ਜਗਰਾਉਂ, 8 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਅਤੇ ਸੈਕਟਰੀ ਇੰਦਰ ਪਾਲ ਸਿੰਘ ਵਛੇਰ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਗੁਰੂ ਨਾਨਕ ਪੁਰਾ ਮੋਰੀ ਗੇਟ ਜਗਰਾਉ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਜਗਰਾੳ ਦੇ ਬ੍ਰਾਂਡ ਅੰਬੈਸਡਰ ਬਣੇ ਕੈਪਟਨ ਨਰੇਸ਼ ਵਰਮਾ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆ ਕੈਪਟਨ ਨਰੇਸ਼ ਵਰਮਾ ਨੇ ਇੱਕਠੀ ਹੋਈ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਬਾ ਨਾਨਕ ਦੀਆਂ ਸਿਖਿਆਵਾਂ ਤੇ ਚਲਦੇ ਹੋਏ ਵਾਤਾਵਰਣ ਨੂੰ ਸ਼ੁਧ ਰਖਦੇ ਹੋਏ ਸਫਾਈ ਦਾ ਪੂਰਾ ਖਿਆਲ ਰਖੀਏ ਕਿਉਂਕਿ ਸਫਾਈ ਵਿੱਚ ਹੀ ਖੁਦਾਈ ਹੈ।।ਇਸ ਮੋਕੇ ਉਨਾੰ ਪਲਾਸਟਿਕ ਦੀ ਵਰਤੋਂ ਤੋ ਗੁਰੇਜ ਕਰਣ ਲਈ ਕਿਹਾ।।ਉਨਾੰ ਕਿਹਾ ਕਿ ਅਪਣੇ ਘਰ ਦਾ ਕੂੜਾ ਸੱੜਕਾ ਤੇ ਨਾ ਸੁੱਟੋ।ਇਸ ਮੋਕੇ ਗੂਰਦੁਆਰੇ ਦੇ ਹੈਡ ਗ੍ਰੰਥੀ ਪਰਮਵੀਰ ਸਿੰਘ ਮੋਤੀ,ਤਿਰਲੋਕ ਸਿੰਘ ਸਿਡਾਣਾ, ਉੱਜਲ ਸਿੰਘ, ਦੀਪਇੰਦਰ ਸਿੰਘ ਭੰਡਾਰੀ, ਇਕਬਾਲ ਸਿੰਘ ਨਾਗੀ,ਕੁਲਬੀਰ ਸਿੰਘ ਸਰਨਾ,ਆਈ ਪੀ ਐਸ ਵਛੇਰ , ਚਰਨਜੀਤ ਸਿੰਘ ਭੰਡਾਰੀ ਅਤੇ ਇੰਦਰ ਪਾਲ ਸਿੰਘ ਵਛੇਰ ਨੇ ਕੈਪਟਨ ਨਰੇਸ਼ ਵਰਮਾ ਨੂੰ ਸਵੱਛ ਭਾਰਤ ਅਭਿਆਨ ਜਗਰਾੳ ਦਾ ਬ੍ਰਾਂਡ ਅੰਬੈਸਡਰ ਬਨਣ ਤੇ ਵਧਾਈ ਦਿੱਤੀ ਅਤੇ ਇਸੇ ਤਰਾਂ ਅੱਗੇ ਤੋ ਵੀ ਗੁਰੂ ਘਰ ਨਾਲ ਜੁੜੇ ਰਹਿਣ ਲਈ ਬੇਨਤੀ ਕੀਤੀ।।ਇਸ ਮੋਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
