ਜਗਰਾਉਂ, 8 ਨਵੰਬਰ ( ਮੋਹਿਤ ਜੈਨ, ਅਸ਼ਵਨੀ)-ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਅੱਜ ਪਬਲਿਕ ਕਲੀਨਿਕ ਲੈਬਾਰਟਰੀ ਪੁਰਾਣੀ ਸਬਜ਼ੀ ਮੰਡੀ ਜਗਰਾਉਂ ਦੇ ਸਹਿਯੋਗ ਨਾਲ ਫ਼ਰੀ ਥਾਇਰਾਇਡ ਅਤੇ ਯੂਰਿਕ ਐਸਿਡ ਚੈੱਕਅੱਪ ਕੈਂਪ ਲਗਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਲਗਾਏ ਕੈਂਪ ਦਾ ਉਦਘਾਟਨ ਕਰਦਿਆਂ ਸਰਪ੍ਰਸਤ ਰਾਜਿੰਦਰ ਜੈਨ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਉਨ੍ਹਾਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਸੰਤ ਮਹਾਂਪੁਰਸ਼ਾਂ ਦੇ ਇਨਸਾਨੀਅਤ ਦੀ ਸੇਵਾ ਦਿੱਤੇ ਸੁਨੇਹੇ ਅਨੁਸਾਰ ਲਗਾਤਾਰ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ। ਕੈਂਪ ਵਿਚ ਪਬਲਿਕ ਕਲੀਨਿਕ ਲੈਬਾਰਟਰੀ ਪੁਰਾਣੀ ਸਬਜ਼ੀ ਮੰਡੀ ਜਗਰਾਉਂ ਦੇ ਡਾਕਟਰ ਵਿਵੇਕ ਗਰਗ ਦੀ ਟੀਮ ਵੱਲੋਂ 118 ਮਰੀਜ਼ਾਂ ਦੇ ਬਲੱਡ ਸੈਂਪਲ ਲਏ ਤਾਂ ਕਿ ਉਨ੍ਹਾਂ ਦੀ ਥਾਇਰਾਇਡ ਅਤੇ ਯੂਰਿਕ ਐਸਿਡ ਦੀ ਜਾਂਚ ਹੋ ਸਕੇ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਦੇ ਅੱਜ ਬਲੱਡ ਸੈਂਪਲ ਲਏ ਗਏ ਹਨ ਉਨ੍ਹਾਂ ਦੀ ਬਲੱਡ ਰਿਪੋਰਟ ਪਬਲਿਕ ਕਲੀਨਿਕ ਲੈਬਾਰਟਰੀ ਤੋਂ ਮਿਲੇਗੀ। ਇਸ ਮੌਕੇ ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਮੁਕੇਸ਼ ਗੁਪਤਾ, ਵਿਨੋਦ ਬਾਂਸਲ, ਜਗਦੀਪ ਸਿੰਘ, ਅਨਿਲ ਮਲਹੋਤਰਾ, ਸੁਨੀਲ ਬਜਾਜ, ਪ੍ਰੇਮ ਬਾਂਸਲ, ਜਸਵੰਤ ਸਿੰਘ, ਪ੍ਰਸ਼ੋਤਮ ਅਗਰਵਾਲ, ਯੋਗਰਾਜ ਗੋਇਲ ਆਦਿ ਹਾਜ਼ਰ ਸਨ।
