Home crime ਕਾਂਗਰਸੀ ਵਿਧਾਇਕ ਪਾਹੜਾ ਦੇ ਘਰ ਪੁੱਜੀ ਵਿਜੀਲੈਂਸ, ਅਧਿਕਾਰੀਆਂ ਨੇ ਪਰਿਵਾਰ ਦੀਆਂ ਜਾਇਦਾਦਾਂ...

ਕਾਂਗਰਸੀ ਵਿਧਾਇਕ ਪਾਹੜਾ ਦੇ ਘਰ ਪੁੱਜੀ ਵਿਜੀਲੈਂਸ, ਅਧਿਕਾਰੀਆਂ ਨੇ ਪਰਿਵਾਰ ਦੀਆਂ ਜਾਇਦਾਦਾਂ ਦਾ ਕੀਤਾ ਮੁਲਾਂਕਣ

64
0


ਗੁਰਦਾਸਪੁਰ,(ਰਾਜੇਸ਼ ਜੈਨ – ਰੋਹਿਤ ਗੋਇਲ) : ਅੰਮ੍ਰਿਤਸਰ ਵਿਜੀਲੈਂਸ ਰੇਂਜ ਦੇ ਅਧਿਕਾਰੀਆਂ ਨੇ ਗੁਰਦਾਸਪੁਰ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰ ਦੀਆਂ ਦੋ ਪ੍ਰਮੁੱਖ ਜਾਇਦਾਦਾਂ ਦਾ ‘ਤਕਨੀਕੀ ਮੁਲਾਂਕਣ’ ਕੀਤਾ।ਦੱਸਣਯੋਗ ਹੈ ਕਿ ਵਿਧਾਇਕ ਅਤੇ ਉਸ ਦੇ ਰਿਸ਼ਤੇਦਾਰ ਪਿਛਲੇ ਕੁਝ ਹਫ਼ਤਿਆਂ ਤੋਂ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਹਨ।ਅਧਿਕਾਰੀਆਂ ਨੇ ਅੱਜ ਵਿਧਾਇਕ ਦੀ ਰਿਹਾਇਸ਼ ਅਤੇ ਇੱਕ ਸ਼ਾਪਿੰਗ ਮਾਲ ਦਾ ਦੌਰਾ ਕੀਤਾ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਿੱਸੇਦਾਰੀ ਦੱਸੀ ਜਾਂਦੀ ਹੈ।ਟੀਮ ਵਿੱਚ ਡੀਐਸਪੀ (ਵਿਜੀਲੈਂਸ), ਗੁਰਦਾਸਪੁਰ, ਜੋਗੇਸ਼ਵਰ ਸਿੰਘ ਗੁਰਾਇਆ ਅਤੇ ਇੰਦਰਜੀਤ ਸਿੰਘ, ਇੰਸਪੈਕਟਰ, ਅੰਮ੍ਰਿਤਸਰ ਰੇਂਜ ਸ਼ਾਮਲ ਸਨ।ਇਸ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਇੱਕ ਕਾਰਜਕਾਰੀ ਇੰਜੀਨੀਅਰ,ਐਸ.ਡੀ.ਓ ਅਤੇ ਇੱਕ ਜੇਈ ਦੋ ਸਰਕਾਰੀ ਗਵਾਹ ਵੀ ਹਾਜ਼ਰ ਸਨ।ਸੂਤਰਾਂ ਅਨੁਸਾਰ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਅਤੇ ਭਰਾ ਬਲਜੀਤ ਸਿੰਘ ਪਾਹੜਾ ਤੋਂ ਪੁੱਛਗਿੱਛ ਕੀਤੀ ਗਈ । ਬਲਜੀਤ ਸਿੰਘ ਪਾਹੜਾ,ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਵੀ ਹਨ।ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਵਾਰ ਮੁਲਾਂਕਣ ਪੂਰਾ ਹੋਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਤੋਂ ਫੰਡਾਂ ਦੇ ਸਰੋਤ ਬਾਰੇ ਵੀ ਪੁੱਛਿਆ ਜਾਵੇਗਾ ਜਿਸ ਨਾਲ ਸ਼ਾਪਿੰਗ ਮਾਲ ਅਤੇ ਉਨ੍ਹਾਂ ਦੀ ਰਿਹਾਇਸ਼ ਦਾ ਨਿਰਮਾਣ ਕੀਤਾ ਗਿਆ ਸੀ।

LEAVE A REPLY

Please enter your comment!
Please enter your name here