Home crime ਵਿਆਹ ਵਾਲੀ ਪਾਰਟੀ ‘ਚ ਨਾ ਬੁਲਾਉਣ ‘ਤੇ ਰਿਸ਼ਤੇਦਾਰ ਨੇ ਚਲਾਈਆਂ ਗੋਲ਼ੀਆਂ

ਵਿਆਹ ਵਾਲੀ ਪਾਰਟੀ ‘ਚ ਨਾ ਬੁਲਾਉਣ ‘ਤੇ ਰਿਸ਼ਤੇਦਾਰ ਨੇ ਚਲਾਈਆਂ ਗੋਲ਼ੀਆਂ

67
0

  ਅੰਮ੍ਰਿਤਸਰ (ਬੋਬੀ ਸਹਿਜਲ-ਧਰਮਿੰਦਰ ) ਛੇਹਰਟਾ ਥਾਣਾ ਅਧੀਨ ਪੈਂਦੇ ਮਾਡਲ ਟਾਊਨ ਇਲਾਕੇ ‘ਚ ਕੁਝ ਲੋਕਾਂ ਨੇ ਵਿਆਹ ਦੀ ਪਾਰਟੀ ‘ਚ ਦਾਖਲ ਹੋ ਕੇ ਪਹਿਲਾਂ ਡਾਂਸ ਕੀਤਾ ਤੇ ਫਿਰ ਗੋਲੀਆਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ। ਜਦੋਂ ਸਮਾਗਮ ਵਿੱਚ ਮੌਜੂਦ ਲੋਕਾਂ ਨੇ ਮੁਲਜ਼ਮਾਂ ਨੂੰ ਗੋਲੀ ਚਲਾਉਣ ਤੋਂ ਰੋਕਿਆ ਤਾਂ ਹੰਗਾਮਾ ਹੋ ਗਿਆ। ਗਾਲ੍ਹਾਂ ਕੱਢਦੇ ਹੋਏ ਮੁਲਜ਼ਮ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਇੰਸਪੈਕਟਰ ਗੁਰਵਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ। ਪਾਰਟੀ ਵਿੱਚ ਬਣੀਆਂ ਵੀਡੀਓਜ਼ ਅਤੇ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਦੀਪਕ ਸਿੰਘ ਵਿਆਹਿਆ ਹੋਇਆ ਹੈ। ਸ਼ਨੀਵਾਰ ਨੂੰ ਦੀਪਕ ਸਿੰਘ ਦੇ ਵਿਆਹ ਨੂੰ ਲੈ ਕੇ ਗਲੀ ‘ਚ ਪਾਰਟੀ ਕੀਤੀ ਜਾ ਰਹੀ ਸੀ ਅਤੇ ਕੁਝ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਗਿਆ ਸੀ। ਪਰ ਉਸ ਨੇ ਆਪਣੇ ਰਿਸ਼ਤੇਦਾਰ ਗੁਰਸੇਵਕ ਸਿੰਘ ਉਰਫ਼ ਪਿੰਕਾ ਨੂੰ ਪਾਰਟੀ ਵਿੱਚ ਨਹੀਂ ਬੁਲਾਇਆ ਸੀ। ਦੇਰ ਰਾਤ ਸਾਰੇ ਰਿਸ਼ਤੇਦਾਰ ਡੀਜੇ ਫਲੋਰ ‘ਤੇ ਨੱਚ ਰਹੇ ਸਨ। ਇਸ ਦੌਰਾਨ ਗੁਰਸੇਵਕ ਸਿੰਘ ਆਪਣੇ ਕੁਝ ਸਾਥੀਆਂ ਨਾਲ ਪਹੁੰਚ ਗਿਆ। ਮੁਲਜ਼ਮ ਪਾਰਟੀ ਵਿੱਚ ਜ਼ਬਰਦਸਤੀ ਦਾਖ਼ਲ ਹੋਏ ਤੇ ਉੱਥੇ ਜਾ ਕੇ ਨੱਚਣ ਲੱਗੇ।ਮੁਲਜ਼ਮਾਂ ਨੇ ਵਿਆਹ ਵਿਚ ਨਾ ਬੁਲਾਏ ਜਾਣ ਦਾ ਮਜ਼ਾ ਚਖਾਉਣ ਦੀ ਧਮਕੀ ਦਿੱਤੀ ਤੇ ਡੱਬ ‘ਚੋਂ ਪਿਸਤੌਲ ਕੱਢ ਕੇ ਹਵਾ ‘ਚ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਸਾਥੀਆਂ ਸਮੇਤ ਭੱਜ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਗੋਲ਼ੀ ਚੱਲਣ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਕਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here