਤਾ ਹੈ। ਇਨ੍ਹਾਂ ਦਾ ਵਿਆਹ 31 ਜਨਵਰੀ 1990 ਨੂੰ ਸੰਗੀਤ ਬਾਲਾ ਪੁੱਤਰੀ ਮੰਗਤ ਰਾਮ ਪਿੰਡ ਨੱਥੂਵਾਲ ਜਦੀਦ ਨਾਲ ਹੋਇਆ। ਜੋ ਕਿ ਨਰਸਿੰਗ ਸਿਸਟਰ ਵਜੋਂ ਲੋਪੋ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ। ਇਹਨਾਂ ਦੇ ਘਰ ਦੋ ਬੱਚੇ ਬੇਟੀ ਗਰਿਮਾ ਅਤੇ ਬੇਟਾ ਏਲੇਸ਼ ਪੈਦਾ ਹੋਏ। ਬੇਟੀ ਗਰਿਮਾ ਕਨੇਡਾ ਪੀ.ਆਰ ਹੈ ਅਤੇ ਬੇਟਾ ਏਲੇਸ ਵੀ ਕਨੇਡਾ ਵਿੱਚ ਆਪਣੀ ਸੱਟਡੀ ਪੂਰੀ ਕਰ ਚੁੱਕਿਆ ਅਤੇ ਪੀ.ਆਰ ਦੀ ਉਡੀਕ ਵਿੱਚ ਹੈ।ਮਿਤੀ 31-03-2023 ਨੂੰ ਲਗਭਗ 36 ਸਾਲ 2 ਮਹੀਨੇ ਅਤੇ 23 ਦਿਨ ਦੀ ਬੇਦਾਗ ਤੇ ਸ਼ਾਨਦਾਰ ਸੇਵਾ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਕਰਨ ਉਪਰੰਤ ਉਹ ਸੇਵਾ ਮੁਕਤ ਹੋਣ ਜਾ ਰਹੇ ਹਨ ਤੇ ਉਨ੍ਹਾਂ ਦੇ ਸਨਮਾਨ ਵਿੱਚ ਸੀ ਐਚ ਸੀ ਢੁੱਡੀਕੇ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਵਾਹਿਗੁਰੂ ਕਰੇ ਕਿ ਇਹਨਾਂ ਦਾ ਆਉਣ ਵਾਲਾ ਜੀਵਨ ਹੋਰ ਖੁਸ਼ੀਆਂ ਖੇੜਿਆਂ ਚਾਵਾਂ ਅਤੇ ਤੰਦਰੂਸਤੀਆਂ ਭਰਿਆ ਹੋਵੇ ਤਾਂ ਕਿ ਉਹ ਨਰੋਏ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਂਦੇ ਰਹਿਣ।
ਭਗਵਾਨ ਭੰਗੂ।