ਜਗਰਾੳ, 10 ਅਪ੍ਰੈਲ ( ਮੋਹਿਤ ਜੈਨ)-ਗ੍ਰੀਨ ਪੰਜਾਬ ਮਿਸ਼ਨ ਦੇ ਸਰਗਰਮ ਮੈਂਬਰ ਸਮਾਜ ਸੇਵੀ ਕੇਵਲ ਮਲਹੋਤਰਾ ਦੀ ਪੋਤਰੀ ਕਾਇਰਾ ਮਲਹੋਤਰਾ ਨੇ ਅਪਣਾ ਛੇਵਾਂ ਜਨਮਦਿਨ ਛੇ ਫਲਦਾਰ ਬੂਟੇ ਲਗਾਕੇ ਮਨਾਇਆ। ਇਹ ਬੂਟੇ ਬੇਬੀ ਕਾਇਰਾ ਨੇ ਅਪਣੇ ਘਰ ਦੀ ਤੀਸਰੀ ਮੰਜਿਲ ਤੇ ਲਗਾਏ। ਇਸ ਮੋਕੇ ਕਾਇਰਾ ਦੇ ਦਾਦਾ ਕੇਵਲ ਮਲਹੋਤਰਾ ਨੇ ਦੱਸਿਆ ਕਿ ਕਾਇਰਾ ਨੇ ਅਪਣੇ ਪਹਿਲੇ ਜਨਮਦਿਨ ਵੀ ਗ੍ਰੀਨ ਪੰਜਾਬ ਮਿਸ਼ਨ ਨਾਲ ਮਨਾਏ ਸਨ।ਇਸ ਮੋਕੇ ਕੇਵਲ ਮਲਹੋਤਰਾ, ਅਸ਼ਵਨੀ ਮਲਹੋਤਰਾ , ਹਰੀਸ਼ ਮਲਹੋਤਰਾ, ਅਨਿਲ ਮਲਹੋਤਰਾ, ਰਵੀ ਮਲਹੋਤਰਾ, ਕੈਪਟਨ ਨਰੇਸ਼ ਵਰਮਾ,ਮੇਜਰ ਸਿੰਘ ਛੀਨਾ, ਸਤ ਪਾਲ ਸਿੰਘ ਦੇਹੜਕਾ, ਪ੍ਰੋ ਕਰਮ ਸਿੰਘ ਸੰਧੂ ਅਤੇ ਲਖਵਿੰਦਰ ਸਿੰਘ ਧੰਜਲ ਹਾਜਰ ਸਨ। ਇਸ ਮੋਕੇ ਕੇਵਲ ਮਲਹੋਤਰਾ ਨੇ ਕਾਇਰਾ ਦੇ ਜਨਮਦਿਨ ਤੇ ਗ੍ਰੀਨ ਪੰਜਾਬ ਮਿਸ਼ਨ ਟੀਮ ਨੂੰ ਰਾਸ਼ੀ ਦਿੱਤੀ।