ਜਗਰਾਉਂ, 8 ਨਵੰਬਰ ( ਵਿਕਾਸ ਮਠਾੜੂ)-ਜੀ.ਐਚ.ਜੀ ਅਕੈਡਮੀ ਜਗਰਾਓਂ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸਮਾਗਮ ਦੀ ਆਰੰਭਤਾ ਸਹਿਜ ਪਾਠ ਦੇ ਭੋਗ ਪਾ ਕੇ ਕੀਤੀ ਗਈ।ਭੋਗ ਉਪਰੰਤ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਸੀਰਤਪ੍ਰੀਤ ਕੌਰ ਨੇ ਆਪਣੇ ਭਾਸ਼ਣ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਇਆ।ਇਸ ਤੋਂ ਬਾਅਦ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ‘ਸਤਿਗੁਰ ਨਾਨਕ ਪ੍ਰਗਟਿਆ’ ਸ਼ਬਦ ਗਾਇਨ ਕੀਤਾ।ਫਿਰ ਸੱਤਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ‘ਅੰਮ੍ਰਿਤ ਬਾਣੀ ਹਰਿ ਹਰਿ ਤੇਰੀ’ ਸ਼ਬਦ ਗਾਇਨ ਕੀਤਾ ਗਿਆ । ਪੰਜਵੀਂ ਅਤੇ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ‘ ਤੁੂੰ ਠਾਕੁਰ ਤੁਮ ਪਹਿ ਅਰਦਾਸ’ ਸ਼ਬਦ ਗਾਇਨ ਕੀਤਾ ਗਿਆ। ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ‘ ਦਰਸ਼ਨ ਦੇਖਿ ਜੀਵਾਂ ਗੁਰ ਤੇਰਾ’ ਸ਼ਬਦ ਗਾਇਨ ਕੀਤਾ ।ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ‘ਪੁੰਨਿਆਂ ਦਾ ਚੰਨ ਚਡ਼੍ਹਿਆ ‘ ਕਵਿਸ਼ਰੀ ਗਾਇਨ ਕੀਤੀ।ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ‘ਮੁਡ਼ਕੇ ਕਦ ਦਰਸ਼ਨ ਦੇਵੇਂਗਾ’ ਕਵਿਸ਼ਰੀ ਗਾਇਨ ਕੀਤੀ ।ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ‘ਪਾਇ ਕੈ ਪ੍ਰੇਮ ਦੀਆਂ ਡੋਰੀਆਂ, ਰੱਬ ਤੋਂ ਕਰਾਉਣ ਸਾਧੂ ਕਾਰੁ’ ਕਵਿਸ਼ਰੀ ਗਾਇਨ ਕੀਤੀ ਗਈ।ਅਖੀਰ ਵਿੱਚ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ‘ ਅਨੰਦ ਸਾਹਿਬ’ ਦਾ ਪਾਠ ਪੜ੍ਹ ਕੇ ਅਰਦਾਸ ਕੀਤੀ ਗਈ।ਭੋਗ ਪੈਣ ਉਪਰੰਤ ਦੇਗ ਵਰਤਾਈ ਗ ਕਈ ਅਤੇ ਅਤੁੱਟ ਲੰਗਰ ਵਰਤੇ।ਸਮਾਪਤੀ ਦੌਰਾਨ ਜੀ.ਐਚ.ਜੀ ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਨੇ ਸਮੂਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਮ ਜਪੋ,ਕਿਰਤ ਕਰੋ,ਵੰਡ ਛਕੋ ਨੂੰ ਹਮੇਸ਼ਾਂ ਯਾਦ ਰੱਖਣ ਦਾ ਉਪਦੇਸ਼ ਦਿੱਤਾ।ਇਸ ਮੌਕੇ ਤੇ ਪਹੁੰਚੇ ਜੀ.ਐਚ. ਜੀ ਅਕੈਡਮੀ ਖਡੂਰ ਦੇ ਪ੍ਰਿੰਸਿਪਲ ਮਨਪ੍ਰੀਤ ਕੌਰ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਤੇ ਜੀ.ਐਚ. ਜੀ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਸਮੂਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਨਾਉਣ ਦਾ ਉਪਦੇਸ਼ ਦਿੱਤਾ।