ਜਗਰਾਉਂ, 5 ਅਪ੍ਰੈਲ ( ਰੋਹਿਤ ਗੋਇਲ)-ਆਰ ਕੇ ਐੱਸ ਸੀਨੀਅਰ ਸਕੈਂਡਰੀ ਸਕੂਲ ਜਗਰਾਓਂ ਦੇ ਸਾਬਕਾ ਪ੍ਰਿੰਸੀਪਲ ਅਤੇ ਸਵੱਛ ਭਾਰਤ ਮੁਹਿੰਮ ਦੇ ਜਗਰਾਓਂ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਨੂੰ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਹੈ ਮਹਾਪ੍ਰੱਗਿਆ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਾਪ੍ਰੱਗਿਆ ਸਕੂਲ ਦੇ ਡਾਰੈਕਟਰ ਵਿਸ਼ਾਲ ਜੈਨ ਨੇ ਦੱਸਿਆ ਕਿ ਇਹ ਅਵਾਰਡ ਹਰ ਸਾਲ ਸਕੂਲ ਦੇ ਸਥਾਪਨਾ ਦਿਵਸ ਤੇ 7 ਅਪ੍ਰੈਲ ਨੂੰ ਸਿੱਖਿਆ ਅਤੇ ਸਮਾਜ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਸ਼ਖ਼ਸੀਅਤ ਨੂੰ ਹੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਅਵਾਰਡ ਸਾਬਕਾ ਪ੍ਰਿੰਸੀਪਲ ਬੁਲੰਦ ਆਵਾਜ਼ ਦੇ ਮਾਲਕ ਕੈਪਟਨ ਨਰੇਸ਼ ਵਰਮਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਦਿੱਤਾ ਜਾ ਰਿਹਾ ਹੈ।