ਕੰਪਿਊਟਰ ਅਧਿਆਪਕ ਫਰੰਟ ਪੰਜਾਬ ਵੱਲੋਂ ਨਵੇਂ ਆਈ.ਸੀ.ਟੀ ਹੈਡ ਕੰਚਨ ਸ਼ਰਮਾ ਦਾ ਅਹੁਦਾ ਸੰਭਾਲਣ ਤੇ ਸਵਾਗਤ
ਚੰਡੀਗੜ੍ਹ, ਜਗਰਾਉਂ, ਮੋਗਾ ( ਵਿਕਾਸ ਮਠਾੜੂ, ਬਲਦੇਵ ਸਿੰਘ ):- ਕੰਪਿਊਟਰ ਅਧਿਆਪਕ ਫਰੰਟ ਪੰਜਾਬ ਦੇ ਵਫਦ ਵੱਲੋਂ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਵਿੱਤ ਵਿਭਾਗ ਨੂੰ ਸੈਕਟਰੀਏਟ ਚੰਡੀਗੜ੍ਹ ਵਿਖੇ ਮਿਲਿਆ ਗਿਆ। ਇਸ ਉਪਰੰਤ ਪੰਜਾਬ ਸਿੱਖਿਆ ਬੋਰਡ ਦੇ ਭਵਨ ਵਿਖੇ ਵਿਭਾਗੀ ਮਸਲਿਆਂ ਬਾਰੇ ਸਿੱਖਿਆ ਮੰਤਰੀ ਜੇ ਓ ਐਸ ਡੀ ਗੁਲਸ਼ਨ ਛਾਬੜਾ ਨਾਲ ਮੁਲਾਕਾਤ ਕੀਤੀ ਗਈ। ਕੰਪਿਊਟਰ ਅਧਿਆਪਕ ਫਰੰਟ ਵੱਲੋਂ ਨਵੇਂ ਨਿਯੁਕਤ ਏ.ਐਸ.ਪੀ.ਡੀ (ਆਈ.ਸੀ.ਟੀ) ਮੈਡਮ ਕੰਚਨ ਸ਼ਰਮਾ ਜੀ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ਗਈ । ਉਹਨਾਂ ਵੱਲੋਂ ਕੰਪਿਊਟਰ ਅਧਿਆਪਕ ਫਰੰਟ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੰਪਿਊਟਰ ਅਧਿਆਪਕਾਂ ਦੀ ਬਿਹਤਰੀ ਲਈ ਕੰਮ ਕਰਨਗੇ । ਕੰਪਿਊਟਰ ਅਧਿਆਪਕ ਫਰੰਟ ਦੇ ਇਸ ਵਫ਼ਦ ਵਿੱਚ ਫਰੰਟ ਦੇ ਸੀਨੀਅਰ ਮੈਂਬਰ ਜਗਜੀਤ ਸਿੰਘ, ਜਨਰਲ ਸਕੱਤਰ ਨਰਿੰਦਰ ਸਿੰਘ ਕੁਲਾਰ, ਪੰਕਜ ਕੁਮਾਰ ਰੋਪੜ, ਪੁਸਪਾਲ ਸਿੰਘ, ਨਾਜਰ ਖਾਨ ਅਤੇ ਮੁਕੇਸ਼ ਕੁਮਾਰ ਹਾਜ਼ਰ ਸਨ।