Home Chandigrah ਚਾਈਨਾ ਡੋਰ ਦਾ ਕਹਿਰ ਤਦੋਂ ਤੱਕ ?

ਚਾਈਨਾ ਡੋਰ ਦਾ ਕਹਿਰ ਤਦੋਂ ਤੱਕ ?

73
0


ਖ਼ਤਰਨਾਕ ਚਾਈਨਾ ਡੋਰ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਇਸ ਡੋਰ ਨਾਲ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋ ਜਾਂਦੇ ਹਨ, ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਦੇ ਪੰਛੀ ਵੀ ਇਸ ਡੋਰ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਲੈਂਦੇ ਹਨ। ਇਸ ਵੱਡੇ ਨੁਕਸਾਨ ਦੇ ਮੱਦੇਨਜ਼ਰ ਸਰਕਾਰ ਵੱਲੋਂ ਚਾਈਨਾ ਡੋਰ ਨੂੰ ਵੇਚਣ ਅਤੇ ਖਰੀਦਣ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਸਮੇਂ-ਸਮੇਂ ’ਤੇ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਪਰ ਇਹ ਹਦਾਇਤਾਂ ਉਦੋਂ ਹੀ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਚਾਈਨਾ ਡੋਰ ਤੋਂ ਕੋਈ ਵੱਡੀ ਘਟਨਾ ਵਾਪਰਦੀ ਹੈ। ਇਹ ਚਾਈਨਾ ਡੋਰ ਪਤੰਗ ਚੜ੍ਹਾਉਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਇਸ ਲਈ ਬਣ ਗਈ ਹੈ ਕਿਉਂਕਿ ਇਹ ਬਾਰੀਕ ਹੁੰਦੀ ਹੈ ਅਤੇ ਟੁੱਟਦੀ ਵੀ ਨਹੀਂ ਕਿਉਂਕਿ ਇਸ ਡੋਰ ਵਿਚ ਬਾਰੀਕ ਲੋਹੇ ਦੀ ਤਾਰ ਹੁੰਦੀ ਹੈ। ਜਿਸ ਤੇ ਮਸਾਲਾ ਲਗਾ ਕੇ ਡੋਰ ਤਿਆਰ ਕੀਤੀ ਜਾਂਦੀ ਹੈ। ਇਸ ਲੋਹੇ ਦੀ ਤਾਰ ਕਾਰਨ ਇਸ ਡੋਰ ਨਾਲ ਦੁਰਘਟਨਾਵਾਂ ਵਾਪਰਦੀਆਂ ਹਨ। ਜਦੋਂ ਕਿਧਰੇ ਪਤੰਗ ਚੜ੍ਹਾਉਂਦੇ ਸਮੇਂ ਇਹ ਡੋਰ ਬਿਜਲੀ ਦੀਆਂ ਤਾਰਾਂ ਵਿਚ ਫਸ ਜਾਂਦੀ ਹੈ ਤਾਂ ਇਸ ਨਾਲ ਪਤੰਗ ਉਡਾਉਣ ਵਾਲਿਆਂ ਨੂੰ ਕਰੰਟ ਵੀ ਲੱਗਦਾ ਹੈ ਕਈ ਵਾਰ ਉਹ ਜਾਨ ਤੋਂ ਵੀ ਹਥ ਧੋ ਬੈਠਦੇ ਹਨ। ਇਸਤੋਂ ਇਲਾਵਾ ਸੜਕ ’ਤੇ ਚੱਲਦੇ ਸਮੇਂ ਇਸ ਵੀ ਇਸ ਡੋਰ ਜੇ ਟੁੱਟ ਕੇ ਰਸਤੇ ਵਿਚ ਲਟਕਣ ਨਾਲ ਰਾਹਗੀਰ ਵੀ ਇਸਦੀ ਲਪੇਟ ਵਿਚ ਆਉਂਦੇ ਹਨ। ਇਸ ਡੋਰ ਜੀ ਲਪੇਟ ਵਿਚ ਆਉਣ ਨਾਲ ਕਈ ਲੋਕਾਂ ਦੇ ਗਲੇ ਤੱਕ ਕੱਟੇ ਗਏ ਅਤੇ ਕਈ ਲੋਕਾਂ ਦੇ ਹੋਰ ਸਰੀਰਿਕ ਅੰਗ ਕੱਟੇ ਜਾਂਦੇ ਹਨ। ਇਸ ਤਰ੍ਹਾਂ ਦੇ ਨੁਕਸਾਨ ਦੀ ਮੀਡੀਆ ਵਿਚ ਚਰਚਾ ਹੋਣ ਦੇ ਬਾਵਜੂਦ ਵੀ ਪੈਸੇ ਦੇ ਲਾਲਚ ’ਚ ਵਪਾਰੀ ਇਸ ਚਾਈਨਾ ਡੋਰ ਦਾ ਵਪਾਰ ਕਰਨ ਤੋਂ ਨਹੀਂ ਝਿਜਕਦੇ। ਇਸ ਦਾ ਕਾਰਨ ਇਹ ਹੈ ਕਿ ਇਸ ਡੋਰ ਦੀ ਵਿੱਕਰੀ ਕਰਨ ਨਾਲ ਉਨ੍ਹਾਂ ਨੂੰ ਮੋਟੀ ਕਮਾਈ ਹੁੰਦੀ ਹੈ। ਇਸੇ ਲਾਲਚ ’ਚ ਉਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਇਹ ਚਾਇਨਾ ਡੋਰ ਪੰਜਾਬ ਦੇ ਸਾਰੇ ਜ਼ਿਲੇ, ਸ਼ਹਿਰਾਂ ਅਤ ਪਿੰਡਾ ਵਿਚ ਝੜ੍ਹੱਲੇ ਨਾਲ ਵੇਚੀ ਜਾਂਦੀ ਹੈ। ਕੀ ਪੁਲਿਸ ਨੂੰ ਚਾਈਨਾ ਡੋਰ ਵੇਚਣ ਵਾਲੇ ਵਪਾਰੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ? ਜੇਕਰ ਪੁਲਿਸ ਅਜਿਹੇ ਸੰਵੇਦਨਸ਼ੀਲ ਮਾਮਲੇ ਨੂੰ ਵੀ ਅਣਗੌਲਿਆ ਕਰਦੀ ਹੈ ਤਾਂ ਇਸ ਤੋਂ ਵੱਡੀ ਵਿਡੰਬਨਾ ਹੋਰ ਕੋਈ ਨਹੀਂ ਹੋ ਸਕਦੀ। ਸਰਕਾਰ ਸਿਰਫ਼ ਬਿਆਨਬਾਜ਼ੀ ਕਰਨ ਦੀ ਬਜਾਏ ਚਾਇਨਾ ਡੋਰ ਵੇਚਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਲਈ ਸਮੇਂ-ਸਮੇਂ ’ਤੇ ਸਿਰਫ ਹਦਾਇਤਾਂ ਜਾਰੀ ਕਰਨ ਦੀ ਬਜਾਏ ਜਿਸ ਇਲਾਕੇ ਵਿਚ ਚਾਇਨਾ ਡੋਰ ਨਾਲ ਕੋਈ ਦੁਰਘਟਨਾਂ ਹੁੰਦੀ ਹੈ ਉਸ ਇਲਾਕੇ ਦੇ ਪੁਲਿਸ ਅਧਿਕਾਰੀ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ। ਜਦੋਂ ਨਸ਼ਿਆਂ ਦੇ ਸਬੰਧ ’ਚ ਗੱਲ ਹੁੰਦੀ ਹੈ ਤਾਂ ਪੁਲਿਸ ਇਹ ਕਹਿ ਕੇ ਟਾਲ-ਮਟੋਲ ਕਰ ਲੈਂਦੀ ਹੈ ਕਿ ਜ਼ਿਆਦਾਤਰ ਨਸ਼ੇੜੀ ਛੋਟੇ ਮੋਟੇ ਨਸ਼ੇੜੀ ਹਨ, ਜੋ ਆਪਣੇ ਲਈ ਨਸ਼ੇ ਦੀਆਂ ਛੋਟੀਆਂ-ਛੋਟੀਆਂ ਪੁੜੀਆਂ ਲੈ ਕੇ ਉਸ ਵਿਚੋਂ ਹੀ ਅੱਗੇ ਵੇਚਦੇ ਹਨ। ਇਸ ਲਈ ਪੁਲਿਸ ਦੀਆਂ ਸਮੂਹਿਕ ਤੌਰ ਤੇ ਕੀਤੀਆਂ ਗਈਆਂ ਵੱਡੀਆਂ ਛਾਪੇਮਾਰੀਆਂ ਵਿਚ ਵੀ ਪੁਲਿਸ ਨੂੰ ਕੋਈ ਵੱਡੀ ਖੇਪ ਨਸ਼ੇ ਦੀ ਬਰਾਮਦ ਨਹੀਂ ਹੁੰਦੀ। ਪਰ ਚਾਇਨਾ ਡੋਰ ਸੇ ਸੰਬਧ ਵਿਚ ਪੁਲਿਸ ਇਹ ਕਹਿ ਕੇ ਵੀ ਪਲਾ ਨਹੀਂ ਝਾੜ ਸਕਦੀ ਕਿਉਂਕਿ ਇਹ ਇਕ ਛੋਟੀ ਜਿਹੀ ਪੁੜੀ ਵਿਚ ਵਿਕਣ ਵਾਲਾ ਸਾਮਾਨ ਨਹੀਂ ਬਲਕਿ ਵੱਡੇ ਗੋਲੇ ਦੇ ਰੂਪ ਵਿਚ ਚਾਇਨਾ ਡੋਰ ਦੀ ਵਿੱਕਰੀ ਹੁੰਦੀ ਹੈ। ਇਸਨੂੰ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਆਸਾਨੀ ਨਾਲ ਬਰਾਮਦ ਕੀਤੀ ਜਾ ਸਕਦੀ ਹੈ। ਇਸ ਖੂਨੀ ਡੋਰ ਨਾਲ ਮਨੁੱਖਤਾ ਅਤੇ ਪੰਛੀਆਂ ਦੇ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਚਾਇਨਾ ਡੋਰ ਵੇਚਣ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਂਕਿ ਸੂਬੇ ਭਰ ਵਿੱਚ ਚਾਈਨਾ ਡੋਰ ਵੇਚ ਰਹੇ ਲੋਕਾਂ ਦੇ ਪੈਸੇ ਦੇ ਲਾਲਚ ਵਿਚ ਆ ਕੇ ਕੀਤੇ ਜਾ ਰਹੇ ਇਸ ਪਾਪ ਨੂੰ ਰੋਕਿਆ ਜਾ ਸਕੇ।
ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here