Home crime ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ ! ਰੇਲਵੇ ਸਟੇਸ਼ਨ ਤੋਂ 2.700 KG ਸੋਨੇ...

ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ ! ਰੇਲਵੇ ਸਟੇਸ਼ਨ ਤੋਂ 2.700 KG ਸੋਨੇ ਸਮੇਤ ਦੋ ਤਸਕਰ ਕਾਬੂ

52
0


ਲੁਧਿਆਣਾ (ਰਾਜੇਸ ਜੈਨ) ਵੱਡੀ ਮਾਤਰਾ ਵਿੱਚ ਸੋਨੇ ਦੀ ਪੇਸਟ ਬਰਾਮਦ ਹੋਣ ਤੋਂ ਕੁਝ ਹਫਤੇ ਬਾਅਦ ਬਾਅਦ ਸ਼ਨਿਚਰਵਾਰ ਨੂੰ ਜੀਆਰਪੀ ਪੁਲਿਸ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਦੋ ਕਿਲੋ ਸੋਨਾ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕ ਦੇ ਆਧਾਰ ‘ਤੇ ਜਦ ਪੁਲਿਸ ਨੇ ਵਿਅਕਤੀਆਂ ਦਾ ਬੈਗ ਚੈੱਕ ਕੀਤਾ ਤਾਂ 2ਕਿਲੋ 107 ਗ੍ਰਾਮ ਸੋਨਾ ਮਿਲਿਆ ।

ਹਿਰਾਸਤ ‘ਚ ਲਏ ਗਏ ਨੌਜਵਾਨਾਂ ਦੀ ਪਛਾਣ ਅਮਰਜੋਤ ਤੇ ਅਮਰੀਕ ਵਜੋਂ ਹੋਈ। ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਮੁਲਜਮ ਟਰੇਨ ‘ਤੇ ਸਵਾਰ ਹੋ ਕੇ ਲੁਧਿਆਣਾ ਆਏ ਹਨ ਤੇ ਇਨ੍ਹਾਂ ਨੇ ਲੁਧਿਆਣਾ ਦੇ ਕਿਸੇ ਸਰਾਫ ਨੂੰ ਸੋਨਾ ਸਪਲਾਈ ਕਰਨਾ ਸੀ। ਫਿਲਹਾਲ ਪੁਲਿਸ ਇਹ ਮਾਮਲਾ ਐਕਸਾਈਜ਼ ਵਿਭਾਗ ਦੀ ਟੀਮ ਨੂੰ ਦੇ ਦਿੱਤਾ ਹੈ। ਇਸ ਕੇਸ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here