ਡੇਹਲੋ-10 ਅਪ੍ਰੈਲ ( ਬਾਰੂ ਸੱਗੂ) ਬੇਮੌਸਮੇ ਮੀਂਹ, ਹਨੇਰੀ ਤੇ ਗੜੇਮਾਰੀ ਕਾਰਨ ਸੂਬੇ ਵਿੱਚ ਪੱਕੀ ਹੋਈ ਕਣਕ, ਸਰੋ ਸਮੇਤ ਸਬਜ਼ੀਆਂ, ਦਾਲਾਂ, ਬਾਗਾਂ ਆਦਿ ਦਾ ਬਹੁਤ ਨੁਕਸਾਨ ਹੋਇਆ ਹੈ। ਜਿਸ ਕਾਰਨ ਪਹਿਲਾ ਹੀ ਘਾਟੇ ਵਿੱਚ ਚੱਲ ਰਹੇ ਖੇਤੀ ਦੇ ਧੰਦੇ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਸੂਬੇ ਭਰ ਵਿੱਚ ਫਸਲਾ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਲੈਣ ਲਈ ਮੰਗ ਪੱਤਰ ਦਿੱਤੇ ਗਏ। ਇਸੇ ਕੜੀ ਤਹਿਤ ਏਰੀਆ ਕਮੇਟੀ ਕਿਲ੍ਹਾ ਰਾਏਪੁਰ ਵੱਲੋਂ ਸਬ ਤਹਿਸੀਲ ਡੇਹਲੋ ਵਿੱਚ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਅੱਜ ਦੇ ਵਫ਼ਦ ਦੀ ਅਗਵਾਈ ਏਰੀਆ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਮੌਸਮ ਦੀ ਖ਼ਰਾਬੀ ਕਾਰਨ ਕਿਸਾਨਾਂ ਦੀਆਂ ਕਣਕ, ਸਰੋ, ਦਾਲਾਂ, ਸਬਜ਼ੀਆਂ ਤੇ ਬਾਗਾਂ ਸਮੇਤ ਸਾਰੀਆਂ ਫਸਲਾ ਦਾ ਭਾਰੀ ਨੁਕਸਾਨ ਹੋਇਆ ਹੈ। ਦੇਸ਼ ਦਾ ਅੰਤ ਦਾਤਾ ਕਿਸਾਨ ਪਹਿਲਾ ਹੀ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਇਸ ਕਰਕੇ ਇਹ ਨੁਕਸਾਨ ਸਹਿਣ ਕਰਨ ਯੋਗਾਂ ਨਹੀਂ। ਇਸ ਕਰਕੇ ਸੂਬਾ ਤੇ ਕੇਂਦਰ ਸਰਕਾਰ ਨੂੰ ਕਿਸਾਨਾ ਦੀ ਬਾਂਹ ਫੜਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਖਰਾਬ ਹੋਈ ਕਣਕ ਦੀ ਫਸਲ ਤੇ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਰੋ, ਮੱਕੀ, ਦਾਲਾਂ, ਸਬਜ਼ੀਆਂ ਤੇ ਬਾਗਾਂ ਦੇ ਹੋਏ ਨੁਕਸਾਨ ਦਾ ਸੌ ਪ੍ਰਤੀਸ਼ੱਤ ਮੁਆਵਜ਼ਾ ਅਸਲੀ ਕਾਸ਼ਤਕਾਰਾਂ ਨੂੰ ਦਿੱਤਾ ਜਾਵੇ। ਮੌਸਮ ਦੀ ਖ਼ਰਾਬੀ ਨੂੰ ਕੁਦਰਤੀ ਆਫ਼ਤ ਐਲਾਨ ਕੇ ਕੌਮੀ ਆਫ਼ਤ ਰੀਲੀਫ ਫੰਡ ਵਿੱਚੋਂ ਦੱਸ ਹਜ਼ਾਰ ਰੁਪਏ ਪ੍ਰਤੀ ਏਕੜ ਕਾਸ਼ਤਕਾਰਾਂ ਨੂੰ ਦਿੱਤੇ ਜਾਣ। ਗੁੱਜਰਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਦੇਸ਼ ਵਿੱਚ ਬਣੇ ਪ੍ਰਾਈਵੇਟ ਸੈਲੋਆ ਨੂੰ ਮੰਡੀ ਦਾ ਦਿੱਤਾ ਦਰਜਾ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਨਾਲ ਅਡਾਨੀਆ ਤੇ ਅੰਬਾਨੀਆ ਵੱਲੋਂ ਮੰਡੀਆਂ ਤੇ ਕਬਜ਼ਾ ਹੋ ਜਾਵੇਗਾ। ਜਿਸ ਕਰਕੇ ਦੇਸ਼ ਵਿੱਚੋਂ ਸਰਕਾਰੀ ਖਰੀਦ ਦਾ ਭੋਗ ਪੈ ਜਾਵੇਗਾ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਉਪਰੋਕਤ ਮੰਗਾ ਨਾ ਮੰਨੀਆਂ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਇਸ ਮੌਕੇ ਤੇ ਏਰੀਆ ਕਮੇਟੀ ਦੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ, ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਮੈਡੀਕਲ ਪ੍ਰੈਕਟੀਸ਼ਨਰ ਐਸੋਏਸ਼ੀਅਨ ਦੇ ਡਾ. ਜਸਵਿੰਦਰ ਸਿੰਘ ਕਾਲਖ, ਸੁਰਜੀਤ ਸਿੰਘ ਸੀਲੋ, ਕਰਮ ਸਿੰਘ ਗਰੇਵਾਲ਼ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਤੇ ਬੇਲੋੜੀਆਂ ਸ਼ਰਤਾਂ ਲੱਗਾਕੇ ਕਿਸਾਨਾ ਨੂੰ ਪਰੇਸ਼ਾਨ ਨਾ ਕੀਤਾ ਜਾਵੇਗਾ। ਮੰਡੀਆਂ ਵਿੱਚ ਜਿਣਸ ਦੀ ਤੁਲਾਈ ਕੰਪਿਊਟਰ ਕੰਢੇ ਨਾਲ ਕੀਤੀ ਜਾਵੇ। ਮੰਡੀਆਂ ਵਿੱਚ ਖਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਕਿਸਾਨਾ ਵੱਲੋਂ ਮੰਗ ਪੱਤਰ ਦੇਣ ਤੋਂ ਪਹਿਲਾ ਜ਼ਬਰਦਸਤ ਨਾਹਰੇਬਾਜ਼ੀ ਕੀਤੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਦਫ਼ਤਰ ਇਨਚਾਰਜ ਨੱਛਤਰ ਸਿੰਘ, ਦਵਿੰਦਰ ਸਿੰਘ ਗਰੇਵਾਲ਼, ਨੰਬਰਦਾਰ ਨਿਰਭੈ ਸਿੰਘ, ਬਲਜੀਤ ਸਿੰਘ ਸਾਇਆ, ਗੁਰਦਿਆਲ ਸਿੰਘ, ਚਤਰ ਸਿੰਘ ਜੜਤੌਲੀ, ਕੁਲਦੀਪ ਸਿੰਘ ਸਾਇਆ, ਸੁਖਦੇਵ ਸਿੰਘ ਭੋਮਾ, ਬੇਅੰਤ ਸਿੰਘ, ਤਰਲੋਚਨ ਸਿੰਘ, ਸੁਖਦੇਵ ਸਿੰਘ ਕਿਲ੍ਹਾ ਰਾਏਪੁਰ, ਲਖਵੀਰ ਸਿੰਘ ਬਰਾੜ, ਹਰਪਾਲ ਸਿੰਘ ਕਾਲਖ, ਸੁਰਜੀਤ ਸਿੰਘ, ਡਾ ਭਗਵੰਤ ਸਿੰਘ ਬੰੜੂਦੀ ਆਦਿ ਹਾਜ਼ਰ ਸਨ।