ਮੰਡੀਆਂ ਵਿੱਚ ਜਿਣਸ ਦੀ ਤੁਲਾਈ ਕੰਪਿਊਟਰ ਕੰਢੇ ਨਾਲ ਹੋਵੇ- ਬੈਨੀਪਾਲ
ਲੁਧਿਆਣਾ- 10 ਅਪ੍ਰੈਲ ( ਬਾਰੂ ਸੱਗੂ) ਜਮਹੂਰੀ ਕਿਸਾਨ ਸਭਾ ਪੰਜਾ ਦੇ ਸੱਦੇ ਤੇ ਅੱਜ ਲੁਧਿਆਣਾ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਜੋਧਾਂ ਦੇ ਸਕੱਤਰ ਡਾ. ਅਜੀਤ ਰਾਮ ਸ਼ਰਮਾ ਝਾਡੇ ਦੀ ਅਗਵਾਈ ਵਿੱਚ ਲੁਧਿਆਣਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਖਰਾਬ ਮੌਸਮ ਕਾਰਨ ਫਸਲਾ ਦੇ ਹੋਏ ਖ਼ਰਾਬੇ ਦੇ ਮੁਆਵਜ਼ੇ ਲਈ ਮੰਗ ਪੱਤਰ ਸੋਪਿਆ ਗਿਆ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜੱਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਆਖਿਆ ਕਿ ਮੌਸਮ ਦੀ ਖ਼ਰਾਬੀ ਕਾਰਨ ਕਿਸਾਨਾ ਦੀਆਂ ਪੱਕੀਆਂ ਫਸਲਾ ਕਣਕ, ਸਰੋ ਸਮੇਤ ਸਾਰੀਆਂ ਫਸਲਾ ਦਾਲਾਂ, ਸਬਜ਼ੀਆਂ ਤੇ ਬਾਗਾਂ ਦਾ ਨੁਕਸਾਨ ਹੋਇਆ ਹੈ। ਇਸ ਮੌਸਮ ਨੂੰ ਕੁਦਰਤੀ ਆਫ਼ਤ ਮੰਨ ਕੇ ਕਿ ਸਰਕਾਰ ਨੂੰ ਕਿਸਾਨਾ ਦੀ ਬਾਂਹ ਫੜਨੀ ਚਾਹੀਦੀ ਹੈ। ਇਸ ਲਈ ਕਿਸਾਨ ਨੂੰ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਮੰਡੀਆਂ ਵਿੱਚ ਕਣਕ ਦੀ ਨੁਕਤਾਚੀਨੀ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਮੰਡੀਆਂ ਵਿੱਚ ਜਿਣਸ ਦੀ ਤੁਲਾਈ ਕੰਪਿਊਟਰ ਕੰਢੇ ਨਾਲ ਕੀਤੀ ਜਾਵੇ। ਜੇ ਸਰਕਾਰ ਨੇ ਇਹਨਾਂ ਮੰਗਾ ਵੱਲ ਧਿਆਨ ਨਾ ਦਿੱਤਾ ਤਾਂ ਜਮਹੂਰੀ ਕਿਸਾਨ ਸਭਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਅਮਰਜੀਤ ਸਿੰਘ ਸਹਿਜਾਦ, ਗੁਰਮੀਤ ਸਿੰਘ ਜੋਧਾਂ, ਕੁਲਵੰਤ ਸਿੰਘ ਮੋਹੀ, ਸਿਕੰਦਰ ਸਿੰਘ ਹਿਮਾਯੂਪੁਰ, ਜੱਸਾਂ ਸਿੰਘ ਮਨਸੂਰਾਂ, ਡਾ. ਜਸਮੇਲ ਸਿੰਘ ਲੱਲਤੋ, ਹਰਪ੍ਰੀਤ ਸਿੰਘ ਲੱਲਤੋ, ਬਿੱਟੂ ਲੱਲਤੋ, ਜੱਸਾਂ ਲੱਲਤੋ, ਬਲਰਾਜ ਸਿੰਘ ਝਾਡੇ, ਕਾਕਾ ਝਾਡੇ, ਜਸਮੇਲ ਸਿੰਘ ਬੀਲਾ, ਭਗਵੰਤ ਸਿੰਘ, ਗੁਰਮੇਲ ਸਿੰਘ, ਹਰਿੰਦਰ ਸਿੰਘ ਮਨਸੂਰਾਂ, ਮੋਹਨ ਸਿੰਘ, ਬੂਟਾ ਸਿੰਘ ਮਨਸੂਰਾਂ, ਪਾਲ ਸਿੰਘ ਕੇਸਰ ਸਿੰਘ ਆਦਿ ਹਾਜ਼ਰ ਸਨ।