ਜੰਡਿਆਲਾ(ਰਾਜਨ-ਰੋਹਿਤ)ਜੰਡਿਆਲਾ ਗੁਰੂ ਦੇ ਗੁਨੋਵਾਲ ਰੋਡ ਦੀ ਸ਼ਮਸ਼ਾਨ ਘਾਟਨੂੰ ਬਣਾਇਆ ਨਿਸ਼ਾਨਾ ਦਾਨ ਕੀਤੇ ਪੱਖੇ ਚੋਰੀ ਕਰਕੇ ਹੋਏ ਰਫੂ-ਚੱਕਰ।ਕਿਉਂਕਿ ਸ਼ਮਸ਼ਾਨ ਘਰ ਦੀ ਸੁਰੱਖਿਆ ਲਈ ਕੋਈ ਵੀ ਵਿਅਕਤੀ ਜੁਆਬਦੇਹੀ ਨਹੀਂ ਹੈ। ਜੰਡਿਆਲਾ ਗੁਰੂ ਦੀ ਇਹ ਸ਼ਮਸ਼ਾਨਘਾਟ ਵਿੱਚ ਆਏ ਦਿਨ ਚੋਰ ਕੁਛ ਨਾ ਕੁਛ ਚੋਰੀ ਕਰ ਕੇ ਲੈ ਜਾਂਦੇ ਹਨ।ਅੱਜ ਵੀ ਚੋਰਾਂ ਨੇ ਲੋਕਾਂ ਦੁਆਰਾ ਦਿੱਤੇ ਗਏ ਦਾਨ ਦੇ ਪੱਕੇ ਲੈ ਗਏ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਵੀ ਕੱਟ ਗਏ ।ਜਦੋਂ ਚੋਰੀ ਦੀ ਵਾਰਦਾਤਾਂ ਦੇ ਸਿਲਸਿਲੇ ਵਿਚ ਜੋ ਆਪਣੇ ਆਪ ਨੂੰ ਓਥੋਂ ਦਾ ਕਰਤਾ ਧਰਤਾ ਮੰਨਦਾ ਹੈ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਸਾਫ਼ ਸਾਫ਼ ਇਨਕਾਰ ਕਰ ਦਿੱਤਾ। ਇਹ ਸ਼ਮਸ਼ਾਨ ਘਾਟ ਨਸ਼ੇੜੀਆਂ ਦਾ ਨਸ਼ੇ ਦਾ ਕਾਰਨ ਅੱਡਾ ਬਣ ਗਈ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਰੋਕ-ਟੋਕ ਕਰਨ ਵਾਲਾ ਨਹੀਂ ਹੈ।
