Home crime ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ ਔਰਤ ਦੀ ਹੋਈ ਮੌਤ, ਪ੍ਰੇਮੀ ਦੀ ਹਾਲਤ...

ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ ਔਰਤ ਦੀ ਹੋਈ ਮੌਤ, ਪ੍ਰੇਮੀ ਦੀ ਹਾਲਤ ਨਾਜ਼ੁਕ

59
0


ਤਰਨਤਾਰਨ , 30 ਮਾਰਚ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਤਰਨਤਾਰਨ ਦੇ ਇਕ ਪਿੰਡ ਦੀ ਵਿਆਹੁਤਾ ਔਰਤ ਅਤੇ ਉਸਦੇ ਪ੍ਰੇਮੀ ਵੱਲੋਂ ਪ੍ਰੇਮ ਸਬੰਧਾਂ ਦੇ ਚੱਲਦਿਆਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘੱਟਣਾ ਵਿੱਚ ਉਕਤ ਔਰਤ ਦੀ ਮੋਤ ਹੋ ਗਈ ਹੈ ਜਦ ਕਿ ਉਸਦੇ ਪ੍ਰੇਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਜਿਥੇ ਪ੍ਰੇਮੀ ਦੀ ਸਥਿਤੀ ਨਾਜੁਕ ਬਣੀ ਹੋਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਵਿਆਹ ਅੱਠ-ਨੋ ਸਾਲ ਪਹਿਲਾਂ ਹੋਇਆ ਸੀ, ਇਸ ਦੋਰਾਨ ਉਸਦੇ ਘਰ ਦੋ ਲੜਕੀਆਂ ਪੈਦਾ ਹੋਈਆਂ।ਇਸੇ ਸਮੇਂ ਦੌਰਾਨ ਉਸਦੇ ਦੇ ਪ੍ਰੇਮ ਸਬੰਧ ਗਵਾਂਢ ਵਿੱਚ ਰਹਿੰਦੇ ਵਿਅਕਤੀ ਨਾਲ ਹੋ ਗਏ ਅਤੇ ਸਾਲ ਕੁ ਪਹਿਲਾਂ ਉਹ ਘਰੋ ਭੱਜ ਗਏ ਸਨ।ਅੱਜ ਸਵੇਰੇ ਪਿੰਡ ਪਨਗੋਟੇ ਨਜ਼ਦੀਕ ਦੋਵੇਂ ਜ਼ਮੀਨ ‘ਤੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਮਿਲੇ।ਜਿਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਕਤ ਔਰਤ ਦੀ ਮੌਤ ਹੋ ਗਈ ਜਦ ਕਿ ਉਸਦੇ ਪ੍ਰੇਮੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸਨੂੰ ਸਰਹਾਲੀ ਹਸਪਤਾਲ ਤੋਂ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ।ਮ੍ਰਤਿਕ ਔਰਤ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਦੇ ਗਵਾਂਢ ਵਿੱਚ ਰਹਿੰਦੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਜਿਨ੍ਹਾਂ ਕਾਰਨ ਉਹ ਘਰੋਂ ਉਸਦੇ ਨਾਲ ਭੱਜ ਗਈ ਸੀ। ਥਾਣਾ ਸਰਹਾਲੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here