ਜਿਓਂ ਹੀ ਸਰਦੀਆਂ ਦੇ ਦਿਨ ਸ਼ੁਰੂ ਹੋ ਜਾਂਦੇ ਹਨ। ਦਿਨ ਛੋਟੇ ਹੋਣ ਕਰਕੇ ਛੇਤੀ ਹਨੇਰਾ ਹੋ ਜਾਂਦਾ, ਪਰ ਪਰਾਲੀਆਂ ਦਾ ਧੂੰਆ ਹੋਣ ਕਰਕੇ ਦਿਨ ਦੀ ਕੋਈ ਸੀਮਾ ਨਹੀਂ ਰਹਿੰਦੀ, ਪਤਾ ਨੀ ਕਦੋ ਹਨੇਰਾ ਛਾ ਜਾਵੇ। ਇਹ ਰੁੱਤ ਵਿੱਚ ਤਿਉਹਾਰਾਂ ਦੀ ਆਮਦ ਦੀਵਾਲੀ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਜਾਂਦਾਤੇ ਖੁਸ਼ੀ ਵਿੱਚ ਲੋਕ ਪਟਾਕੇ ਚਲਾਉਂਦੇ ਹਨ। ਜਿਸ ਕਰਕੇ ਧੂੰਏਂਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ।ਜਦੋਂ ਕਿ ਸਾਡਾ ਵਾਤਾਵਰਣ ਤਾਂ ਪਹਿਲਾਂ ਹੀ ਬਹੁਤ ਗੰਧਲਾ ਹੋ ਚੁੱਕਿਆ, ਪਾਣੀ ਦੂਸ਼ਿਤ, ਹਵਾ ਦੂਸ਼ਿਤ ਸਾਡਾ ਜੀਵਨ ਹੀ ਸ਼ੁੱਧ ਹਵਾ ਸ਼ੁੱਧ ਪਾਣੀ ਤੇ ਨਿਰਭਰ ਕਰਦਾ ਹੈ।ਜੇ ਇਹ ਸ਼ੁੱਧ ਨਾ ਰਹੇ ਤਾਂ ਤੰਦਰੁਸਤੀ ਕਿੱਥੋਂ ਮਿਲਣੀ ਆ।
ਹੋਰ ਤਾਂ ਹੋਰ ਸਿਆਣੇ ਦਾ ਕਥਨ ਹੈ, ‘ਕੀਤੀਆਂ ਦੁੱਲੇ ਦੀਆਂ ਪੇਸ਼ ਲੱਧੀ ਦੇ ਆਈਆਂ’ ਇਹ ਕਹਾਵਤ ਸੱਚ ਹੈ । ਕਰਦਾ ਮਨੁੱਖ ਤੇ ਭਰਨੀਆਂ ਬੇ ਜ਼ੁਬਾਨ ਪਸ਼ੂਆਂ ਪੰਛੀਆਂ ਤੇ ਰੁੱਖਾਂ ਨੂੰ ਵੀ ਨਾਲ ਹੀ ਪੈਂਦੀਆਂ ਹਨ। ਜਿੰਨਾਂ ਦਾ ਕੋਈ ਕਸੂਰ ਨਹੀਂ ਹੁੰਦਾ, ਚਾਹੇ ਮਨੁੱਖ ਆਪਣੀ ਆਮਦਨ ਵਿੱਚ ਬੇਸ਼ੁਮਾਰ ਵਾਧਾ ਕਰ ਰਿਹਾ। ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਆਪਣੀ ਉਮਰ ਵਿੱਚ ਜਰੂਰ ਘਾਟਾ ਕਰ ਰਿਹਾ, ਨਵੀਆਂ ਤੋਂ ਨਵੀਆਂ ਬਿਮਾਰੀਆਂ ਜੋ ਲਾ ਇਲਾਜ਼ ਉਹ ਪੈਦਾ ਹੋ ਰਹੀਆ ਹਨ। ਇਥੋਂ ਤੱਕ ਸਾਡੇ ਵਿਗਿਆਨ ਅਨੁਸਾਰ ਧਰਤੀ ਦੀ ਓਜ਼ੋਨ ਪਰਤ ਵਿੱਚ ਵੀਇਸ ਧੂੰਏਂ ਤੇ ਵਧਦੀ ਤਪਸ਼ ਨੇ ਮੋਘਰੇ ਕਰ ਦਿੱਤੇ, ਜਿਨ੍ਹਾਂ ਕਰਕੇਸਾਡੀ ਧਰਤੀ ਤੇ ਤਪਸ਼ ਵੱਧ ਰਹੀ ਹੈ ਅਤੇ ਇਸ ਨਾਲ ਗਲੇਸ਼ੀਅਰਬਰਫ਼ ਦੇ ਪਹਾੜ ਵੀ ਤੇਜ਼ੀ ਨਾਲ ਖੁਰ ਰਹੇ ਹਨ। ਸਾਡਾ ਵਾਤਾਵਰਣ ਇੰਨਾਂ ਦੂਸ਼ਿਤ ਹੈ ਕਿ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ। ਦਿੱਲੀ ਪੰਜਾਬ ਤੋਂ ਸਾਢੇ ਤਿੰਨ ਚਾਰ ਸੋ ਕਿਲੋ ਮੀਟਰ ਦੂਰ ਹੈ। ਹੁਣ ਉਹ ਕਹਿ ਰਹੇ ਹਨ ਕਿ ਪੰਜਾਬ ਦਾ ਧੂੰਆਂ ਸਾਡੇ ਭਾਵ ਦਿੱਲੀ ਵਿੱਚ ਆ ਰਿਹਾ। ਜਦੋਂ ਕਿ ਦਿੱਲੀ ਦਾ ਆਪਣਾ ਹੀ ਬਹੁਤ ਪ੍ਰਦੂਸ਼ਣ ਹੈ। ਪੰਜਾਬ ਦਾ ਧੂੰਆਂ ਤਾਂ ਰਹੀ ਦੂਰ ਦੀ ਗੱਲ, ਦੱਸੋਂ ਜਦੋਂਉਹਨਾਂ ਦੇ ਕਹਿਣ ਮੁਤਾਬਕ ਜੇ ਸਾਡਾ ਧੂੰਆਂ ਐਨੀ ਦੂਰ ਜਾ ਕੇ ਮਾਰ ਕਰ ਸਕਦਾ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ ਇਹ ਸਰਕਾਰਾਂ ਸੋਚਣ , ਰੋਜ਼ ਦੀ ਰੋਜ਼ ਹਵਾ ਵਿੱਚਜ਼ਹਿਰੀਲਾਪਣ ਵੱਧ ਰਿਹਾ, ਜੋਹਰ ਇੱਕ ਲਈ ਬਹੁਤ ਹੀ ਖਤਰਨਾਕ ਹੈ। ਸਾਡੀਆਂ ਸਰਕਾਰਾਂ ਕਾਗਜ਼ਾਂ ਵਿੱਚ ਪਰਾਲੀਨੂੰ ਸਾੜਨ ਤੋਂ ਬਚਾਉਣ ਲਈ ਬਹੁਤ ਉਪਰਾਲੇ ਕਰ ਰਹੀਆਂ ਹਨ ਪਰ ਅਜੇ ਤੱਕ ਕੋਈ ਸਾਰਥਿਕ ਹੱਲ ਨਹੀਂ ਕਰ ਸਕੀਆਂ, ਕਿਸਾਨ ਵੀ ਮਜਬੂਰ ਹੈ। ਐਨੀ ਪਰਾਲੀ ਦਾ ਕੀ ਕਰੇਹੋਰ ਕੋਈ ਚਾਰਾ ਨਹੀਂ ਰਿਹਾ। ਇਸ ਕਰਕੇ ਸਾਡੀਆਂ ਸਰਕਾਰਾਂਵੱਲੋਂ ਫ਼ਸਲੀ ਚੱਕਰ ਤੋੜ ਕੇ ਨਵੀਂ ਨੀਤੀ ਦੁਆਰਾ ਹੋਰ ਫ਼ਸਲਾਂ ਤੇਐਮ ਐਸ ਪੀ ਭਾਵ ਸਮਰਥਨ ਮੁੱਲ ਦਿੱਤਾ ਜਾਵੇ। ਕਿਰਤੀਆਂ ਕਾਮਿਆਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ ਖੇਤੀ ਪ੍ਰਧਾਨ ਸੂਬੇ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ। ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਇਆ ਜਾਵੇ।ਕਿਤੇ ਰੰਗਲਾ ਪੰਜਾਬ ਬਣਦੇ ਬਣਦੇ ਗੰਧਲਾ ਪੰਜਾਬ ਨਾ ਬਣ ਕੇ ਰਹਿ ਜਾਵੇ, ਜੇ ਕਿਸੇ ਸਮੱਸਿਆ ਦਾ ਹੱਲ ਰਹਿੰਦੇ ਸਮੇਂ ਨਾ ਕੀਤਾ ਜਾਵੇ, ਤਾਂ ਉਹ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ।ਅਜੇ ਵੀ ਸਮਾਂ ਹੱਥ ਵਿੱਚ ਹੈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417