ਧਨੌਲਾ 30 ਮਾਰਚ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਸ਼੍ਰੀ ਆਦਿ ਸ਼ਕਤੀ ਰਾਮ ਲੀਲਾ ਕਲੱਬ ਧਨੌਲਾ ਵੱਲੋਂ ਰਾਮਨੌਮੀ ਦੇ ਤਿਉਹਾਰ ਨੂੰ ਮਨਾਉਂਦਿਆਂ ਸ਼ੋਭਾ ਯਾਤਰਾ ਕੱਢੀ ਗਈ।ਇਹ ਸ਼ੋਭਾ ਯਾਤਰਾ ਸ੍ਰੀ ਰਾਮ ਲੀਲ੍ਹਾ ਕਲੱਬ ਧਨੌਲਾ ਤੋਂ ਸ਼ੁਰੂ ਹੁੰਦਿਆਂ ਸ਼ਹਿਰ ‘ਚੋਂ ਦੀ ਪ੍ਰਕਰਮਾਂ ਕਰਦੀ ਹੋਈ ਸ੍ਰੀ ਆਦਿ ਸ਼ਕਤੀ ਰਾਮ ਲੀਲਾ ਕਲੱਬ ਵਿਖੇ ਹੀ ਸਮਾਪਤ ਕੀਤੀ ਗਈ। ਰਾਮ ਲੀਲਾ ਕਲੱਬ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਸੁੰਦਰ ਝਾਕੀਆਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਸ਼ੋਭਾ ਯਾਤਰਾ ‘ਚ ਨਗਰ ਧਨੌਲਾ ਦੇ ਅਹੁਦੇਦਾਰ, ਦੁਕਾਨਦਾਰ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।