ਜਗਰਾਓਂ. (ਭੰਗੂ) ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਮੁਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਦੀ ਯੋਗ ਅਗਵਾਈ ਹੇਠ ਜਗਰਾਉਂ ਦੇ ਨਵੇ SDM ਮੈਡਮ ਮਨਜੀਤ ਕੌਰ ਨੂੰ ਬੂਟੇ ਭੇਂਟ ਕਰਕੇ ਸਨਮਾਨਿਤ ਕੀਤਾ. ਐੱਸ ਮੌਕੇ ਮੈਡਮ ਮਨਜੀਤ ਕੌਰ ਨੇ ਗ੍ਰੀਨ ਪੰਜਾਬ ਮਿਸ਼ਨ ਟੀਮ ਦੀ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਮੈਂਨੂੰ ਵੀ ਬੂਟਿਆਂ ਨਾਲ ਬਹੁਤ ਪਿਆਰ ਹੈ ਅਤੇ ਮੈਂ ਵੀ ਏਨਾ ਵਿਚ ਜਾਨ ਮਹਿਸੂਸ ਕਰਦੀ ਹਾਂ. ਓਨਾ ਗ੍ਰੀਨ ਪੰਜਾਬ ਮਿਸ਼ਨ ਟੀਮ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ. ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ, ਕੈਪਟਨ ਨਰੇਸ਼ ਵਰਮਾ, ਕੰਚਨ ਗੁਪਤਾ ,ਹਰਨਰਾਇਣ ਸਿੰਘ, ਪਰਮਿੰਦਰ ਸਿੰਘ ਅਤੇ ਕੇਵਲ ਮਲਹੋਤਰਾ ਹਾਜ਼ਰ ਸਨ.