Home crime ਔਰਤ ਤੋਂ ਪਰਸ ਖੋਹਣ ਵਾਲੇ ਦੋ ਖਿਲਾਫ ਮਾਮਲਾ ਦਰਜ, ਇਕ ਗ੍ਰਿਫਤਾਰ, ਇਕ...

ਔਰਤ ਤੋਂ ਪਰਸ ਖੋਹਣ ਵਾਲੇ ਦੋ ਖਿਲਾਫ ਮਾਮਲਾ ਦਰਜ, ਇਕ ਗ੍ਰਿਫਤਾਰ, ਇਕ ਫਰਾਰ

41
0


ਜਗਰਾਓਂ, 16 ਜਨਵਰੀ ( ਵਿਕਾਸ ਮਠਾੜੂ, ਅਸ਼ਵਨੀ )-ਔਰਤ ਤੋਂ ਪਰਸ ਖੋਹ ਕੇ ਭੱਜਣ ਵਾਲੇ ਦੋ ਲੜਕਿਆਂ ਵਿੱਚੋਂ ਇੱਕ ਨੂੰ ਲੋਕਾਂ ਨੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਹੈ ਅਤੇ ਦੂਸਰਾ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸਿਟੀ ਵਿੱਚ ਦੋ ਲੜਕਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਕਮੇਟੀ ਹਾਊਸ ਜਗਰਾਉਂ ਨੇੜੇ ਮੁਹੱਲਾ ਗੁਰੂ ਨਾਨਕਪੁਰੀ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਅਤੇ ਉਸ ਦੀ ਲੜਕੀ ਕਿਰਨਦੀਪ ਕੌਰ ਵਾਸੀ ਪਿੰਡ ਮਲਕ ਬਾਜ਼ਾਰ ਪੈਦਲ ਜਾ ਰਹੇ ਸੀ। ਜਦੋਂ ਮੇਰੀ ਲੜਕੀ ਨਗਰ ਕੌਂਸਲ ਦੇ ਗੇਟ ਸਾਹਮਣੇ ਪਾਰਕਿੰਗ ਕੋਲ ਪਹੁੰਚੀ ਤਾਂ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਪਿੱਛੇ ਬੈਠੇ ਲੜਕੇ ਨੇ ਮੇਰੀ ਲੜਕੀ ਦਾ ਪਰਸ ਖੋਹ ਲਿਆ ਅਤੇ ਦੋਵੇਂ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਸ ਦੇ ਪਰਸ ਵਿੱਚ ਮੋਬਾਈਲ ਫ਼ੋਨ, ਆਧਾਰ ਕਾਰਡ ਅਤੇ 200 ਰੁਪਏ ਨਕਦੀ ਸਨ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉੱਥੇ ਮੌਜੂਦ ਕੁਝ ਲੜਕਿਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਅੱਡਾ ਰਾਏਕੋਟ ਨੇੜੇ ਉਨ੍ਹਾਂ ਨੂੰ ਘੇਰ ਲਿਆ। ਪਿੱਛੇ ਬੈਠਾ ਲੜਕਾ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਲੋਕਾਂ ਨੇ ਇੱਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਲੜਕੇ ਤੋਂ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਇੰਦਰਜੀਤ ਸਿੰਘ, ਵਾਸੀ ਪਿੰਡ ਫੇਰੂਰਾਈ ਦੱਸਿਆ ਅਤੇ ਮੋਟਰਸਾਈਕਲ ’ਤੋਂ ਉੱਤਰ ਕੇ ਭੱਜਣ ਵਾਲੇ ਲੜਕੇ ਦਾ ਨਾਮ ਪ੍ਰਦੀਪ ਸਿੰਘ ਵਾਸੀ ਅੱਚਰਵਾਲ ਦੱਸਿਆ। ਉਨ੍ਹਾਂ ਦਾ ਮੋਟਰਸਾਈਕਲ ਵੀ ਪੁਲਿਸ ਵਲੋਂ ਬਰਾਮਦ ਕਰ ਲਿਆ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪ੍ਰਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਇੰਦਰਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਹਠੂਰ ਥਾਣੇ ਵਿੱਚ ਕੁੱਟਮਾਰ ਦਾ ਕੇਸ ਦਰਜ ਹੈ।

LEAVE A REPLY

Please enter your comment!
Please enter your name here